Sidhu Moose Wala: ਜਦੋਂ ਸਿੱਧੂ ਮੂਸੇਵਾਲਾ ਨੂੰ ਦੇਖ ਹੈਰਾਨ ਰਹਿ ਗਈ ਸੀ ਇੰਟਰਨੈਸ਼ਨਲ ਰੈਪਰ ਸਟੈਫਲੋਨ ਡੌਨ, ਬੋਲੀ ਸੀ- 'ਇਹ ਲੈਜੇਂਡ ਕਿਵੇਂ ਹੋ ਸਕਦਾ...'
Sidhu Moose Wala Old Video: ਸਿੱਧੂ ਮੂਸੇਵਲਾ ਦੀ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਉਹ ਲਾਈਵ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਇੰਗਲਿਸ਼ ਰੈਪਰ ਸਟੈਫਲੋਨ ਡੌਨ ਬਾਰੇ ਇੱਕ ਕਿੱਸਾ ਸੁਣਾਇਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala Stefflon Don Video: ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ, ਪਰ ਅੱਜ ਵੀ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਉਸ ਦੇ ਚਾਹੁਣ ਵਾਲੇ ਪ੍ਰਸ਼ੰਸਕ ਉਸ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੇ ਰਹਿੰਦੇ ਹਨ। ਸਿੱਧੂ ਮੂਸੇਵਾਲਾ 29 ਸਾਲ ਦੀ ਉਮਰ 'ਚ ਦੁਨੀਆ ਤੋਂ ਰੁਖਸਤ ਹੋ ਗਿਆ ਸੀ। ਆਪਣੀ ਜ਼ਿੰਦਗੀ ਦੇ ਛੋਟੇ ਜਿਹੇ ਸਫਰ 'ਚ ਹੀ ਉਸ ਨੇ ਆਪਣੇ ਲਈ ਬਹੁਤ ਵੱਡਾ ਨਾਮ ਕਮਾ ਲਿਆ ਸੀ। ਉਹ ਅਜਿਹਾ ਕਲਾਕਾਰ ਸੀ ਜਿਸ ਨੂੰ ਛੋਟੀ ਉਮਰ 'ਚ ਹੀ ਲੈਜੇਂਡ ਦਾ ਟੈਗ ਮਿਲ ਗਿਆ ਸੀ।
ਸਿੱਧੂ ਮੂਸੇਵਲਾ ਦੀ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਉਹ ਲਾਈਵ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਨੇ ਇੰਗਲਿਸ਼ ਰੈਪਰ ਸਟੈਫਲੋਨ ਡੌਨ ਬਾਰੇ ਇੱਕ ਕਿੱਸਾ ਸੁਣਾਇਆ। ਉਸ ਨੇ ਦੱਸਿਆ ਕਿ ਜਦੋਂ ਸਟੈਫ ਉਸ ਨੂੰ ਪਹਿਲੀ ਵਾਰ ਮਿਲੀ ਤਾਂ ਉਸ ਨੇ ਪੁੱਛਿਆ ਸੀ ਕਿ ਤੂੰ ਸਿੱਧੂ ਐ? ਮੈਂ ਕਿਹਾ ਹਾਂ, ਉਹ ਅੱਗੋਂ ਬੋਲੀ ਕਿ ਉਸ ਨੂੰ ਤਾਂ ਲੈਜੇਂਡ ਕਹਿੰਦੇ ਹਨ, ਪਰ ਤੂੰ ਤਾਂ ਬਹੁਤ ਛੋਟਾ ਹੈ। ਇਸ 'ਤੇ ਸਿੱਧੂ ਨੇ ਵਿਦੇਸ਼ੀ ਰੈਪਰ ਨੂੰ ਜੋ ਜਵਾਬ ਦਿੱਤਾ ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, ਸਟੈਫਲੋਨ ਡੌਨ ਵੀ ਭਾਰਤ ਖਾਸ ਕਰਕੇ ਪੰਜਾਬ 'ਚ ਜਾਣਿਆ ਮਾਣਿਆ ਨਾਮ ਹੈ। ਉਸ ਨੇ ਮੂਸੇਵਾਲਾ ਨਾਲ ਇੱਕ ਗਾਣਾ ਵੀ ਗਾਇਆ ਸੀ। ਇਸ ਤੋਂ ਇਲਾਵਾ ਉਹ ਇਸੇ ਸਾਲ ਪੰਜਾਬ ਆਈ ਸੀ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਸੀ।