ਅੱਜ ਹੋਵੇਗਾ ਸੁਸ਼ਾਂਤ ਰਾਜਪੂਤ ਦਾ ਅੰਤਿਮ ਸਸਕਾਰ, ਪਟਨਾ ਤੋਂ ਮੁੰਬਈ ਆਵੇਗਾ ਪਰਿਵਾਰ
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਪਟਨਾ ਲਿਜਾਈ ਜਾਵੇਗੀ। ਹੁਣ ਸੁਸ਼ਾਂਤ ਦੇ ਪਰਿਵਾਰ ਨੇ ਕਿਹਾ ਕਿ ਸੁਸ਼ਾਂਤ ਦੇ ਫਿਲਮ ਇੰਡਸਟਰੀ ਦੇ ਦੋਸਤਾਂ ਨੇ ਵੀ ਮੁੰਬਈ 'ਚ ਅੰਤਿਮ ਸਸਕਾਰ ਕਰਨ ਦੀ ਅਪੀਲ ਕੀਤੀ ਹੈ।
ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆਂ 'ਚ ਨਹੀਂ ਰਹੇ। ਐਤਵਾਰ ਸੁਸ਼ਾਂਤ ਨੇ ਆਪਣੇ ਫਲੈਟ 'ਚ ਫਾਹਾ ਲੈਕੇ ਆਤਮਹੱਤਿਆ ਕਰ ਲਈ ਸੀ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ 'ਚ ਕਰ ਦਿੱਤਾ ਜਾਵੇਗਾ। ਸੁਸ਼ਾਂਤ ਦਾ ਪਰਿਵਾਰ ਤੇ ਉਨ੍ਹਾਂ ਦੇ ਕੁਝ ਕਰੀਬੀ ਲੋਕ ਪਟਨਾ ਤੋਂ ਮੁੰਬਈ ਪਹੁੰਚ ਰਹੇ ਹਨ।
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਪਟਨਾ ਲਿਜਾਈ ਜਾਵੇਗੀ। ਹੁਣ ਸੁਸ਼ਾਂਤ ਦੇ ਪਰਿਵਾਰ ਨੇ ਕਿਹਾ ਕਿ ਸੁਸ਼ਾਂਤ ਦੇ ਫਿਲਮ ਇੰਡਸਟਰੀ ਦੇ ਦੋਸਤਾਂ ਨੇ ਵੀ ਮੁੰਬਈ 'ਚ ਅੰਤਿਮ ਸਸਕਾਰ ਕਰਨ ਦੀ ਅਪੀਲ ਕੀਤੀ ਹੈ।
ਸੁਸ਼ਾਂਤ ਦੀ ਆਤਮ ਹੱਤਿਆ ਪਿੱਛੇ ਕਾਰਨ ਅਜੇ ਸਾਹਮਣੇ ਨਹੀਂ ਆਇਆ। ਪਰ ਉਸ ਦੇ ਦੋਸਤਾਂ ਤੇ ਪੁਲਿਸ ਮੁਤਾਬਕ ਉਹ ਬੀਤੇ ਛੇ ਮਹੀਨਿਆਂ ਤੋਂ ਡਿਪਰੈਸ਼ਨ 'ਚ ਸੀ ਤੇ ਦਵਾਈਆਂ ਸਮੇਂ 'ਤੇ ਨਹੀਂ ਲੈ ਰਹੇ ਸਨ। ਪੁਲਿਸ ਨੂੰ ਸੁਸ਼ਾਂਤ ਦੇ ਘਰੋਂ ਡਿਪਰੈਸ਼ਨ ਦੇ ਇਲਾਜ ਦੀ ਫਾਈਲ ਮਿਲੀ ਹੈ।
ਸੁਸ਼ਾਂਤ ਰਾਜਪੂਤ ਨੇ 'ਐਮਐਸਧੋਨੀ', 'ਛਿਛੋਰੇ, 'ਕੇਦਾਰਨਾਥ', 'ਪੀਕੇ' ਜਿਹੀਆਂ ਕਈ ਫਿਲਮਾਂ 'ਚ ਦਮਦਾਰ ਰੋਲ ਨਿਭਾਏ ਹਨ। ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਨ੍ਹਾਂ ਦਾ ਟੀਵੀ ਸੀਰੀਅਲ 'ਪਵਿੱਤਰ ਰਿਸ਼ਤਾ' ਦਰਸ਼ਕਾਂ 'ਚ ਕਾਫੀ ਮਕਬੂਲ ਹੋਇਆ ਸੀ।