Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਦਾ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ, ਪਿਆਰ ਦਿਖਾਉਣ ਤੇ ਫੈਨਜ਼ ਦਾ ਕੀਤਾ ਧੰਨਵਾਦ
Sidhu Moose Wala Father Balkaur singh On Chorni Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣਾ ਨਵਾਂ ਗਾਣਾ 'ਚੋਰਨੀ' ਨੂੰ ਲੈ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਮੌਤ ਦਾ ਇੱਕ ਸਾਲ ਤੋਂ ਵੀ ਵੱਧ ਸਮਾਂ ਬੀਤਣ
Sidhu Moose Wala Father Balkaur singh On Chorni Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣਾ ਨਵਾਂ ਗਾਣਾ 'ਚੋਰਨੀ' ਨੂੰ ਲੈ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਮੌਤ ਦਾ ਇੱਕ ਸਾਲ ਤੋਂ ਵੀ ਵੱਧ ਸਮਾਂ ਬੀਤਣ ਤੇ ਕਲਾਕਾਰ ਦੇ ਚੌਹਣ ਵਾਲਿਆਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਇਸ ਵਿਚਾਲ ਨਵੇਂ ਗੀਤ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਨਵੇਂ ਗੀਤ ਵਿੱਚ ਪ੍ਰਸ਼ੰਸਕਾਂ ਨੂੰ ਸਿੱਧੂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਇਸ ਉੱਪਰ ਮੂਸਾ ਜੱਟ ਦੇ ਪਿਤਾ ਵੱਲੋਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨਫਰਤ ਕਰਨ ਵਾਲਿਆਂ ਦੀ ਬੋਲਤੀ ਵੀ ਬੰਦ ਕੀਤੀ ਹੈ।
View this post on Instagram
ਦਰਅਸਲ, ਸਿੱਧੂ ਮੂਸੇਵਾਲਾ ਦੇ ਚੋਰਨੀ ਗੀਤ ਕੁਝ ਸਮੇਂ ਵਿਚ ਮਿਲੀਅਨ ਵਿਊਜ਼ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖਿਆ ਅਤੇ ਸੋਚਿਆ ਕਿ ਕੁਝ ਹੀ ਸਮੇਂ ਵਿੱਚ ਸਾਢੇ 4 ਮਿਲੀਅਨ ਵਿਊਜ਼ ਕਿਵੇਂ ਹੋਏ।
ਇਸਦੇ ਨਾਲ ਹੀ ਕਈ ਟੀ ਵੀ ਚੈਨਲਾਂ ਤੇ ਬੁੱਧੀਜੀਵੀ ਭਰਾ ਬੈਠੇ ਸਨ ਜੋ ਕਹਿ ਰਹੇ ਸਨ ਕਿ ਇਸ ਗਾਣੇ ਦੇ ਵਿੱਚੋਂ ਕੋਈ ਮੈਸੇਜ ਨਹੀਂ ਮਿਲ ਰਿਹਾ। ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ। ਜਿਸ ਦੀ ਮਿਸਾਲ ਚੋਰਨੀ ਗੀਤ ਨੂੰ ਕਿੰਨਾਂ ਜ਼ਿਆਦਾ ਪਿਆਰ ਮਿਲਿਆ ਅਤੇ ਸਾਡੇ ਗੀਤਾਂ ਤੋਂ ਜ਼ਿਆਦਾ ਸਿਆਣੇ ਦੂਰ ਰਿਹਾ ਕਰੋ। ਸਾਡੇ ਗੀਤ ਸਾਡੇ ਵਰਗਿਆਂ ਦੇ ਲਈ ਹੀ ਹਨ, ਉਨ੍ਹਾਂ ਕਿਹਾ ਕਿ ਮਿਊਜ਼ਿਕ ਦਾ ਕੰਮ ਅਤੇ ਗਾਉਣ ਦਾ ਕੰਮ ਸਾਡੇ ਬੇਟੇ ਦਾ ਨਿੱਜ਼ੀ ਹੈ ਅਤੇ ਕਿਸੇ ਨੂੰ ਇਨ੍ਹਾਂ ਤੇ ਪ੍ਰਤੀਕ੍ਰਿਆ ਦੇਣ ਦੀ ਕੀ ਲੋੜ ਪੈ ਜਾਂਦੀ ਹੈ। ਗਾਣਾ ਇੱਕ ਮਨੋਰੰਜਨ ਦੇ ਲਈ ਹੁੰਦਾ ਹੈ ਅਤੇ ਲੋਕ ਸੁਣ ਰਹੇ ਹਨ ਅਤੇ ਇਸ ਦੇ ਵਿੱਚ ਮਾੜੀ ਗੱਲ ਵੀ ਕੀ ਹੈ।