Sonam Bajwa: ਸੋਨਮ ਬਾਜਵਾ ਤੇ ਐਮੀ ਵਿਰਕ ਦੀ ਫਿਲਮ ਦਾ ਟਾਈਟਲ ਟਰੈਕ 'ਕੁੜੀ ਹਰਿਆਣੇ ਵੱਲ ਦੀ' ਹੋਇਆ ਰਿਲੀਜ਼, ਫੈਨਜ਼ ਨੂੰ ਖੂਬ ਆ ਰਿਹਾ ਪਸੰਦ
Kudi Haryane Val Di: ਫਿਲਮ ਦਾ ਟਾਈਟਲ ਟਰੈਕ 'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਬਹੁਤ ਹੀ ਵਧੀਆ ਹੈ ਅਤੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ।
Kudi Haryane Val Di Title Track: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਸ ਨੇ ਹਰਿਆਣੇ ਦੀ ਕੁੜੀ ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ। ਉਸ ਦੀ ਹਰਿਆਣਵੀ ਲੱੁਕ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਸੋਨਮ ਦੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ। ਇਸ ਫਿਲਮ 'ਚ ਸੋਨਮ ਹਰਿਆਣੇ ਦੀ ਕੁੜੀ ਬਣ ਕੇ ਪੰਜਾਬੀ ਮੁੰਡੇ ਐਮੀ ਵਿਰਕ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋਇਆ ਸੀ, ਜਿਸ ਨੇ ਦਰਸਕਾਂ ਦਾ ਦਿਲ ਜਿੱਤਿਆ।
ਇਸ ਤੋਂ ਬਾਅਦ ਹੁਣ ਫਿਲਮ ਦਾ ਟਾਈਟਲ ਟਰੈਕ 'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਬਹੁਤ ਹੀ ਵਧੀਆ ਹੈ ਅਤੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ। ਇਸ ਗਾਣੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਹਰਿਆਣੇ ਦੀਆਂ ਕੁੜੀਆਂ ਦੀ ਰੱਜ ਕੇ ਤਾਰੀਫ ਕੀਤੀ ਗਈ ਹੈ। ਇਹ ਗਾਣਾ ਪੰਜਾਬੀਆਂ ਦੇ ਨਾਲ ਨਾਲ ਹਰਿਆਣਵੀ ਲੋਕਾਂ ਦੀ ਵੀ ਪਸੰਦ ਬਣਿਆ ਹੋਇਆ ਹੈ। ਫੈਨਜ਼ ਕਮੈਂਟ ਬਾਕਸ ਵਿੱਚ ਇਸ ਗੀਤ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਗੀਤ ਬਾਰੇ ਗੱਲ ਕਰੀਏ ਤਾਂ ਇਸ ਨੂੰ ਐਮੀ ਵਿਰਕ ਤੇ ਗਾਇਕਾ ਕੋਮਲ ਚੌਧਰੀ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ। ਦੇਖੋ ਵੀਡੀਓ:
View this post on Instagram
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਕੁੜੀ ਹਰਿਆਣੇ ਵੱਲ ਦੀ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਸੀ, ਇਸ ਫਿਲਮ 'ਚ ਸੋਨਮ ਹਰਿਆਣਵੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ 'ਚ ਐਮੀ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਫਿਲਮ ਪੰਜਾਬ ਤੇ ਹਰਿਆਣੇ ਦੇ ਕੁੜੀ ਮੁੰਡਾ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਫਿਲਮ ਦੇ ਟੀਜ਼ਰ ਨੂੰ ਦੇਖ ਇੰਝ ਲੱਗਦਾ ਹੈ ਕਿ ਇਸ ਦੀ ਕਹਾਣੀ ਹਰਿਆਣਵੀ ਪਹਿਲਵਾਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਸੋਨਮ ਤੇ ਐਮੀ ਤੋਂ ਇਲਾਵਾ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ ;ਚ ਹਨ।