Sidhu Moosewala: ਸਿੱਧੂ ਮੂਸੇਵਾਲਾ ਤੇ ਏਪੀ ਢਿੱਲੋਂ 2022 ਦੇ ਸਭ ਤੋਂ ਵੱਧ ਸੁਣੇ ਜਾਣ ਵਲੇ ਗਾਇਕ, ਸਪੌਟੀਫਾਈ ਨੇ ਜਾਰੀ ਕੀਤੇ ਅੰਕੜੇ
Sidhu Moosewala Most Streamed On Spotify: ਸਪੌਟੀਫਾਈ ਨੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ 2022 ਦੇ ਸਭ ਤੋਂ ਵੱਧ ਸੁਣੇ ਗਏ ਗਾਇਕ ਤੇ ਉਨ੍ਹਾਂ ਐਲਬਮ ਸ਼ਾਮਲ ਹੈ।
Sidhu Moosewala AP Dhillon India's Most Streamed On Spotify: ਸਪੌਟੀਫਾਈ ਬੇਸ਼ੱਕ ਇੰਡੀਆ ‘ਚ ਸਭ ਤੋਂ ਵੱਧ ਚੱਲਣ ਤੇ ਪਸੰਦ ਕੀਤੀ ਜਾਣ ਵਾਲੀ ਮਿਊਜ਼ਿਕ ਐਪ ਹੈ। ਸਪੌਟੀਫਾਈ ਦੇ ਭਾਰਤ ‘ਚ ਕਰੋੜਾਂ ਯੂਜ਼ਰਸ ਹਨ। ਹੁਣ ਸਪੌਟੀਫਾਈ ਨੇ ਸਾਲ 2022 ਦੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗਾਇਕਾਂ ਤੇ ਉਨ੍ਹਾਂ ਦੀ ਸੁਪਰਹਿੱਟ ਐਲਬਮ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ 2 ਨਾਂ ਟੌਪ ‘ਤੇ ਹਨ। ਇਹ ਨਾਂ ਹਨ ਸਿੱਧੂ ਮੂਸੇਵਾਲਾ ਤੇ ਏਪੀ ਢਿੱਲੋਂ। ਸਪੌਟੀਫਾਈ ਨੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ 2022 ਦੇ ਸਭ ਤੋਂ ਵੱਧ ਸੁਣੇ ਗਏ ਗਾਇਕ ਤੇ ਉਨ੍ਹਾਂ ਐਲਬਮ ਸ਼ਾਮਲ ਹੈ।
ਸਿੱਧੂ ਮੂਸੇਵਾਲਾ ਦੀ ਐਲਬਮ ‘ਮੂਸਟੇਪ’ ਸਾਲ 2022 ਦੀ ਸਭ ਤੋਂ ਵੱਧ ਸੁਣੀ ਗਈ ਐਲਬਮ ਹੈ। ਦੂਜੇ ਪਾਸੇ ਏਪੀ ਢਿੱਲੋਂ ਦੀ ਐਲਬਮ ‘ਸ਼ਾਈਨ’ ਦਾ ਗਾਣਾ ‘ਐਕਸਕਿਊਜ਼’ ਸਾਲ 2022 ‘ਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ਹੈ। ਇਸ ਲਿਸਟ ‘ਚ ਏਪੀ ਢਿੱਲੋਂ ਦੀ ਐਲਬਮ ‘ਹਿਡਨ ਜੈਮਜ਼’ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਕਾਬਿਜ਼ ਹੈ। ‘ਮੂਸਟੇਪ’ ਤੇ ‘ਹਿਡਨ ਜੈਮਜ਼’ ਇਸ ਲਿਸਟ ‘ਚ ਇਹੀ 2 ਪੰਜਾਬੀ ਐਲਬਮਾਂ ਸ਼ਾਮਲ ਹਨ।
ਇਨ੍ਹਾਂ ਹੀ ਨਹੀਂ ਪੰਜਾਬੀ ਦੇ ਇਨ੍ਹਾਂ ਦੋਵੇਂ ਸਪਰਸਟਾਰਾਂ ਨੇ ਸਪੌਟੀਫਾਈ ਦੇ ‘ਟੌਪ 10 ਮੋਸਟ ਸਟ੍ਰੀਮਡ ਆਰਟਿਸਟਸ’ (10 ਸਭ ਤੋਂ ਵੱਧ ਸੁਣੇ ਗਏ ਕਲਾਕਾਰ) ਦੀ ਸੂਚੀ ਚ ਵੀ ਜਗ੍ਹਾ ਬਣਾਈ ਹੈ। ਏਪੀ ਢਿੱਲੋਂ ਇੰਡੀਆ ਦਾ 6ਵਾਂ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਕਲਾਕਾਰ ਹੈ, ਜਦਕਿ ਸਿੱਧੂ ਮੂਸੇਵਾਲਾ 8ਵੇਂ ਨੰਬਰ ‘ਤੇ ਹੈ। ਇਸ ਲਿਸਟ ‘ਚ ਅਰੀਜੀਤ ਸਿੰਘ, ਪ੍ਰੀਤਮ ਤੇ ਏਆਰ ਰਹਿਮਾਨ ਵਰਗੇ ਕਲਾਕਾਰਾਂ ਦੇ ਨਾਂ ਵੀ ਸ਼ਾਮਲ ਹਨ।
ਸਿੱਧੂ ਮੂਸੇਵਾਲਾ ਅਤੇ ਏਪੀ ਢਿੱਲੋਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਸ਼ੁਭ ਨੇ ਵੀ ਇਸ ਸਾਲਾਨਾ ਰਾਊਂਡ-ਅੱਪ ਵਿੱਚ ਥਾਂ ਬਣਾਈ ਹੈ। ਸ਼ੁਭ ਦਾ ਗੀਤ 'ਨੋ ਲਵ' 2022 ਦਾ ਭਾਰਤ ਦਾ ਚੌਥਾ ਸਭ ਤੋਂ ਵੱਧ ਸਟ੍ਰੀਮ ਕੀਤਾ ਗਿਆ ਗੀਤ ਹੈ। ਲਿਸਟ ‘ਚ ਦੇਖੋ ਕਿਹੜੇ ਪੰਜਾਬੀ ਸਿੰਗਰਾਂ ਨੇ ਸਪੌਟੀਫਾਈ ਦੇ ਟੌਪ 10 ‘ਚ ਜਗ੍ਹਾ ਬਣਾਈ ਹੈ:
What made 2022 a Shubh year for you?#SpotifyWrapped is coming.
— Spotify India (@spotifyindia) November 22, 2022
ਸਭ ਤੋਂ ਵੱਧ ਸਟ੍ਰੀਮ ਕੀਤੇ ਕਲਾਕਾਰ
ਅਰਿਜੀਤ ਸਿੰਘ
ਪ੍ਰੀਤਮ
ਏ ਆਰ ਰਹਿਮਾਨ
ਅਨਿਰੁਧ ਰਵੀਚੰਦਰ
ਸ਼੍ਰੇਆ ਘੋਸ਼ਾਲ
ਏਪੀ ਢਿੱਲੋਂ
ਤਨਿਸ਼ਕ ਬਾਗਚੀ
ਸਿੱਧੂ ਮੂਸੇਵਾਲਾ
ਦੇਵੀ ਸ਼੍ਰੀ ਪ੍ਰਸਾਦ
ਸਿਦ ਸ਼੍ਰੀਰਾਮ
ਸਭ ਤੋਂ ਵੱਧ ਸਟ੍ਰੀਮ ਕੀਤੇ ਗੀਤ
ਐਕਸਕਿਊਜ਼: ਏ.ਪੀ.ਢਿੱਲੋਂ, ਇਨਟੈਂਸ, ਗੁਰਿੰਦਰ ਗਿੱਲ
ਪਸੂੜੀ: ਸ਼ਾਈ ਗਿੱਲ, ਅਲੀ ਸੇਠੀ, ਜ਼ੁਲਫਿਕਾਰ ਜੱਬਾਰ ਖਾਨ, ਅਬਦੁੱਲਾ ਸਿੱਦੀਕੀ
ਕੇਸਰੀਆ: ਪ੍ਰੀਤਮ, ਅਰਿਜੀਤ ਸਿੰਘ, ਅਮਿਤਾਭ ਭੱਟਾਚਾਰੀਆ
ਨੋ ਲਵ: ਸ਼ੁਭ
ਚੰਦ ਬਾਲੀਆਂ: ਆਦਿਤਿਆ ਏ
ਰਾਤਾਂ ਲੰਬੀਆਂ: ਤਨਿਸ਼ਕ ਬਾਗਚੀ, ਜੁਬਿਨ ਨੌਟਿਆਲ, ਅਸੀਸ ਕੌਰ
ਹੀਟ ਵੇਵਜ਼: ਗਲਾਸ ਐਨੀਮਲਜ਼
ਤੂ ਆਕੇ ਦੇਖੇ: ਕਿੰਗ, ਅਰਪਨ ਕੁਮਾਰ
ਅਰਬੀ ਕੁਠੂ: ਅਨਿਰੁਧ ਰਵੀਚੰਦਰ, ਜੋਨੀਤਾ ਗਾਂਧੀ, ਸ਼ਿਵਕਾਰਤਿਕੇਅਨ ਦੁਆਰਾ ਹਲਮੀਤੀ ਹਬੀਬੋ
ਰਾਂਝਾ: ਜਸਲੀਨ ਰਾਇਲ, ਬੀ ਪਰਾਕ, ਅਨਵਿਤਾ ਦੱਤਾ, ਰੋਮੀ
ਸਭ ਤੋਂ ਵੱਧ ਸਟ੍ਰੀਮਡ ਐਲਬਮਾਂ
ਮੂਸੇਟੇਪ: ਸਿੱਧੂ ਮੂਸੇਵਾਲਾ
ਸ਼ੇਰਸ਼ਾਹ: ਤਨਿਸ਼ਕ ਬਾਗਚੀ, ਬੀ ਪ੍ਰਾਕ, ਜਸਲੀਨ ਰਾਇਲ, ਜਾਵੇਦ-ਮੋਹਸੀਨ ਅਤੇ ਵਿਕਰਮ ਮੌਂਟਰੋਜ਼
ਹਿਡਨ ਜੈਮਜ਼: ਏਪੀ ਢਿੱਲੋਂ
ਕਬੀਰ ਸਿੰਘ: ਮਿਥੂਨ, ਅਮਲ ਮਲਿਕ, ਵਿਸ਼ਾਲ ਮਿਸ਼ਰਾ, ਸਾਚੇ-ਪਰੰਪਰਾ ਅਤੇ ਅਖਿਲ ਸਚਦੇਵਾ
ਬ੍ਰਹਮਾਸਤਰ: ਪ੍ਰੀਤਮ
ਬੀਸਟ: ਅਨਿਰੁਧ ਰਵੀਚੰਦਰ
ਵਿਕਰਮ: ਅਨਿਰੁਧ ਰਵੀਚੰਦਰ
ਯੇ ਜਵਾਨੀ ਹੈ ਦੀਵਾਨੀ: ਪ੍ਰੀਤਮ
ਤਿਰੂਚਿਤ੍ਰਮਬਲਮ: ਅਨਿਰੁਧ ਰਵੀਚੰਦਰ, ਧਨੁਸ਼, ਵਿਵੇਕ
ਆਸ਼ਿਕੀ 2: ਮਿਥੂਨ, ਅੰਕਿਤ ਤਿਵਾਰੀ, ਜੀਤ ਗੰਗੂਲੀ