Sidhu Moose Wala: ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਪਿੰਡ 'ਚ ਨਿੰਮ ਲਾਉਣ ਦੀ ਰਸਮ ਕੀਤੀ ਗਈ ਅਦਾ, ਬਲਕੌਰ ਸਿੰਘ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ
Balkaur Singh: ਦੱਸ ਦਈਏ ਕਿ ਮੂਸਾ ਪਿੰਡ ਦੇ ਲੋਕਾਂ ਨੇ ਅੱਜ ਯਾਨਿ ਬੁੱਧਵਾਰ ਨੂੰ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦੇ ਜਨਮ ਦੀ ਖੁਸ਼ੀ 'ਚ ਗੁਰਦੁਆਰਾ ਨਾਨਕ ਨਿਵਾਸ 'ਚ ਨਿੰਮ ਲਾਉਣ ਦੀ ਰਸਮ ਅਦਾ ਕੀਤੀ।
Sidhu Moose Father Balkaur Singh Little Shubhdeep Birth: ਸਿੱਧੂ ਮੂਸੇਵਾਲਾ ਦੇ ਘਰ ਬੱਚੇ ਦੇ ਜਨਮ ਨਾਲ ਬਲਕੌਰ ਸਿੰਘ ਤੇ ਚਰਨ ਕੌਰ ਦੀ ਜ਼ਿੰਦਗੀ 'ਚ ਖੁਸ਼ੀਆਂ ਮੁੜ ਪਰਤ ਆਈਆਂ ਹਨ, ਪਰ ਹਾਲੇ ਵੀ ਉਹ ਆਪਣੇ ਪੁੱਤਰ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਮ ਤੋਂ ਉੱਭਰੇ ਨਹੀਂ ਹਨ। ਬਲਕੌਰ ਸਿੰਘ ਨੇ ਉਨ੍ਹਾਂ ਮਨਹੂਸ ਦਿਨਾਂ ਨੂੰ ਯਾਦ ਕੀਤਾ, ਜਦੋਂ ਗੁੰਡੇ ਬਦਮਾਸ਼ ਉਨ੍ਹਾਂ ਦੀ ਹਵੇਲੀ ਦੀ ਰੇਕੀ ਕਰਦੇ ਸੀ। ਇਸ ਸਭ ਨੂੰ ਯਾਦ ਕਰਦਿਆਂ ਮੂਸੇਵਾਲਾ ਦੇ ਪਿਤਾ ਨੇ ਮੂਸਾ ਪਿੰਡ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਸਾਡੇ ਘਰ ਆਉਣ ਵਾਲੇ ਹਰ ਵਿਅਕਤੀ ਨੂੰ ਇਸ ਤਰ੍ਹਾਂ ਦੇਖਿਆ ਜਾਵੇ, ਤਾਂ ਕਿ ਕੋਈ ਕੇਕੜਾ ਯਾਨਿ ਮੂਸੇਵਾਲਾ ਦੀ ਰੇਕੀ ਕਰਨ ਵਾਲਿਆਂ ਵਰਗਾ ਦੁਬਾਰਾ ਧਰਤੀ 'ਤੇ ਜੰਮ ਨਾ ਸਕੇ।
ਦੱਸ ਦਈਏ ਕਿ ਮੂਸਾ ਪਿੰਡ ਦੇ ਲੋਕਾਂ ਨੇ ਅੱਜ ਯਾਨਿ ਬੁੱਧਵਾਰ ਨੂੰ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦੇ ਜਨਮ ਦੀ ਖੁਸ਼ੀ 'ਚ ਗੁਰਦੁਆਰਾ ਨਾਨਕ ਨਿਵਾਸ 'ਚ ਨਿੰਮ ਲਾਉਣ ਦੀ ਰਸਮ ਅਦਾ ਕੀਤੀ। ਉੱਥੇ ਹੀ ਦਲਿਤ ਬਸਤੀ ਦੇ ਲੋਕਾਂ ਵੱਲੋਂ ਵੀ ਆਪਣੇ ਘਰਾਂ 'ਤੇ ਨਿੰਮ ਬੰਨ੍ਹ ਕੇ ਛੋਟੇ ਮੂਸੇਵਾਲਾ ਦੇ ਜਨਮ ਦੀ ਖੁਸ਼ੀ ਮਨਾਈ ਗਈ। ਇਸ ਦੌਰਾਨ ਬੋਲਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਸਾਰੀਆਂ ਗੱਲਾਂ ਕਹੀਆਂ।
View this post on Instagram
ਇਸ ਦੇ ਨਾਲ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਸੂਮ ਬੱਚੇ ਛੋਟੇ ਸਿੱਧੂ ਦੇ ਜਨਮ 'ਤੇ ਇਨ੍ਹਾਂ ਵੱਡਾ ਹੰਗਾਮਾ ਕਤਾ ਗਿਆ। ਇਸ ਨੂੰ ਇਕੱਲੇ ਸਿੱਧੂ ਦੇ ਜਨਮ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਸ ਦੇ ਪਿੱਛੇ ਦੀ ਸਿਆਸਤ ਨੂੰ ਦੇਖਿਆਂ ਜਾਵੇ। ਇਸ ਦੇ ਨਾਲ ਨਾਲ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਦੇਸ਼ 'ਚ ਕਿਸੇ ਨੂੰ ਮੌਤ ਦੇਣ ਦਾ ਕਾਨੂੰਨ ਤਾਂ ਹੈ, ਪਰ ਕਿਸੇ ਨੂੰ ਜ਼ਿੰਦਗੀ ਦੇਣ ਦਾ ਕਾਨੂੰਨ ਨਹੀਂ ਹੈ। ਸਾਡੇ ਨਾਲ ਇਨ੍ਹਾਂ ਸਭ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਸਰਕਾਰ ਸਾਹਮਣੇ ਸਾਰੇ ਸਬੂਤ ਪੇਸ਼ ਕੀਤੇ।