Sidhu Moose Wala: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਗਾਣਾ '410' ਹੋਇਆ ਰਿਲੀਜ਼, ਕੁੱਝ ਮਿੰਟਾਂ 'ਚ ਹੀ ਮਿਲ ਗਏ ਇੰਨੇਂ ਵਿਊਜ਼
Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਸਿੱਧੂ ਦੇ ਨਾਲ ਨਾਲ ਸੰਨੀ ਮਾਲਟਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।
Sidhu Moose Wala 410 Out Now: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਸਿੱਧੂ ਦੇ ਨਾਲ ਨਾਲ ਸੰਨੀ ਮਾਲਟਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਸੁਣਨ ਲਈ ਫੈਨਜ਼ ਕਾਫੀ ਬੇਤਾਬ ਸਨ।
ਗਾਣੇ ਬਾਰੇ ਗੱਲ ਕਰੀਏ ਤਾਂ ਗਾਣੇ ਦੀ ਸ਼ੁਰੂਆਤ ਸੰਨੀ ਮਾਲਟਨ ਤੋਂ ਹੁੰਦੀ ਹੈ। ਗਾਣੇ 'ਚ ਮੂਸੇਵਾਲਾ ਵੀ ਨਜ਼ਰ ਆ ਰਿਹਾ ਹੈ। ਕਈ ਜਗ੍ਹਾ 'ਤੇ ਸਿੱਧੂ ਮੂਸੇਵਾਲਾ ਦੇ ਬੌਡੀ ਡਬਲ ਦਾ ਇਸਤੇਮਾਲ ਕੀਤਾ ਗਿਆ ਹੈ, ਪਰ ਉਸ ਦੀ ਸ਼ਕਲ ਨਹੀਂ ਦਿਖਾਈ ਗਈ। ਪਰ ਮੂਸੇਵਾਲਾ ਦੀ ਕਮੀ ਪੂਰੀ ਕਰਨ ਲਈ ਉਸ ਦੀ ਪਰਛਾਈ ਨੂੰ ਗਾਣੇ 'ਚ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਕਈ ਜਗ੍ਹਾ 'ਤੇ ਮੂਸੇਵਾਲਾ ਦੇ ਪੁਰਾਣੇ ਵੀਡੀਓਜ਼ ਵੀ ਯੂਜ਼ ਕੀਤੇ ਗਏ ਹਨ। ਕੁੱਲ ਮਿਲਾ ਕੇ ਇਹ ਗਾਣਾ ਕਾਫੀ ਵਧੀਆ ਫਿਲਮਾਇਆ ਗਿਆ ਹੈ। ਇਸ ਗਾਣੇ 'ਚ ਤੁਹਾਨੂੰ ਮੂਸੇਵਾਲਾ ਦੀ ਆਵਾਜ਼ ਹੀ ਨਹੀਂ, ਬਲਕਿ ਉਸ ਦੀ ਸ਼ਕਲ ਵੀ ਦੇਖਣ ਮਿਲਦੀ ਹੈ। ਦੇਖੋ ਇਹ ਵੀਡੀਓ:
ਇੰਨੇਂ ਲੋਕਾਂ ਨੇ ਦੇਖਿਆ ਲਾਈਵ ਗੀਤ
ਇਸ ਗੀਤ ਨੂੰ ਯੂਟਿਊਬ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ। ਗਾਣੇ ਨੂੰ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਵ ਦੇਖਿਆ। ਲੱਖਾਂ ਲੋਕਾਂ ਨੇ ਇਸ ਗੀਤ ਦੇ ਵੀਡੀਓ ਨੂੰ ਲਾਈਕ ਕੀਤਾ ਹੈ ਤੇ ਹਜ਼ਾਰਾਂ ਕਮੈਂਟਸ ਵੀ ਕੀਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫੈਨਜ਼ ਆਪਣੇ ਚਹੇਤੇ ਸਿੰਗਰ ਦੇ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ।
ਦੱਸ ਦਈਏ ਕਿ ਇਸ ਗਾਣੇ (410) ਨੂੰ 4 ਅਪ੍ਰੈਲ ਯਾਨਿ 4/10 ਨੂੰ ਰਿਲੀਜ਼ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਗਾਣੇ ਦਾ ਟੀਜ਼ਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ 24 ਘੰਟਿਆ 'ਚ ਹੀ 1.7 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
View this post on Instagram