Sidhu Moose Wala: ਨਿੱਕੇ ਮੂਸੇਵਾਲਾ ਦੇ ਜਨਮ 'ਤੇ ਬੋਲੇ ਬਾਪੂ ਬਲਕੌਰ ਸਿੰਘ, ਦੱਸਿਆ ਕਿਉਂ ਲਿਆ ਇਸ ਉਮਰੇ ਬੱਚਾ ਜੰਮਣ ਦਾ ਫੈਸਲਾ, ਕਿਹਾ- 'ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ...'
Sidhu Moose Wala Younger Brother: ਵਾਇਰਲ ਵੀਡੀਓ 'ਚ ਬਲਕੌਰ ਸਿੰਘ ਕਹਿੰਦੇ ਹਨ, 'ਮੇਰੀ ਵਾਈਫ ਨੇ 2 ਸਾਲ ਪਹਿਲਾਂ ਆਪਣਾ ਜਵਾਨ ਪੁੱਤ ਖੋਹਿਆ ਸੀ। ਉਸ ਦੀ ਮਾਨਸਿਕ ਸਿਹਤ ਬਹੁਤ ਖਰਾਬ ਸੀ। ਇਸ ਗੱਲ ਨੂੰ ਮੈਂ ਸਮਝ ਸਕਦਾ ਹਾਂ।

ਅਮੈਲੀਆ ਪੰਜਾਬੀ ਦੀ ਰਿਪੋਰਟ
Balkaur Singh On Little Shubhdeep Birth: ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਨਾਲ ਉਸ ਦੇ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਸੀ, ਪਰ ਹੁਣ ਨਿੱਕੇ ਮੂਸੇਵਾਲੇ ਯਾਨਿ ਛੋਟੇ ਸ਼ੁਭਦੀਪ ਦੇ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਨਾਲ ਮੂਸੇਵਾਲਾ ਪਰਿਵਾਰ ਦੀ ਜ਼ਿੰਦਗੀ 'ਚ ਫਿਰ ਬਹਾਰ ਆ ਗਈ ਹੈ। ਹੁਣ ਬਲਕੌਰ ਸਿੰਘ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਦੱਸ ਰਹੇ ਹਨ ਕਿ ਆਖਰ ਉਨ੍ਹਾਂ ਨੇ ਤੇ ਚਰਨ ਕੌਰ ਨੇ ਦੁਬਾਰਾ ਬੱਚਾ ਜੰਮਣ ਦਾ ਫੈਸਲਾ ਕਿਉਂ ਕੀਤਾ।
ਵਾਇਰਲ ਵੀਡੀਓ 'ਚ ਬਲਕੌਰ ਸਿੰਘ ਕਹਿੰਦੇ ਹਨ, 'ਮੇਰੀ ਵਾਈਫ ਨੇ 2 ਸਾਲ ਪਹਿਲਾਂ ਆਪਣਾ ਜਵਾਨ ਪੁੱਤ ਖੋਹਿਆ ਸੀ। ਉਸ ਦੀ ਮਾਨਸਿਕ ਸਿਹਤ ਬਹੁਤ ਖਰਾਬ ਸੀ। ਇਸ ਗੱਲ ਨੂੰ ਮੈਂ ਸਮਝ ਸਕਦਾ ਹਾਂ। ਮੈਂ ਉਸ ਲੇਡੀ ਦੇ ਨਾਲ ਡੇਢ ਨਾਲ ਤਕਲੀਫ ਝੱਲੀ ਹੈ। ਉਸ ਦੀ ਹਾਲਤ ਅਜਿਹੀ ਹੁੰਦੀ ਸੀ ਕਿ ਮੈਂ ਦੂਜੇ ਕਮਰੇ 'ਚ ਜਾ ਕੇ ਰੋਂਦਾ ਹੁੰਦਾ ਸੀ। ਸਾਨੂੰ ਪਤਾ ਕਿ ਸਾਡੀ ਇਹ ਪੋਤੇ ਖਡਾਉਣ ਦੀ ਉਮਰ ਸੀ, ਪਰ ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ ਤਾਂ ਉਮਰਾਂ ਨਹੀਂ ਦੇਖੀਆਂ ਜਾਂਦੀਆਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁਭਦੀਪ 17 ਮਾਰਚ 2024 ਨੂੰ ਦੁਨੀਆ 'ਚ ਆਇਆ ਹੈ। ਉਸ ਦੇ ਆਉਣ ਦਾ ਜਸ਼ਨ ਪੂਰੀ ਦੁਨੀਆ 'ਚ ਮਨਾਇਆ ਗਿਆ। ਇਹੀ ਨਹੀਂ ਨਿੱਕਾ ਮੂਸੇਵਾਲਾ ਨਿਊ ਯਾਰਕ ਦੀ ਟਾਈਮ ਸਕੂਐਰ ਬਿਲਡਿੰਗ 'ਤੇ ਵੀ ਫੀਚਰ ਹੋਇਆ ਸੀ। ਇਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।
ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਤਕਰੀਬਨ 2 ਸਾਲਾਂ ਬਾਅਦ ਬਲਕੌਰ ਸਿੰਘ ਤੇ ਚਰਨ ਕੌਰ ਨੇ ਦੂਜੇ ਬੱਚੇ ਨੂੰ ਦੁਨੀਆ 'ਚ ਲਿਆਉਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫੈਸਲੇ ਦਾ ਪੂਰੀ ਦੁਨੀਆ ਭਰ ਦੇ ਪੰਜਾਬੀਆਂ ਨੇ ਸਵਾਗਤ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
