(Source: ECI/ABP News)
Breaking News: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਹਸਪਤਾਲ ਦਾਖਲ, ਹੋਈ ਹਾਰਟ ਸਰਜਰੀ
ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨੂੰ ਦਿਲ ਦੀ ਬੀਮਾਰੀ ਕਾਰਨ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਭਰਤੀ ਕਰਵਾਇਆ ਗਿਆ ਸੀ। ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ, ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
![Breaking News: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਹਸਪਤਾਲ ਦਾਖਲ, ਹੋਈ ਹਾਰਟ ਸਰਜਰੀ Sunil Grover admits in Hospital heart surgery Breaking News: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਹਸਪਤਾਲ ਦਾਖਲ, ਹੋਈ ਹਾਰਟ ਸਰਜਰੀ](https://static.abplive.com/wp-content/uploads/sites/2/2017/07/26095544/sunil-grover-4.jpg?impolicy=abp_cdn&imwidth=1200&height=675)
ਰਵੀ ਜੈਨ, ਏਬੀਪੀ ਨਿਊਜ਼
Sunil Grover in Hospital: ਮੁੰਬਈ: ਦ ਕਪਿਲ ਸ਼ਰਮਾ ਸ਼ੋਅ 'ਚ ਗੁੱਥੀ ਅਤੇ ਫਿਰ ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾ ਕੇ ਕਾਮੇਡੀਅਨ ਐਕਟਰ ਦੇ ਤੌਰ 'ਤੇ ਮਸ਼ਹੂਰ ਹੋਏ ਸੁਨੀਲ ਗਰੋਵਰ ਦਿਲ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਫਿਲਹਾਲ ਮੁੰਬਈ ਦੇ ਏਸ਼ੀਅਨ ਹਾਰਟ ਹਸਪਤਾਲ 'ਚ ਇਲਾਜ ਅਧੀਨ ਹਨ। ਦਿਲ ਦੀ ਬੀਮਾਰੀ ਕਾਰਨ ਉਹਨਾਂ ਨੂੰ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਭਰਤੀ ਕਰਵਾਇਆ ਗਿਆ ਸੀ। ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ ਅਤੇ ਫਿਲਹਾਲ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਸੁਨੀਲ ਗਰੋਵਰ ਦੀ 27 ਜਨਵਰੀ ਨੂੰ ਦਿਲ ਦੀ ਸਰਜਰੀ ਹੋਈ ਸੀ ਅਤੇ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।
ਹਸਪਤਾਲ ਦੇ ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਪੁਸ਼ਟੀ ਕੀਤੀ ਕਿ ਸੁਨੀਲ ਗਰੋਵਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਹੈ। ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ, "ਸੁਨੀਲ ਗਰੋਵਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।" ਅਤੇ ਹੋਰ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਸੁਨੀਲ ਗਰੋਵਰ ਨੇ ਨਾ ਸਿਰਫ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੱਖ-ਵੱਖ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ, ਸਗੋਂ ਉਹ ਅਮਿਤਾਭ ਬੱਚਨ, ਧਰਮਿੰਦਰ ਤੋਂ ਲੈ ਕੇ ਕਈ ਬਾਲੀਵੁੱਡ ਅਦਾਕਾਰਾਂ ਦੀ ਨਕਲ ਕਰਨ ਲਈ ਵੀ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ: Kapil Sharma Struggle: 70 ਰੁਪਏ ਦਿਹਾੜੀ ਲਈ 14-15 ਸਾਲ ਦੀ ਉਮਰ 'ਚ ਕੱਪੜਾ ਮਿੱਲ 'ਚ ਕੀਤਾ ਕੰਮ, ਅੱਜ ਲੱਖ ਰੁਪਏ ਇੱਕ ਦਿਨ ਦੀ ਕਮਾਈ
ਸੁਨੀਲ ਗਰੋਵਰ ਨੇ ਸ਼ਾਹਰੁਖ ਖਾਨ ਨਾਲ ਮੈਂ ਹੂੰ ਨਾ (2004), ਆਮਿਰ ਖਾਨ ਨਾਲ ਗਜਨੀ (2008), ਟਾਈਗਰ ਸ਼ਰਾਫ ਨਾਲ ਬਾਗੀ (2016), ਵਿਸ਼ਾਲ ਭਾਰਦਵਾਜ ਦੀ ਪਟਾਖਾ (2018) ਵਰਗੀਆਂ ਫਿਲਮਾਂ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵੀ ਨਿਭਾਈਆਂ। ਸੁਨੀਲ ਗਰੋਵਰ ਹਾਲ ਹੀ 'ਚ ਐਮਾਜ਼ਾਨ ਦੀ ਵਿਵਾਦਿਤ ਵੈੱਬ ਸੀਰੀਜ਼ 'ਤਾਂਡਵ' ਅਤੇ ਜ਼ੀ 5 ਦੀ ਵੈੱਬ ਸੀਰੀਜ਼ ਸਨਫਲਾਵਰ 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)