ਸੰਨੀ ਦਿਓਲ ਨੇ 'ਡਰ' ਫਿਲਮ ਤੋਂ ਬਾਅਦ ਸ਼ਾਹਰੁਖ ਖਾਨ ਨਾਲ ਕੰਮ ਨਾ ਕਰਨ ਦੀ ਖਾਧੀ ਸੀ ਕਸਮ, ਜਾਣੋ ਕਿਉਂ ਲਿਆ ਸੀ ਇਹ ਫੈਸਲਾ
Shah Rukh Khan: ਸੰਨੀ ਦਿਓਲ ਨੇ ਹੀਰੋ ਤੇ ਸ਼ਾਹਰੁਖ ਨੇ ਵਿਲਨ ਦਾ ਕਿਰਦਾਰ ਨਿਭਾਇਆ ਸੀ। ਫਿਰ ਵੀ ਸ਼ਾਹਰੁਖ ਖਾਨ ਰਾਹੁਲ ਦੇ ਕਿਰਦਾਰ 'ਚ ਲਾਈਮਲਾਈਟ ਲੈ ਗਏ। ਨੈਗਟਿਵ ਕਿਰਦਾਰ ਨਾਲ ਸ਼ਾਹਰੁਖ ਨੇ ਭਾਰਤ ਦੇ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਸੀ
Shah Rukh Khan Sunny Deol: ਸੰਨੀ ਦਿਓਲ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ 'ਚ ਛਾਇਆ ਹੋਇਆ ਹੈ। ਉਹ ਆਪਣੀ ਫਿਲਮ 'ਗਦਰ 2' ਕਰਕੇ ਸੁਰਖੀਆਂ 'ਚ ਹਨ। ਇਸ ਫਿਲਮ 'ਚ ਸੰਨੀ ਤਾਰਾ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫੈਨਜ਼ ਨੂੰ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਹੈ। ਅੱਜ ਅਸੀਂ ਤੁਹਾਨੂੰ ਸੰਨੀ ਦਿਓਲ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੈ।
ਇਹ ਵੀ ਪੜ੍ਹੋ: 'ਮੌੜ' ਫਿਲਮ 'ਚ ਗੁੱਗੂ ਗਿੱਲ ਨਾਲ ਤੁਲਨਾ 'ਤੇ ਬੋਲੇ ਐਮੀ ਵਿਰਕ, ਕਿਹਾ- 'ਮੈਂ ਗੁੱਗੂ ਗਿੱਲ ਵਰਗਾ...'
ਤੁਸੀਂ ਸੰਨੀ ਦਿਓਲ ਤੇ ਸ਼ਾਹਰੁਖ ਖਾਨ ਦੀ ਫਿਲਮ 'ਡਰ' ਤਾਂ ਦੇਖੀ ਹੀ ਹੋਵੇਗੀ। ਇਹ ਆਪਣੇ ਸਮੇਂ ਦੀ ਬਲਾਕਬਸਟਰ ਹਿੱਟ ਫਿਲਮ ਰਹੀ ਸੀ। ਫਿਲਮ 'ਚ ਸੰਨੀ ਦਿਓਲ ਨੇ ਹੀਰੋ ਤੇ ਸ਼ਾਹਰੁਖ ਨੇ ਵਿਲਨ ਦਾ ਕਿਰਦਾਰ ਨਿਭਾਇਆ ਸੀ। ਫਿਰ ਵੀ ਸ਼ਾਹਰੁਖ ਖਾਨ ਰਾਹੁਲ ਦੇ ਕਿਰਦਾਰ 'ਚ ਲਾਈਮਲਾਈਟ ਲੈ ਗਏ ਸੀ। ਆਪਣੇ ਨੈਗਟਿਵ ਕਿਰਦਾਰ ਨਾਲ ਸ਼ਾਹਰੁਖ ਨੇ ਭਾਰਤ ਦੇ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਸੀ।
ਪਰ ਇਸ ਫਿਲਮ ਤੋਂ ਬਾਅਦ ਸੰਨੀ ਦਿਓਲ ਨੇ ਕਦੇ ਦੁਬਾਰਾ ਸ਼ਾਹਰੁਖ ਨਾਲ ਕੰਮ ਨਾ ਕਰਨ ਦੀ ਕਸਮ ਖਾਧੀ ਸੀ। ਇਸ ਦਾ ਕਾਰਨ ਇਹ ਸੀ ਕਿ ਸ਼ਾਹਰੁਖ ਨੇ ਇਸ ਫਿਲਮ 'ਚ ਜ਼ਬਰਦਸਤ ਐਕਟਿੰਗ ਕੀਤੀ ਸੀ। ਉਨ੍ਹਾਂ ਦਾ ਨੈਗਟਿਵ ਕਿਰਦਾਰ ਸੰਨੀ ਦਿਓਲ ਦੇ ਹੀਰੋ ਦੇ ਕਿਰਦਾਰ 'ਤੇ ਭਾਰੀ ਪੈ ਰਿਹਾ ਸੀ। ਫਿਲਮ 'ਚ ਸੰਨੀ ਦਿਓਲ ਸਾਈਡ ਹੀਰੋ ਲੱਗ ਰਹੇ ਸੀ, ਜਦਕਿ ਸਾਰੀ ਮਹਿਫਲ ਸ਼ਾਹਰੁਖ ਲੁੱਟ ਕੇ ਲੈ ਗਏ ਸੀ।
ਇਸ ਤੋਂ ਇਲਾਵਾ ਸੰਨੀ ਦਿਓਲ ਨੇ ਇਸ ਗੱਲ 'ਤੇ ਵੀ ਇਤਰਾਜ਼ ਜਤਾਇਆ ਸੀ ਕਿ ਬਾਹਰ ਤੋਂ ਆਏ ਮੁੰਡੇ ਨੂੰ ਜ਼ਿਆਦਾ ਸਕ੍ਰੀਨ ਟਾਈਮ ਯਾਨਿ ਕਿ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਸੰਨੀ ਦਿਓਲ ਨੇ ਯਸ਼ ਚੋਪੜਾ ਨੂੰ ਇਹ ਵੀ ਕਿਹਾ ਸੀ ਕਿ ਕਈ ਸੀਨਜ਼ ਦੇ ਵਿੱਚ ਉਨ੍ਹਾਂ ਦੇ ਹਿਸਾਬ ਨਾਲ ਬਦਲਾਅ ਕੀਤੇ ਜਾਣ। ਇਸ 'ਤੇ ਯਸ਼ ਚੋਪੜਾ ਨੇ ਸਾਫ ਮਨਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੋਨੇ 'ਤੇ ਸੁਹਾਗਾ ਤਾਂ ਉਦੋਂ ਹੋਇਆ ਜਦੋਂ ਫਿਲਮ ਦੇ ਪੋਸਟਰ 'ਤੇ ਵੀ ਸ਼ਾਹਰੁਖ ਸੰਨੀ ਦਿਓਲ ਤੋਂ ਅੱਗੇ ਨਜ਼ਰ ਆਏ।
ਇਹ ਸਾਰੀਆਂ ਗੱਲਾਂ ਨੇ ਸੰਨੀ ਦਿਓਲ ਦਾ ਪਾਰਾ ਹਾਈ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਸਮ ਖਾਧੀ ਕਿ ਉਹ ਸ਼ਾਹਰੁਖ ਨਾਲ ਦੁਬਾਰਾ ਕੰਮ ਨਹੀਂ ਕਰਨਗੇ। ਕਾਬਿਲੇਗ਼ੌਰ ਹੈ ਕਿ 'ਡਰ' ਫਿਲਮ 1993 ;ਚ ਰਿਲੀਜ਼ ਹੋਈ ਸੀ। ਫਿਲਮ 'ਚ ਸ਼ਾਹਰੁਖ ਨੇ ਵਿਲਨ ਦਾ ਕਿਰਦਾਰ ਨਿਭਾਇਆ। ਫਿਲਮ 'ਚ ਦਰਸ਼ਕਾਂ ਦਾ ਸਾਰਾ ਧਿਆਨ ਸਿਰਫ ਸ਼ਾਹਰੁਖ 'ਤੇ ਸੀ ਅਤੇ ਸੰਨੀ ਦਿਓਲ ਦੇ ਕਿਰਦਾਰ ਨੂੰ ਜ਼ਿਆਦਾ ਤਵੱਜੋ ਵੀ ਨਹੀਂ ਮਿਲੀ ਸੀ।