ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sidharth Shukla Birthday: ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਨੂੰ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼, ਵੀਡੀਓ ਹੋ ਰਹੀ ਵਾਇਰਲ
ਸਿਧਾਰਥ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਬਿੱਗ ਬੌਸ ਵਿੱਚ ਉਸ ਦੇ ਬਹੁਤ ਨੇੜੇ ਰਹੀ ਸ਼ਹਿਨਾਜ਼ ਗਿੱਲ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਸ਼ੁਕਲਾ ਦਾ ਜਨਮਦਿਨ ਮਨਾਉਣ ਲਈ ਅੱਧੀ ਰਾਤ ਪਹੁੰਚੀ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਤੋਂ ਕੇਕ ਵੀ ਕਟਵਾਇਆ ਅਤੇ ਬਹੁਤ ਹੀ ਪਿਆਰੇ ਢੰਗ ਨਾਲ ਉਸ ਨੂੰ ਜਨਮਦਿਨ ਦੀ ਕਾਮਨਾ ਕੀਤੀ।
![Sidharth Shukla Birthday: ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਨੂੰ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼, ਵੀਡੀਓ ਹੋ ਰਹੀ ਵਾਇਰਲ Sidharth Shukla Birthday: Midnight Shehnaaz Gill did a special birthday wish to Sidharth, the video is going viral Sidharth Shukla Birthday: ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਨੂੰ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼, ਵੀਡੀਓ ਹੋ ਰਹੀ ਵਾਇਰਲ](https://static.abplive.com/wp-content/uploads/sites/5/2020/04/08011619/siddharth-shukla-and-shehnaz-gill.jpg?impolicy=abp_cdn&imwidth=1200&height=675)
ਅੱਜ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਜਨਮਦਿਨ ਹੈ, ਉਹ 40 ਸਾਲਾਂ ਦੇ ਹੋ ਗਏ ਹਨ। ਉਸ ਦਾ ਜਨਮ 12 ਅਕਤੂਬਰ 1980 ਨੂੰ ਮੁੰਬਈ ਵਿੱਚ ਹੋਇਆ ਸੀ। ਲੋਕ ਸਿਧਾਰਥ ਨੂੰ ਉਸ ਦੇ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸਿਧਾਰਥ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਬਿੱਗ ਬੌਸ ਵਿੱਚ ਉਸ ਦੇ ਬਹੁਤ ਨੇੜੇ ਰਹੀ ਸ਼ਹਿਨਾਜ਼ ਗਿੱਲ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਸ਼ੁਕਲਾ ਦਾ ਜਨਮਦਿਨ ਮਨਾਉਣ ਲਈ ਅੱਧੀ ਰਾਤ ਪਹੁੰਚੀ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਤੋਂ ਕੇਕ ਵੀ ਕਟਵਾਇਆ ਅਤੇ ਬਹੁਤ ਹੀ ਪਿਆਰੇ ਢੰਗ ਨਾਲ ਉਸ ਨੂੰ ਜਨਮਦਿਨ ਦੀ ਕਾਮਨਾ ਕੀਤੀ।
ਸ਼ਹਿਨਾਜ਼ ਨੇ ਸਿਧਾਰਥ ਦੇ ਜਨਮਦਿਨ ਦੇ ਕੇਕ ਕੱਟਣ ਦੀ ਵੀਡੀਓ ਵੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਸਿਧਾਰਥ ਸ਼ੁਕਲਾ ਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈ ਦੇ ਰਹੀ ਹੈ। ਉਹ ਹੱਸਦੀ ਹੋਈ ਕਹਿੰਦੀ ਹੈ ਅਤੇ ਹੈਪੀ ਬਰਥਡੇ ਸਿਧਾਰਥ .. ਇਸ 'ਤੇ ਸਿਧਾਰਥ ਕਹਿੰਦਾ ਹੈ ਕਿ ਅੱਛਾ... ਅਜਿਹਾ ਹੈ ਕੀ... ਸਹੀ ਹੈ.. ਥੈਂਕਿਉ.. ਸਿਧਾਰਥ ਦੇ ਕੇਕ ਕੱਟਣ ਦਾ ਇਹ ਵੀਡੀਓ ਸੋਸ਼ਲ ਮੀਡੀਆ' ਤੇ ਕਾਫ਼ੀ ਵਾਇਰਲ ਹੋ ਰਿਹਾ।
ਅਮਰਿੰਦਰ ਗਿੱਲ ਦੀ ਕੰਪਨੀ ਨੇ ਲਿਆ ਵੱਡਾ ਫੈਸਲਾ, ਕਿਸਾਨਾਂ ਲਈ ਅੰਬਾਨੀ ਦੀ ਕੰਪਨੀ ਦਾ ਬਾਈਕਾਟ
ਸਿਧਾਰਥ ਦੇ ਜਨਮਦਿਨ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ 'ਚ 'ਹੈਪੀ ਬਰਥਡੇ ਟੂ ਯੂ' ਲਿਖਿਆ ਹੈ। ਇਸ ਦੇ ਨਾਲ ਹੀ ਉਸ ਨੇ ਸਿਧਾਰਥ ਨੂੰ ਟੈਗ ਕਰਦੇ ਹੋਏ ਗਿਫਟ, ਕੇਅਰ ਐਂਡ ਹਾਰਟ ਦਾ ਇਮੋਜੀ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਸਿਧਾਰਥ ਨੂੰ ਜਨਮਦਿਨ ਦੀ ਕਾਮਨਾ ਵੀ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)