Mastaney: 'ਮਸਤਾਨੇ' ਫਿਲਮ ਨੇ ਰਚਿਆ ਇਤਿਹਾਸ, 'ਕੈਰੀ ਆਨ ਜੱਟਾ 3' ਤੋਂ ਬਾਅਦ ਬਣੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ
Mastaney Box Office Collection: ਇਹ ਫਿਲਮ 'ਕੈਰੀ ਆਨ ਜੱਟਾ 3' ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਬਣ ਗਈ ਹੈ। ਫਿਲਮ ਨੇ ਪੂਰੀ ਦੁਨੀਆ 'ਚ ਹੁਣ ਤੱਕ 69 ਕਰੋੜ ਦੀ ਕਮਾਈ ਕੀਤੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Mastaney Second Highest Grossing Punjabi Movie: ਤਰਸੇਮ ਜੱਸੜ, ਸਿੰਮੀ ਚਾਹਲ ਤੇ ਗੁਰਪ੍ਰੀਤ ਘੁੱਗੀ ਸਟਾਰਰ ਮੂਵੀ 'ਮਸਤਾਨੇ' ਲਾਈਮਲਾਈਟ 'ਚ ਬਣੀ ਹੋਈ ਹੈ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਬਾਕਸ ਆਫਿਸ 'ਤੇ ਵੀ ਇਸ ਫਿਲਮ ਨੇ ਧਮਾਲਾਂ ਪਾਈਆਂ ਹੋਈਆਂ ਹਨ।
ਇਹ ਫਿਲਮ 'ਕੈਰੀ ਆਨ ਜੱਟਾ 3' ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਬਣ ਗਈ ਹੈ। ਫਿਲਮ ਨੇ ਪੂਰੀ ਦੁਨੀਆ 'ਚ ਹੁਣ ਤੱਕ 69 ਕਰੋੜ ਦੀ ਕਮਾਈ ਕੀਤੀ ਹੈ, ਜੋ ਕਿ ਕਿਸੇ ਵੀ ਪੰਜਾਬੀ ਫਿਲਮ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸਿਨੇਮਾ ਕਿੰਨੀ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਹੈ।
ਦੱਸ ਦਈਏ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ 'ਕੈਰੀ ਆਨ ਜੱਟਾ 3' ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ। ਫਿਲਹਾਲ ਇਸ ਫਿਲਮ ਦੇ ਰਿਕਾਰਡ ਨੇੜੇ ਕੋਈ ਵੀ ਦੂਜੀ ਪੰਜਾਬੀ ਫਿਲਮ ਨਹੀਂ ਪਹੁੰਚ ਪਾ ਰਹੀ ਹੈ। ਫਿਲਹਾਲ 'ਮਸਤਾਨੇ' ਦੀ ਰਫਤਾਰ 69 ਕਰੋੜ 'ਤੇ ਆ ਕੇ ਥੋੜੀ ਹੌਲੀ ਹੋਈ ਹੈ।
View this post on Instagram
ਫਿਲਮ 'ਮਸਤਾਨੇ' ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਸਿੰਮੀ ਚਾਹਲ, ਤਰਸੇਮ ਜੱਸੜ ਤੇ ਗੁਰਪ੍ਰੀਤ ਘੁੱਗੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਹਨ। ਫਿਲਮ ਸਿੱਖ ਇਤਿਹਾਸ ਨਾਲ ਜੁੜੀ ਹੈ। ਫਿਲਮ ਨੇ ਸਿੱਖਾਂ ਨੂੰ ਲੈਕੇ ਕਈ ਮਿਥ ਵੀ ਦੂਰ ਕੀਤੇ ਹਨ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਸਿੱਖ ਭਾਈਚਾਰੇ ਵੱਲੋਂ ਖੂਬ ਪਿਆਰ ਮਿਿਲਿਆ ਹੈ।
ਮਸਤਾਨੀ ਦਾ ਬਾਕਸ ਆਫਿਸ ਕਲੈਕਸ਼ਨ ਇਸ ਪ੍ਰਕਾਰ ਹੈ:
ਭਾਰਤ: 28 ਕਰੋੜ ਰੁਪਏ
ਉੱਤਰੀ ਅਮਰੀਕਾ: USD 2.75 ਮਿਲੀਅਨ
ਆਸਟ੍ਰੇਲੀਆ: USD 1.05 ਮਿਲੀਅਨ
ਨਿਊਜ਼ੀਲੈਂਡ: USD 0.24 ਮਿਲੀਅਨ
ਮੱਧ ਪੂਰਬ: USD 0.16 ਮਿਲੀਅਨ
ਯੂਨਾਈਟਿਡ ਕਿੰਗਡਮ: USD 0.35 ਮਿਲੀਅਨ
ਇਟਲੀ: USD 0.13 ਮਿਲੀਅਨ
ਬਾਕੀ ਯੂਰਪ: USD 0.20 ਮਿਲੀਅਨ
ਬਾਕੀ ਵਿਸ਼ਵ: USD 0.10 ਮਿਲੀਅਨ
ਵਿਦੇਸ਼ੀ: USD 4.98 ਮਿਲੀਅਨ / ਰੁਪਏ 41 ਕਰੋੜ
ਵਰਲਡਵਾਈਡ ਕਲੈਕਸ਼ਨ: 69 ਕਰੋੜ ਰੁਪਏ