Suhana Khan: ਸੁਹਾਨਾ ਖਾਨ ਨੂੰ ਪਸੰਦ ਨਹੀਂ ਸੀ ਪਿਤਾ ਸ਼ਾਹਰੁਖ ਖਾਨ ਦੀ ਪ੍ਰਸਿੱਧੀ, ਬਚਪਨ 'ਚ ਕਰ ਦਿੱਤੀ ਸੀ ਅਜਿਹੀ ਹਰਕਤ
Suhana Khan Birthday: ਮਸ਼ਹੂਰ ਸਟਾਰ ਕਿਡ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੁਹਾਨਾ, ਜਿਸ ਦੀ ਆਪਣੇ ਪਿਤਾ ਨਾਲ ਸਟਰੌਂਗ ਬੌਂਡਿੰਗ ਹੈ, ਉਸ ਨੂੰ ਇੱਕ ਸਮੇਂ ਆਪਣੇ ਪਿਤਾ ਦੀ ਪ੍ਰਸਿੱਧੀ ਤੋਂ ਕਾਫੀ ਨਫਰਤ ਸੀ।
Happy Birthday Suhana Khan: ਸੁਪਰਸਟਾਰ ਸ਼ਾਹਰੁਖ ਖਾਨ ਦੀ ਪਿਆਰੀ ਸੁਹਾਨਾ ਖਾਨ ਦੀ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਕਾਫੀ ਫੈਨ ਫਾਲੋਇੰਗ ਹੈ। ਅੱਜ ਆਪਣਾ ਜਨਮਦਿਨ ਮਨਾ ਰਹੀ ਸੁਹਾਨਾ ਇਸ ਸਾਲ ਜ਼ੋਇਆ ਅਖਤਰ ਦੀ ਵੈੱਬ ਸੀਰੀਜ਼ 'ਦ ਆਰਚੀਜ਼' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਲਾਈਮਲਾਈਟ 'ਚ ਰਹਿ ਰਹੀ ਸੁਹਾਨਾ ਕਿਸੇ ਸਮੇਂ ਆਪਣੇ ਪਿਤਾ ਦੀ ਪ੍ਰਸਿੱਧੀ ਦੀ ਇਕ ਗੱਲ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕਰਦੀ ਸੀ। ਲੋਕਾਂ ਦੀਆਂ ਨਜ਼ਰਾਂ ਉਸੇ 'ਤੇ ਹੁੰਦੀਆਂ ਸੀ, ਉਸ ਨੂੰ ਇਸ ਗੱਲ ਤੋਂ ਸਖਤ ਨਫਤਰ ਸੀ।
ਸੁਹਾਨਾ ਨੂੰ ਸੁਪਰਸਟਾਰ ਦੀ ਧੀ ਬਣਨਾ ਲੱਗਿਆ ਔਖਾ
ਸੁਹਾਨਾ ਖਾਨ ਹੁਣ ਲਾਈਮਲਾਈਟ 'ਚ ਰਹਿਣਾ ਪਸੰਦ ਕਰਦੀ ਹੈ, ਪਰ ਇਕ ਸਮੇਂ 'ਚ ਉਹ ਇਸ ਤੋਂ ਸਖਤ ਨਫਰਤ ਕਰਦੀ ਸੀ। 2018 'ਚ ਵੋਗ ਨੂੰ ਦਿੱਤੇ ਇੰਟਰਵਿਊ 'ਚ ਸੁਹਾਨਾ ਨੇ ਦੱਸਿਆ ਸੀ, 'ਮੈਨੂੰ ਪਹਿਲਾਂ ਹੀ ਮਹਿਸੂਸ ਹੋਣ ਲੱਗਾ ਸੀ ਕਿ ਸਾਡੀ ਜ਼ਿੰਦਗੀ ਬਾਕੀਆਂ ਨਾਲੋਂ ਵੱਖਰੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਪਿਤਾ ਇੰਨੇ ਮਸ਼ਹੂਰ ਹਨ। ਜਦੋਂ ਉਹ ਮੈਨੂੰ ਸਕੂਲ ਛੱਡਣ ਆਉਂਦੇ ਸੀ ਤਾਂ ਲੋਕ ਸਾਡੇ ਵੱਲ ਘੂਰਦੇ ਹੁੰਦੇ ਸੀ।
View this post on Instagram
ਪਿਤਾ ਨੂੰ ਗਲ ਨਹੀਂ ਲਾਉਂਦੀ ਸੀ ਸੁਹਾਨਾ
ਸੁਹਾਨਾ ਨੇ ਇਸੇ ਇੰਟਰਵਿਊ 'ਚ ਅੱਗੇ ਦੱਸਿਆ ਸੀ, 'ਮੈਨੂੰ ਯਾਦ ਹੈ ਕਿ ਉਨ੍ਹਾਂ ਨੂੰ (ਸ਼ਾਹਰੁਖ) ਮੇਰੇ ਪਿਤਾ ਕਹਿ ਕੇ ਨਹੀਂ ਬੁਲਾਇਆ ਜਾਂਦਾ ਸੀ, ਜੋ ਮੈਂ ਚਾਹੁੰਦੀ ਸੀ। ਇਸ ਗੱਲ ਤੋਂ ਮੈਨੂੰ ਬਹੁਤ ਚਿੜ ਸੀ। ਜਦੋਂ ਵੀ ਮੇਰੇ ਪਾਪਾ ਮੈਨੂੰ ਕਾਰ 'ਚ ਗਲ ਨਾਲ ਲਾਉਂਦੇ ਸੀ, ਤਾਂ ਮੈਂ ਉਨ੍ਹਾਂ ਦਾ ਹੱਥ ਝਟਕ ਦਿੰਦੀ ਤੇ ਉਨ੍ਹਾਂ ਨੂੰ ਪਿੱਛੇ ਧੱਕਾ ਦੇ ਦਿੰਦੀ ਹੁੰਦੀ ਸੀ। ਮੈਨੂੰ ਇੱਕ ਸਮੇਂ ਇਸ ਚੀਜ਼ ਤੋਂ ਨਫਰਤ ਹੋਣ ਲੱਗ ਪਈ ਸੀ। ਇਸ ਚੀਜ਼ ਨੇ ਮੈਨੂੰ ਸੈਲਫ ਕਾਂਸ਼ੀਅਸ ਬਣਾ ਦਿੱਤਾ ਸੀ।'
ਬਾਅਦ ਵਿੱਚ ਹੋਇਆ ਅਹਿਸਾਸ
ਸੁਹਾਨਾ ਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਜਦੋਂ ਸ਼ਾਹਰੁਖ ਖਾਨ ਉਸ ਦੇ ਨਾਲ ਹਨ ਤਾਂ ਉਹ ਸਿਰਫ ਉਸ ਦੇ ਪਿਤਾ ਹਨ। ਉਸ ਨੇ ਕਿਹਾ, 'ਮੈਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਜੇਕਰ ਮੈਂ ਆਪਣੇ ਪਿਤਾ ਨੂੰ ਗਲੇ ਲਗਾਉਣਾ ਚਾਹੁੰਦੀ ਹਾਂ, ਤਾਂ ਉਸ ਸਮੇਂ ਉਹ ਮੇਰੇ ਪਿਤਾ ਹਨ ਅਤੇ ਮੈਂ ਉਨ੍ਹਾਂ ਨੂੰ ਗਲੇ ਲਗਾ ਲਿਆ।'
ਸੁਹਾਨਾ 16 ਸਾਲ ਦੀ ਉਮਰ 'ਚ ਪੜ੍ਹਾਈ ਲਈ ਦੇਸ਼ ਤੋਂ ਗਈ ਸੀ ਬਾਹਰ
ਸੁਹਾਨਾ ਖਾਨ 16 ਸਾਲ ਦੀ ਉਮਰ 'ਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੜ੍ਹਾਈ ਲਈ ਵਿਦੇਸ਼ ਚਲੀ ਗਈ ਸੀ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, 'ਇਕ ਵੱਖਰੇ ਮਾਹੌਲ 'ਚ ਰਹਿਣ ਅਤੇ ਇੰਨੇ ਨਵੇਂ ਲੋਕਾਂ ਨੂੰ ਮਿਲਣ ਨੇ ਮੈਨੂੰ ਆਤਮਵਿਸ਼ਵਾਸ ਵਧਾਉਣ 'ਚ ਕਾਫੀ ਮਦਦ ਕੀਤੀ। ਇਹ ਛੋਟੀਆਂ ਚੀਜ਼ਾਂ ਬਾਰੇ ਹੈ, ਜਿਵੇਂ ਕਿ ਸੜਕ 'ਤੇ ਚੱਲਣਾ ਜਾਂ ਰੇਲਗੱਡੀ 'ਤੇ ਸਫਰ ਕਰਨਾ। ਉਹ ਚੀਜ਼ਾਂ ਜੋ ਮੁੰਬਈ ਵਿੱਚ ਕਰਨੀਆਂ ਬਹੁਤ ਮੁਸ਼ਕਲ ਸਨ, ਪਰ ਜਦੋਂ ਮੈਂ ਆਪਣੇ ਘਰ ਪਰਿਵਾਰ ਤੋਂ ਦੂਰ ਹੋਈ, ਤਾਂ ਮੈਂ ਉਨ੍ਹਾਂ ਦੀ ਹੋਰ ਜ਼ਿਆਦਾ ਕਦਰ ਕੀਤੀ।