(Source: ECI/ABP News/ABP Majha)
Shreyas Talpade: ਬਾਲੀਵੁੱਡ ਐਕਟਰ ਸ਼ੇ੍ਰਅਸ ਤਲਪੜੇ ਨੂੰ 47 ਦੀ ਉਮਰ 'ਚ ਆਇਆ ਹਾਰਟ ਅਟੈਕ, ਹਾਲਤ ਨਾਜ਼ੁਕ, ਸ਼ਾਹਰੁਖ ਖਾਨ ਨਾਲ ਕਰ ਚੁੱਕੇ ਕੰਮ
Shreyas Talpade Heart Attack: ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੇਅਸ ਹਸਪਤਾਲ ਵਿੱਚ ਹੈ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ।
Shreyas Talpade Heart Attack: ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਉਸਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 47 ਸਾਲਾ ਸ਼੍ਰੇਅਸ ਨੂੰ ਵੀਰਵਾਰ ਦੀ ਸ਼ਾਮ ਮੁੰਬਈ ਦੇ ਅੰਧੇਰੀ ਦੇ ਬੇਲੇਵਿਊ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਅਸ ਦੀ ਐਂਜੀਓਪਲਾਸਟੀ ਵੀ ਕੀਤੀ ਗਈ। ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੇਅਸ ਹਸਪਤਾਲ ਵਿੱਚ ਹੈ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ।
ਇਹ ਵੀ ਪੜ੍ਹੋ: ਆਪਣੀ ਸਾਬਕਾ ਪ੍ਰੇਮਿਕਾ ਡਿੰਪਲ ਕਪਾੜੀਆ ਨਾਲ ਫਿਰ ਨਜ਼ਰ ਆਏ ਸੰਨੀ ਦਿਓਲ, ਅੱਗ ਵਾਂਗ ਵਾਇਰਲ ਹੋ ਰਿਹਾ ਵੀਡੀਓ
ਹਸਪਤਾਲ ਨੇ ਪੁਸ਼ਟੀ ਕੀਤੀ ਕਿ ਸ਼੍ਰੇਅਸ ਹਸਪਤਾਲ ਵਿੱਚ ਸੀ ਅਤੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਸ਼੍ਰੇਅਸ ਤਲਪੜੇ ਅੱਜਕਲ ਆਪਣੀ ਨਵੀਂ ਫਿਲਮ ''ਵੈਲਕਮ ਟੂ ਦ ਜੰਗਲ'' ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਐਂਜੀਓਪਲਾਸਟੀ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਹਸਪਤਾਲ ਨੇ ਫਿਲਹਾਲ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਹੈ।
View this post on Instagram
ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
ਸ਼੍ਰੇਅਸ ਤਲਪੜੇ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਉਸਨੇ ਦਿਲ ਦੋਸਤੀ ਐਕਸਟਰਾ, ਗੋਲਮਾਲ, ਹਮ ਤੁਮ ਸ਼ਬਾਨਾ, ਪੋਸਟਰ ਬੁਆਏਜ਼, ਵਿਲ ਯੂ ਮੈਰੀ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ। ਫਿਲਮ ਇਕਬਾਲ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਉਹ ਨਸੀਰੂਦੀਨ ਸ਼ਾਹ ਨਾਲ ਫਿਲਮ ਵਿੱਚ ਨਜ਼ਰ ਆਏ ਸਨ। ਇਸ ਦੇ ਨਾਲ ਨਾਲ ਸ਼੍ਰੇਅਸ ਨੇ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਖਾਨ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਸੀ।
'ਵੈਲਕਮ ਟੂ ਦਾ ਜੰਗਲ' ਅਗਲੇ ਸਾਲ ਹੋਵੇਗੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ 'ਵੈਲਕਮ ਟੂ ਦ ਜੰਗਲ' ਵੈਲਕਮ ਫ੍ਰੈਂਚਾਇਜ਼ੀ ਦਾ ਸੀਕਵਲ ਹੈ। ਇਹ ਫਿਲਮ ਅਗਲੇ ਸਾਲ 20 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਅਕਸ਼ੈ ਕੁਮਾਰ, ਰਵੀਨਾ ਟੰਡਨ, ਦਿਸ਼ਾ ਪਟਾਨੀ, ਜੈਕਲੀਨ ਫਰਨਾਂਡੀਜ਼, ਲਾਰਾ ਦੱਤਾ, ਸੁਨੀਲ ਸ਼ੈੱਟੀ ਅਤੇ ਸੰਜੇ ਦੱਤ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਪਰੇਸ਼ ਰਾਵਲ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਰਾਜਪਾਲ ਯਾਦਵ, ਜੌਨੀ ਲੀਵਰ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ ਵੀ ਫਿਲਮ ਦਾ ਹਿੱਸਾ ਹੋਣਗੇ।
ਇਹ ਵੀ ਪੜ੍ਹੋ: ਬੌਬੀ ਦਿਓਲ ਦੇ ਸਿਰ ਚੜ੍ਹ ਗਈ ਕਾਮਯਾਬੀ! ਏਅਰਪੋਰਟ 'ਤੇ ਪ੍ਰਸ਼ੰਸਕ ਨੂੰ ਮਾਰਿਆ ਧੱਕਾ, ਵੀਡੀਓ ਹੋਇਆ ਵਾਇਰਲ