ਪੜਚੋਲ ਕਰੋ

SIdhu Moose Wala: ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ 'ਚ ਸ਼ੇਅਰ ਕੀਤੀ ਗਈ ਪੋਸਟ, ਕਿਹਾ- 'ਉਨ੍ਹਾਂ ਨੇ ਸਿੱਧੂ 'ਤੇ ਵੀ ਅੱਤਵਾਦੀ ਦਾ ਲੇਬਲ ਲਾਇਆ'

ਮੂਸੇਵਾਲਾ ਦੇ ਅਕਾਊਂਟ ਤੋਂ ਪੋਸਟ 'ਚ ਕਿਹਾ ਗਿਆ, 'ਪਿਛਲੇ ਹਫਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀ ਖਬਰਾਂ ਸੁਣਨ 'ਚ ਆ ਰਹੀਆਂ ਹਨ। ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ

ਅਮੈਲੀਆ ਪੰਜਾਬੀ ਦੀ ਰਿਪੋਰਟ

Social Media Post Shared From Sidhu Moose Wala Account For Singer Suhbh: ਪੰਜਾਬੀ ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਨੂੰ ਲੈਕੇ ਵਿਵਾਦ ਭਖਦਾ ਜਾ ਰਿਹਾ ਹੈ। ਗਾਇਕ ਦਾ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ 'ਚ ਉੱਤਰੇ ਅਤੇ ਗਾਇਕ ਦੇ ਹੱਕ 'ਚ ਪੋਸਟਾਂ ਪਾਈਆਂ।    

ਹੁਣ ਇਸ ਕੜੀ 'ਚ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਦਰਅਸਲ, ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੁਭ ਦੇ ਸਮਰਥਨ 'ਚ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਗਏ ਹਨ। 

ਮੂਸੇਵਾਲਾ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ 'ਚ ਕਿਹਾ ਗਿਆ, 'ਪਿਛਲੇ ਕੁੱਝ ਹਫਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਕਈ ਖਬਰਾਂ ਸੁਣਨ 'ਚ ਆ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ 'ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ 'ਤੇ ਸਿਆਸੀ ਤਾਕਤਾਂ ਦੀ ਸ਼ਹਿ 'ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਸੈਲੇਬ੍ਰਿਟੀਆਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਿੱਧੂ ਨਾਲ ਵੀ ਇਹੀ ਹੋਇਆ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ 'ਤੇ ਅੱਤਵਾਦੀ ਹੋਣ ਦਾ ਲੇਬਲ ਲਗਾਇਆ ਹੈ, ਉਹ ਵੀ ਬਿਨਾਂ ਕਿਸੇ ਸਬੂਤ ਦੇ। ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁਭ ਨਾਲ ਵੀ ਉਹੀ ਸਭ ਵਾਪਰ ਰਿਹਾ ਹੈ। ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ 'ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਲੱਗਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਕਲਾਕਾਰਾਂ ਨਾਲ ਹੀ ਕਿਉਂ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਹੋ ਰਹੀਆਂ ਹਨ? ਜਦਕਿ ਮਿਊਜ਼ਿਕ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ। ਅਸੀਂ ਸਿੱਧੂ ਨੂੰ ਵੀ ਇਸੇ ਨਫਰਤ ਦੇ ਚਲਦਿਆਂ ਗੁਆ ਦਿੱਤਾ। ਆਖਰ ਇਹ ਸਭ ਕਦੋਂ ਖਤਮ ਹੋਵੇਗਾ? ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅੱਤਵਾਦੀ ਕਿਵੇਂ ਬਣ ਸਕਦਾ ਹੈ? ਤੇ ਜਿਹੜੇ ਕਲਾਕਾਰ ਅਜਿਹੇ ਦੌਰ ਵਿੱਚ ਆਪਣੇ ਸਾਥੀਆਂ ਨਾਲ ਖੜੇ ਨਹੀਂ ਹੋ ਸਕਦੇ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ? ਹੁਣ ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨਿਊਜ਼ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ ਜੋ ਆਪਣੇ ਫਾਇਿਿਦਆਂ ਦੇ ਲਈ ਇਸ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ। ਦੇਖੋ ਇਹ ਪੋਸਟ:

SIdhu Moose Wala: ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ 'ਚ ਸ਼ੇਅਰ ਕੀਤੀ ਗਈ ਪੋਸਟ, ਕਿਹਾ- 'ਉਨ੍ਹਾਂ ਨੇ ਸਿੱਧੂ 'ਤੇ ਵੀ ਅੱਤਵਾਦੀ ਦਾ ਲੇਬਲ ਲਾਇਆ

ਦੂਜੇ ਪਾਸੇ ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁਭ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਉਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਕਿਹਾ ਕਿ, 'ਭਾਰਤ ਵੀ ਮੇਰਾ ਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਹੈ...ਪੰਜਾਬ ਮੇਰੀ ਆਤਮਾ ਹੈ, ਪੰਜਾਬ ਮੇਰੇ ਖੂਨ ਵਿੱਚ ਹੈ, ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ, ਪੰਜਾਬੀਆਂ ਦੀਆਂ ਕੁਰਬਾਨੀਆਂ ਇਤਿਹਾਸ ਵਿੱਚ ਦਰਜ ਹਨ...ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ।

View this post on Instagram
 
A post shared by SHUBH (@shubhworldwide)

ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਤੋਂ ਲੈਕੇ ਕਰਨ ਔਜਲਾ ਤੱਕ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਸ਼ੁਭ ਦਾ ਸਮਰਥਨ ਕੀਤਾ ਹੈ ਅਤੇ ਉਸ ਦੇ ਹੱਕ 'ਚ ਪੋਸਟਾਂ ਪਾਈਆਂ ਹਨ। ਦੱਸ ਦਈਏ ਕਿ ਹਾਲ ਹੀ 'ਚ ਸ਼ੁਭ ਦਾ ਭਾਰਤ ਟੂਰ ਰੱਦ ਹੋਇਆ ਸੀ। ਗਾਇਕ 'ਤੇ ਖਾਲਿਸਤਾਨੀ ਪੱਖੀ ਹੋਣ ਦੇ ਦੋਸ਼ ਵੀ ਲਗਾਏ ਗਏ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਚੋਣਾਂ 'ਚ ਵੱਡਾ ਧੱਕਾ! ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮੁੱਦਾ
ਪੰਜਾਬ ਚੋਣਾਂ 'ਚ ਵੱਡਾ ਧੱਕਾ! ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮੁੱਦਾ
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਚੋਣਾਂ 'ਚ ਵੱਡਾ ਧੱਕਾ! ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮੁੱਦਾ
ਪੰਜਾਬ ਚੋਣਾਂ 'ਚ ਵੱਡਾ ਧੱਕਾ! ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮੁੱਦਾ
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟਰੈੱਕ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਕਈ ਆਗੂਆਂ ਨੂੰ ਕੀਤਾ ਡਿਟੇਨ
ਪੰਜਾਬ 'ਚ ਰੇਲਵੇ ਟਰੈੱਕ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਕਈ ਆਗੂਆਂ ਨੂੰ ਕੀਤਾ ਡਿਟੇਨ
Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
RBI ਦਾ ਵੱਡਾ ਐਲਾਨ! ਘਟਾਇਆ ਰੈਪੋ ਰੇਟ, GDP ਗ੍ਰੋਥ 7.3% ਰਹਿਣ ਦਾ ਅਨੁਮਾਨ; ਕੀ ਹੈ ਪੂਰੀ ਡਿਟੇਲ
RBI ਦਾ ਵੱਡਾ ਐਲਾਨ! ਘਟਾਇਆ ਰੈਪੋ ਰੇਟ, GDP ਗ੍ਰੋਥ 7.3% ਰਹਿਣ ਦਾ ਅਨੁਮਾਨ; ਕੀ ਹੈ ਪੂਰੀ ਡਿਟੇਲ
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
Embed widget