ਪੜਚੋਲ ਕਰੋ

Sridevi: 'ਮਿਸਟਰ ਇੰਡੀਆ' 'ਚ ਕਾਕਰੋਚ ਨੇ ਸ਼ਰਾਬ ਪੀ ਕੇ ਕੀਤੀ ਸੀ ਸ਼੍ਰੀਦੇਵੀ ਨਾਲ ਸ਼ੂਟਿੰਗ, ਮਜ਼ੇਦਾਰ ਹੈ ਇਹ ਕਿੱਸਾ

Sridevi Anil Kapoor Film: 80 ਦੇ ਦਹਾਕੇ ਦੀ ਉਹ ਬਲਾਕਬਸਟਰ ਫਿਲਮ, ਜਿਸ ਵਿੱਚ ਨਿਰਦੇਸ਼ਕ ਨੇ ਸ਼੍ਰੀਦੇਵੀ ਦੇ ਨਾਲ ਸੀਨ ਸ਼ੂਟ ਕਰਨ ਲਈ ਕਾਕਰੋਚ ਨੂੰ ਸ਼ਰਾਬ ਪਿਲਾਈ ਸੀ। ਜਾਣੋ ਕਿਹੜੀ ਫਿਲਮ ਸੀ...

Sridevi Anil Kapoor Film: 1987 ਵਿੱਚ ਰਿਲੀਜ਼ ਹੋਈ ਕਲਟ ਕਲਾਸਿਕ ਹਿੰਦੀ ਸਿਨੇਮਾ ਫਿਲਮ 'ਮਿਸਟਰ ਇੰਡੀਆ' ਨੂੰ ਕੌਣ ਭੁੱਲ ਸਕਦਾ ਹੈ। ਅਨਿਲ ਕਪੂਰ ਅਤੇ ਸ਼੍ਰੀਦੇਵੀ ਸਟਾਰਰ ਇਸ ਫਿਲਮ ਨੂੰ ਦਰਸ਼ਕ ਅੱਜ ਵੀ ਬਹੁਤ ਦਿਲਚਸਪੀ ਨਾਲ ਦੇਖਦੇ ਹਨ। ਇਨ੍ਹੀਂ ਦਿਨੀਂ ਫਿਲਮ ਦੇ ਸੀਕਵਲ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਫਿਲਮ ਨਾਲ ਜੁੜੀ ਇਕ ਮਜ਼ੇਦਾਰ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ।

ਇਹ ਵੀ ਪੜ੍ਹੋ: ਹੇਮਾ ਮਾਲਿਨੀ ਤੋਂ ਕੰਗਨਾ ਰਣੌਤ ਤੱਕ, ਲੋਕਸਭਾ ਚੋਣਾਂ 'ਚ ਫਿਲਮੀ ਸਿਤਾਰਿਆਂ ਦੀ ਭਰਮਾਰ, ਕੀ ਬਚਾ ਸਕਣਗੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਦੀ ਇੱਜ਼ਤ?

ਕਾਕਰੋਚ ਨੂੰ ਪਿਲਾਈ ਗਈ ਸੀ ਸ਼ਰਾਬ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਫਿਲਮ ਦੇ ਇਕ ਮਸ਼ਹੂਰ ਸੀਨ ਦੀ ਸ਼ੂਟਿੰਗ ਦੌਰਾਨ ਕਾਕਰੋਚ ਨੂੰ ਸ਼ਰਾਬ ਪਿਲਾਈ ਸੀ। ਇਸ ਗੱਲ ਦਾ ਖੁਲਾਸਾ ਖੁਦ ਸ਼ੇਖਰ ਕਪੂਰ ਨੇ ਕੀਤਾ ਹੈ। 'ਡੇਲੀ ਪੋਸਟ' ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ 'ਫਿਲਮ ਦਾ ਇਕ ਸੀਨ ਸ਼ੂਟ ਕੀਤਾ ਜਾਣਾ ਸੀ, ਜਿਸ 'ਚ ਸ਼੍ਰੀਦੇਵੀ ਕਾਕਰੋਚ ਤੋਂ ਡਰਦੀ ਕਮਰੇ 'ਚ ਭੱਜ ਰਹੀ ਹੈ ਅਤੇ ਕਾਕਰੋਚ ਉਸ ਦਾ ਪਿੱਛਾ ਕਰਦਾ ਹੈ। ਮੈਂ ਅਤੇ ਸਿਨੇਮਾਟੋਗ੍ਰਾਫਰ ਬਾਬਾ ਆਜ਼ਮੀ ਇਸ ਗੱਲ ਨੂੰ ਲੈ ਕੇ ਚਿੰਤਤ ਸਾਂ ਕਿ ਕਾਕਰੋਚ ਤੋਂ ਐਕਟਿੰਗ ਕਿਵੇਂ ਕਰਾਉਣੀ ਹੈ।

ਫਿਰ ਅਸੀਂ ਦੋਵਾਂ ਨੇ ਮਿਲ ਕੇ ਇਕ ਅਜਿਹਾ ਹੱਲ ਲੱਭਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸ਼ੇਖਰ ਅੱਗੇ ਦੱਸਦੇ ਹਨ ਕਿ 'ਸਾਨੂੰ ਕਾਕਰੋਚਾਂ ਨੂੰ ਸ਼ਰਾਬ ਪਿਲਾਉਣ ਦਾ ਵਿਚਾਰ ਆਇਆ ਸੀ। ਅਸੀਂ ਕਾਕਰੋਚ ਦੇ ਸਾਹਮਣੇ ਥੋੜੀ ਜਿਹੀ ਓਲਡ ਮੰਕ ਰਮ ਡੋਲ੍ਹ ਦਿੱਤੀ। ਅਸੀਂ ਸੋਚਿਆ ਕਿ ਸ਼ਾਇਦ ਉਹ ਸ਼ਰਾਬ ਪੀ ਕੇ ਕੁੱਝ ਹਰਕਤਾਂ ਕਰਨ ਲੱਗੇ। ਪਰ ਮੈਂ ਸੱਚ ਦੱਸ ਰਿਹਾ ਹਾਂ ਕਿ ਉਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਉਹ ਸੱਚਮੁੱਚ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਤੋਂ ਬਾਅਦ ਅਸੀਂ ਆਪਣੀ ਸਹੂਲਤ ਅਨੁਸਾਰ ਆਰਾਮ ਨਾਲ ਸੀਨ ਸ਼ੂਟ ਕੀਤਾ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਬੋਨੀ ਕਪੂਰ ਨੇ ਮਿਸਟਰ ਇੰਡੀਆ ਦੇ ਸੀਕਵਲ ਨੂੰ ਲੈ ਕੇ ਚਰਚਾ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਇੱਕ ਹਾਲੀਵੁੱਡ ਸਟੂਡੀਓ ਨੇ ਉਸ ਨੂੰ ਫ਼ਿਲਮ ਦਾ ਅਗਲਾ ਭਾਗ ਬਣਾਉਣ ਲਈ ਇੱਕ ਵੱਡੀ ਪੇਸ਼ਕਸ਼ ਦਿੱਤੀ ਹੈ। ਫਿਲਮ ਦੇ ਮੁੱਖ ਕਲਾਕਾਰ ਸ਼੍ਰੀਦੇਵੀ, ਅਮਰੀਸ਼ ਪੁਰੀ ਅਤੇ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਕਈ ਲੋਕਾਂ ਨੇ ਇਸ ਫਿਲਮ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਉਸ ਦਾ ਕਹਿਣਾ ਹੈ ਕਿ ਮਿਸਟਰ ਇੰਡੀਆ ਦੇ ਸੀਕਵਲ ਲਈ ਉਸ ਦੀ ਯੋਜਨਾ ਕੁਝ ਹੋਰ ਹੈ। 

ਇਹ ਵੀ ਪੜ੍ਹੋ: ਸੰਜੇ ਦੱਤ ਸਿਆਸਤ 'ਚ ਨਹੀਂ ਕਰਨਗੇ ਐਂਟਰੀ, ਐਕਟਰ ਬੋਲੇ- 'ਅਫਵਾਹਾਂ 'ਤੇ ਨਾ ਕਰੋ ਯਕੀਨ, ਮੈਂ ਚੋਣਾਂ...'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh DallewalMc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |HighcourtFarmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwalਸ਼ੋਅ ਤੋਂ ਬਾਅਦ ਕਿੱਥੇ ਗਏ ਦਿਲਜੀਤ ਦੋਸਾਂਝ , ਸੁਕੂਨ ਆਏਗਾ ਵੀਡੀਓ ਵੇਖ ਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, 18 ਜ਼ਿਲ੍ਹਿਆਂ 'ਚ ਕੋਲਡ ਵੇਵ ਦਾ ਅਲਰਟ ਜਾਰੀ, ਫਰੀਦਕੋਟ ਰਿਹਾ ਸਭ ਤੋਂ ਠੰਡਾ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, 18 ਜ਼ਿਲ੍ਹਿਆਂ 'ਚ ਕੋਲਡ ਵੇਵ ਦਾ ਅਲਰਟ ਜਾਰੀ, ਫਰੀਦਕੋਟ ਰਿਹਾ ਸਭ ਤੋਂ ਠੰਡਾ
Punjab News: ਪੰਜਾਬ 'ਚ ਦੇਰ ਰਾਤ ਘਰੋਂ ਬਾਹਰ ਨਿਕਲਣ ਵਾਲੇ ਸਾਵਧਾਨ! ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸਖਤ ਹਦਾਇਤਾਂ ਜਾਰੀ
ਪੰਜਾਬ 'ਚ ਦੇਰ ਰਾਤ ਘਰੋਂ ਬਾਹਰ ਨਿਕਲਣ ਵਾਲੇ ਸਾਵਧਾਨ! ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸਖਤ ਹਦਾਇਤਾਂ ਜਾਰੀ
ਟਰੰਪ ਨੇ ਭਾਰਤ ਨੂੰ ਦਿੱਤੀ ਧਮਕੀ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਬੋਲੇ- ਇਹ ਬਹੁਤ ਵੱਡੀ ਗਲਤੀ
ਟਰੰਪ ਨੇ ਭਾਰਤ ਨੂੰ ਦਿੱਤੀ ਧਮਕੀ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਬੋਲੇ- ਇਹ ਬਹੁਤ ਵੱਡੀ ਗਲਤੀ
Punjab News: ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ, ਇਹ ਗਲਤੀ ਪਈ ਮਹਿੰਗੀ, ਪੜ੍ਹੋ ਖਬਰ...
Punjab News: ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ, ਇਹ ਗਲਤੀ ਪਈ ਮਹਿੰਗੀ, ਪੜ੍ਹੋ ਖਬਰ...
Embed widget