ਸੁਰਵੀਨ ਚਾਵਲਾ ਦਾ ਵੱਡਾ ਖ਼ੁਲਾਸਾ, ਪੰਜ ਵਾਰ ਹੋਇਆ ਗਲਤ ਕੰਮ
ਸੁਰਵੀਨ ਨੇ ਗਲੈਮਰ ਦੀ ਦੁਨੀਆ, ਆਪਣੇ ਤਜ਼ਰਬੇ ਤੇ ਸੰਘਰਸ਼ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਇੱਕ ਜਾਂ ਦੋ ਵਾਰ ਨਹੀਂ ਬਲਕਿ ਪੰਜ ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ: ਭਾਰਤੀ ਟੈਲੀਵਿਜ਼ਨ ਦੀ ਪ੍ਰਸਿੱਧ ਅਦਾਕਾਰਾ ਸੁਰਵੀਨ ਚਾਵਲਾ ਨੇ ਹਾਲ ਹੀ ਵਿੱਚ ਫ਼ਿਲਮ ਇੰਡਸਟਰੀ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਦਰਅਸਲ ਫਿਲਮਾਂ ਦੇ ਆਡੀਸ਼ਨਾਂ ਦੌਰਾਨ ਸੁਰਵੀਨ ਨੂੰ 'ਓਵਰ ਐਕਸਪੋਜ਼' ਕਰਨ ਲਈ ਕਿਹਾ ਗਿਆ ਸੀ। ਸੁਰਵੀਨ ਨੇ ਦੱਸਿਆ ਕਿ 56 ਕਿੱਲੋਗ੍ਰਾਮ ਭਾਰ ਦੇ ਕਾਰਨ, ਇੱਥੋਂ ਦੇ ਲੋਕਾਂ ਨੇ ਉਸ ਨੂੰ 'ਓਵਰਵੇਟ' ਵੀ ਕਿਹਾ।
ਸੁਰਵੀਨ ਨੇ ਗਲੈਮਰ ਦੀ ਦੁਨੀਆ, ਆਪਣੇ ਤਜ਼ਰਬੇ ਤੇ ਸੰਘਰਸ਼ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਇੱਕ ਜਾਂ ਦੋ ਵਾਰ ਨਹੀਂ ਬਲਕਿ ਪੰਜ ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ।
ਸੁਰਵੀਨ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਪਿੰਕਵਿਲਾ ਨੂੰ ਦੱਸਿਆ ਕਿ ਉਸ ਨੂੰ ਤਿੰਨ ਵਾਰ ਸਾਊਥ ਫਿਲਮ ਇੰਡਸਟਰੀ ਵਿੱਚ ਤੇ ਦੋ ਵਾਰ ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ। ਬਾਲੀਵੁੱਡ ਬਾਰੇ ਗੱਲ ਕਰਦਿਆਂ ਸੁਰਵੀਨ ਨੇ ਕਿਹਾ, 'ਇੱਕ ਨਿਰਦੇਸ਼ਕ ਇਹ ਵੇਖਣਾ ਚਾਹੁੰਦਾ ਸੀ ਕਿ ਮੇਰੀ ਕਲੀਵੇਜ ਕਿਹੋ ਜਿਹੀ ਦਿਖਾਈ ਦਿੰਦੀ ਹੈ। ਜਦਕਿ ਦੂਸਰਾ ਨਿਰਦੇਸ਼ਕ ਮੇਰੇ ਪੱਟ ਵੇਖਣਾ ਚਾਹੁੰਦਾ ਸੀ।'
ਇਸ ਦੇ ਨਾਲ ਹੀ ਓਵਰਵੇਟ ਬਾਰੇ ਗੱਲ ਕਰਦਿਆਂ ਸੁਰਵੀਨ ਨੇ ਦੱਸਿਆ, 'ਮੈਂ ਇਕ ਵਾਰ ਆਡੀਸ਼ਨ ਲਈ ਗਈ ਸੀ ਜਿੱਥੇ ਇੱਕ ਵਿਅਕਤੀ ਨੇ ਮੈਨੂੰ ਕਿਹਾ ਕਿ ਮੇਰਾ ਵਜ਼ਨ ਬਹੁਤ ਜ਼ਿਆਦਾ ਹੈ ਜਦਕਿ ਮੇਰਾ ਭਾਰ ਸਿਰਫ 56 ਕਿੱਲੋਗ੍ਰਾਮ ਸੀ। ਮੈਂ ਸੋਚਿਆ ਕਿ ਇਸ ਵਿਅਕਤੀ ਨੂੰ ਚਸ਼ਮਾ ਲਾਉਣਾ ਦੀ ਜ਼ਰੂਰਤ ਹੈ।' ਸੁਰਵੀਨ ਨੇ ਇਹ ਵੀ ਦੱਸਿਆ ਕਿ ਟੈਲੀਵਿਜ਼ਨ ਇੰਡਸਟਰੀ ਨਾਲ ਸਬੰਧ ਹੋਣ ਕਾਰਨ ਵੀ ਉਸ ਨਾਲ ਬਹੁਤ ਵਿਤਕਰਾ ਹੋਇਆ।