Sidhu Moose Wala: ਸਿੱਧੂ ਮੂਸੇਵਾਲਾ ਦਾ ਜਲਵਾ ਬਰਕਰਾਰ, ਮਰਹੂਮ ਗਾਇਕ ਦੀ ਐਲਬਮ 'ਮੂਸਟੇਪ' ਨੇ ਸਪੌਟੀਫਾਈ 'ਤੇ ਬਣਾਇਆ ਵੱਡਾ ਰਿਕਾਰਡ
Sidhu Moose Wala Moose Tape: ਸਿੱਧੂ ਮੂਸੇਵਾਲਾ ਦੀ ਐਲਬਮ 'ਮੂਸਟੇਪ' ਸਪੌਟੀਫਾਈ 'ਤੇ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਬਣ ਗਈ ਹੈ। ਸਿੱਧੂ ਦੀ ਇਸ ਐਲਬਮ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਵੱਧ ਲੋਕਾਂ ਨੇ ਸਟ੍ਰੀਮ ਕੀਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala Moose Tape Album Reach 1 Billion Streams On Spotify: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਡੇਢ ਸਾਲ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਉਸ ਦੇ ਗੀਤ ਉਸ ਦੇ ਮਰਨ ਤੋਂ ਬਾਅਦ ਹਾਲੇ ਤੱਕ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਦਾ ਸਬੂਤ ਹੈ ਕਿ ਵੱਖੋ ਵੱਖ ਮਿਊਜ਼ਿਕ ਐਪਸ 'ਤੇ ਸਿੱਧੂ ਦੇ ਗਾਣੇ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ। ਹਾਲ ਹੀ 'ਚ ਮੂਸੇਵਾਲਾ ਦੀ ਐਲਬਮ 'ਮੂਸਟੇਪ' ਨੇ ਯੂਟਿਊਬ 'ਤੇ ਸਭ ਤੋਂ ਵੱਧ ਸੁਣੇ ਜਾਣ ਵਾਲੀ ਐਲਬਮ ਦਾ ਰਿਕਾਰਡ ਬਣਾਇਆ ਸੀ। ਹੁਣ ਮਰਹੂਮ ਗਾਇਕ ਦੀ ਇਸੇ ਐਲਬਮ ਨੇ ਸਪੌਟੀਫਾਈ 'ਤੇ ਵੀ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ।
ਸਿੱਧੂ ਮੂਸੇਵਾਲਾ ਦੀ ਐਲਬਮ 'ਮੂਸਟੇਪ' ਸਪੌਟੀਫਾਈ 'ਤੇ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਬਣ ਗਈ ਹੈ। ਸਿੱਧੂ ਦੀ ਇਸ ਐਲਬਮ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਵੱਧ ਲੋਕਾਂ ਨੇ ਸਟ੍ਰੀਮ ਕੀਤਾ ਹੈ। ਇਹ ਆਪਣੇ ਆਪ 'ਚ ਵੱਡਾ ਰਿਕਾਰਡ ਹੈ ਕਿ ਭਾਰਤ ਦੀ ਸਭ ਤੋਂ ਵੱਧ ਸੁਣੀ ਜਾਣ ਵਾਲੀ ਐਲਬਮ ਕਿਸੇ ਪੰਜਾਬੀ ਗਾਇਕ ਦੀ ਹੈ ਅਤੇ ਉਹ ਗਾਇਕ ਕੋਈ ਹੋਰ ਨਹੀਂ ਬਲਕਿ ਸਭ ਦਾ ਚਹੇਤਾ ਸਿੱਧੂ ਮੂਸੇਵਾਲਾ ਹੈ।
ਸਿੱਧੂ ਦੀ ਐਲਬਮ 'ਮੂਸਟੇਪ' ਉਸ ਦੀਆਂ ਸੁਪਰਹਿੱਟ ਐਲਬਮਾਂ ਵਿੱਚੋਂ ਇੱਕ ਹੈ। ਇਸ ਐਲਬਮ ਨੇ ਹੁਣ ਕਈ ਰਿਕਾਰਡ ਬਣਾਏ ਹਨ। ਇਸੇ ਐਲਬਮ ਨੇ ਸਿੱਧੂ ਨੂੰ ਸਟਾਰ ਤੋਂ ਸੁਪਰਸਟਾਰ ਬਣਾਇਆ ਸੀ। ਇਸ ਐਲਬਮ ਦਾ ਇੱਕ ਇੱਕ ਗੀਤ ਅੱਜ ਤੱਕ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਵੀ ਹੁਣ ਤੱਕ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ।