ਸ਼ਹਿਨਾਜ਼ ਗਿੱਲ ਦੇ ਪ੍ਰੋਡਿਊਸਰ ਬਣਦੇ ਹੀ ਸਿਧਾਰਥ ਸ਼ੁਕਲਾ ਨੇ ਮੰਗਿਆ ਕੰਮ, ਫੈਨਸ ਦੇ ਰਹੇ ਐਸੀ ਪ੍ਰਤੀਕ੍ਰਿਆ
ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਏਗਾ ਕਿ ਸ਼ਹਿਨਾਜ਼ ਗਿੱਲ ਦੀ ਨਵੀਂ ਮਿਊਜ਼ਿਕ ਵੀਡੀਓ 'Little Star' ਐਕਟ੍ਰੇਸ ਵੱਲੋਂ ਹੀ ਪ੍ਰੋਡਿਊਸ ਕੀਤੀ ਗਈ ਸੀ। ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਵੀ ਇਸ ਗਾਣੇ ਦੇ ਨਾਲ ਡੈਬਿਓ ਕੀਤਾ ਹੈ।

ਮੁੰਬਈ: ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਏਗਾ ਕਿ ਸ਼ਹਿਨਾਜ਼ ਗਿੱਲ ਦੀ ਨਵੀਂ ਮਿਊਜ਼ਿਕ ਵੀਡੀਓ 'Little Star' ਐਕਟ੍ਰੇਸ ਵੱਲੋਂ ਹੀ ਪ੍ਰੋਡਿਊਸ ਕੀਤੀ ਗਈ ਸੀ। ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਵੀ ਇਸ ਗਾਣੇ ਦੇ ਨਾਲ ਡੈਬਿਓ ਕੀਤਾ ਹੈ। ਹੁਣ ਇਸ ਮਗਰੋਂ ਸਿਧਾਰਥ ਸ਼ੁਕਲਾ ਨੇ ਆਪਣੇ ਇੱਕ ਟਵੀਟ ਵਿੱਚ ਪੰਜਾਬੀ ਸਟਾਰ ਦੀ ਕੋਸ਼ਿਸ਼ ਦੀ ਤਾਰੀਫ ਕੀਤੀ ਹੈ ਤੇ ਨਵੀਂ ਪ੍ਰਡਿਊਸਰ ਤੋਂ ਕੰਮ ਵੀ ਮੰਗਿਆ ਹੈ।
ਸ਼ਹਿਨਾਜ਼ ਗਿੱਲ ਦੇ ਭਰਾ ਨੂੰ ਉਸ ਦੇ ਕੰਮ ਲਈ ਵਧਾਈ ਦਿੰਦੇ ਹੋਏ ਸਿਧਾਰਥ ਸ਼ੁਕਲਾ ਨੇ ਕਿਹਾ ਕਿ "ਮੈਂਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਜ਼ਿਆਦਾ ਹੁਨਰ ਰੱਖਦਾ ਹੈ।" ਸਿਧਾਰਥ ਸ਼ੁਕਲਾ ਨੇ ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਵੀ ਤਾਰੀਫ ਕੀਤੀ ਜੋ ਹੁਣ ਪ੍ਰੋਡਿਊਸਰ ਬਣ ਗਈ ਹੈ। ਸ਼ੁਕਲਾ ਨੇ ਸ਼ਹਿਨਾਜ਼ ਨੂੰ ਇਹ ਵੀ ਕਿਹਾ ਕਿ ਕੰਮ ਦੇ ਲਈ ਉਸ ਦਾ ਵੀ ਧਿਆਨ ਰੱਖਣ। ਇਸ ਤੋਂ ਬਾਅਦ ਸ਼ਹਿਬਾਜ਼ ਨੇ ਤਾਂ ਸ਼ੁਕਲਾ ਨੂੰ ਧੰਨਵਾਦ ਕਹਿ ਕਿ ਜਵਾਬ ਦੇ ਦਿੱਤਾ ਪਰ ਸ਼ਹਿਨਾਜ਼ ਦੇ ਜਵਾਬ ਦੀ ਅਜੇ ਸਭ ਨੂੰ ਉਡੀਕ ਹੈ।
Hey @ShehbazBadesha my boy good job with the video loved the song and you … didn’t know you were so talented..keep doing better @ishehnaaz_gill you’ve become a producer now … kya baat hai boss you killing it ! … apne ko bhi kisi kaam ke liye yaad karna .. proud of you 👍🏻
— Sidharth Shukla (@sidharth_shukla) May 11, 2021
ਇਸ ਤੋਂ ਇਲਾਵਾ ਸ਼ਹਿਨਾਜ਼ ਤੇ ਸਿਧਾਰਥ ਦੇ ਰਿਸ਼ਤੇ ਨੂੰ ਲੈ ਕੇ ਫੈਨਸ ਕਾਫੀ ਖੁਸ਼ ਨਜ਼ਰ ਆਉਂਦੇ ਹਨ। ਇਸ ਦੌਰਾਨ ਟਵਿੱਟਰ ਤੇ ਫੈਨਸ ਬਹੁਤ ਸਾਰੀਆਂ ਵੱਖ-ਵੱਖ ਪ੍ਰਤੀਕਿਰਆਵਾਂ ਦੇ ਰਹੇ ਹਨ।






















