Sidhu Moose Wala: ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਰਖਵਾਇਆ ਗਿਆ ਸ੍ਰੀ ਸਹਿਜ ਪਾਠ, ਵੀਡੀਓ ਵਾਇਰਲ
Sidhu Moose Wala Death Anniversary: ਸਿੱਧੂ ਮੂਸੇਵਾਲਾ ਦੀ ਯਾਦ 'ਚ ਪਿੰਡ ਮੂਸਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਰਖਵਾਇਆ ਗਿਆ। ਜਿਸ ਵਿੱਚ ਸਿਰਫ ਪਿੰਡ ਵਾਸੀ ਹੀ ਸ਼ਾਮਲ ਹੋਏ।
Sidhu Moose Wala 2nd Death Anniversary: ਸਿੱਧੂ ਮੂਸੇਵਾਲਾ ਉਹ ਨਾਮ ਹੈ, ਜੋ ਦੁਨੀਆ ਭਰ ਵਿੱਚ ਮਸ਼ਹੂਰ ਹੈ। ਸਿੱਧੂ ਦੀ ਅੱਜ ਯਾਨਿ 29 ਮਈ 2024 ਨੂੰ ਦੂਜੀ ਬਰਸੀ ਹੈ। ਇਸ ਮੌਕੇ ਪੂਰੀ ਦੁਨੀਆ 'ਚ ਮੂਸੇਵਾਲਾ ਦੇ ਚਾਹੁਣ ਵਾਲੇ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਹੇ ਹਨ। ਇਸ ਮੌਕੇ ਮੂਸੇਵਾਲਾ ਦੀ ਯਾਦ 'ਚ ਪਿੰਡ ਮੂਸਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਰਖਵਾਇਆ ਗਿਆ। ਜਿਸ ਵਿੱਚ ਸਿਰਫ ਪਿੰਡ ਵਾਸੀ ਹੀ ਸ਼ਾਮਲ ਹੋਏ। ਇਸ ਦਰਮਿਆਨ ਗੁਰਦੁਆਰਾ ਸਾਹਿਬ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ।
ਇਹ ਵੀ ਪੜ੍ਹੋ: ਇੰਤਜ਼ਾਰ ਖਤਮ! ਅਮਿਤਾਭ ਬੱਚਨ ਨੇ ਸ਼ੁਰੂ ਕੀਤੀ KBC 16 ਦੀ ਸ਼ੂਟਿੰਗ, ਬਿੱਗ ਬੀ ਨੇ ਸ਼ੇਅਰ ਕੀਤੀ ਲੇਟੈਸਟ ਫੋਟੋ
ਹਾਲਾਂਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੂਸੇਵਾਲਾ ਦੇ ਪਰਿਵਾਰ ਨੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਪਿੰਡ 'ਚ ਇਕੱਠ ਨਾ ਕੀਤਾ ਜਾਵੇ। ਜਿਸ ਦੇ ਚਲਦਿਆਂ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਫੈਨਜ਼ ਨੂੰ ਮੂਸਾ ਪਿੰਡ 'ਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਫੈਨਜ਼ ਜਿੱਥੇ ਵੀ ਰਹਿੰਦੇ ਹਨ, ਉਹ ਉਥੇ ਹੀ ਆਪਣੇ ਨੇੜਲੇ ਗੁਰਦੁਆਰਿਆਂ 'ਚ ਜਾ ਕੇ ਸਿੱਧੂ ਲਈ ਅਰਦਾਸ ਕਰਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਪਿੰਡ ਮੂਸਾ ਦੇ ਜਿਹੜੇ ਗੁਰਦੁਆਰੇ 'ਚ ਸਿੱਧੂ ਦੀ ਬਰਸੀ 'ਤੇ ਪਾਠ ਰਖਵਾਇਆ ਗਿਆ ਸੀ, ਉੱਥੋਂ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ ਅਤੇ ਇਸ 'ਤੇ ਕਮੈਂਟ ਕਰਕੇ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ 2 ਸਾਲ ਬਾਅਦ ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਦੀ ਜ਼ਿੰਦਗੀ 'ਚ ਫਿਰ ਤੋਂ ਬਹਾਰ ਆਈ। ਉਨ੍ਹਾਂ ਦੇ ਘਰ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਨੇ ਜਨਮ ਲਿਆ। ਪਰ ਉਹ ਹਾਲੇ ਵੀ ਆਪਣੇ ਪੁੱਤਰ ਦੇ ਇਨਸਾਫ ਲਈ ਇੰਤਜ਼ਾਰ ਕਰ ਰਹੇ ਹਨ।