(Source: ECI/ABP News)
Rabb Da Radio 3: ਤਰਸੇਮ ਜੱਸੜ ਨੇ ਰੱਬ ਦਾ ਰੇਡੀਓ 3 ਦਾ ਕੀਤਾ ਐਲਾਨ, ਇਸ ਦਿਨ ਫ਼ਿਲਮ ਹੋਵੇਗੀ ਰਿਲੀਜ਼
ਰੱਬ ਦਾ ਰੇਡੀਓ (Rabb Da Radio 3) ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਫ਼ਿਲਮ 30 ਮਾਰਚ 2023 ਨੂੰ ਯਾਨਿ ਕਿ ਅਗਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈੋ।
![Rabb Da Radio 3: ਤਰਸੇਮ ਜੱਸੜ ਨੇ ਰੱਬ ਦਾ ਰੇਡੀਓ 3 ਦਾ ਕੀਤਾ ਐਲਾਨ, ਇਸ ਦਿਨ ਫ਼ਿਲਮ ਹੋਵੇਗੀ ਰਿਲੀਜ਼ tarsem jassar announces his upcoming film rabb da radio 3 on social media Rabb Da Radio 3: ਤਰਸੇਮ ਜੱਸੜ ਨੇ ਰੱਬ ਦਾ ਰੇਡੀਓ 3 ਦਾ ਕੀਤਾ ਐਲਾਨ, ਇਸ ਦਿਨ ਫ਼ਿਲਮ ਹੋਵੇਗੀ ਰਿਲੀਜ਼](https://feeds.abplive.com/onecms/images/uploaded-images/2022/07/25/faf0ef898e3ccca60fd67d93fde45c5b1658739009_original.jpg?impolicy=abp_cdn&imwidth=1200&height=675)
Tarsem Jassar Rabb Da Radio 3: ਪੰਜਾਬੀ ਸਿੰਗਰ ਤੇ ਐਕਟਰ ਤਰਸੇਮ ਜੱਸੜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਰਿਲੀਜ਼ ਹੋਇਆ ਜੱਸੜ ਦਾ ਗੀਤ `ਰਜ਼ਾ` ਸੁਪਰਹਿੱਟ ਹੋ ਗਿਆ ਹੈ। ਇਸ ਗੀਤ ਨੂੰ ਹਰ ਪਾਸਿਓਂ ਖੂਬ ਪਿਆਰ ਮਿਲ ਰਿਹਾ ਹੈ, ਜਿਸ ਨੂੂੰ ਲੈਕੇ ਸਿੰਗਰ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਜੱਸੜ ਨੀਰੂ ਬਾਜਵਾ ਦੇ ਨਾਲ ਫ਼ਿਲਮ ਮਾਂ ਦਾ ਲਾਡਲਾ ਦੀ ਸ਼ੂਟਿੰਗ `ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਹਰ ਦਿਨ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਹੁਣ ਫ਼ਿਰ ਤੋਂ ਜੱਸੜ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਉਨ੍ਹਾਂ ਨੇ ਰੱਬ ਦਾ ਰੇਡੀਓ 3 ਦਾ ਅਧਿਕਾਰਤ ਐਲਾਨ ਕਰ ਦਿਤਾ ਹੈ। ਜੀ ਹਾਂ, ਰੱਬ ਦਾ ਰੇਡੀਓ ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਫ਼ਿਲਮ 30 ਮਾਰਚ 2023 ਨੂੰ ਯਾਨਿ ਕਿ ਅਗਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈੋ। ਜੱਸੜ ਨੇ ਇਸ ਫ਼ਿਲਮ ਦਾ ਅਧਿਕਾਰਤ ਪੋਸਟਰ ਆਪਣੇ ਇੰਸਟਾਗ੍ਰਾਮ ;ਤੇ ਸ਼ੇਅਰ ਕੀਤਾ ਹੈ।
View this post on Instagram
ਦਸ ਦਈਏ ਕਿ ਰੱਬ ਦਾ ਰੇਡੀਓ ਦੇ ਪਿਛਲੇ ਦੋ ਭਾਗਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਰੱਬ ਦਾ ਰੇਡੀਓ 3 ਦਾ ਐਲਾਨ ਕੀਤਾ ਗਿਆ ਹੈ।
ਤਰਸੇਮ ਜੱਸੜ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਹਾਲ ਹੀ `ਚ ਉਨ੍ਹਾਂ ਦਾ ਗੀਤ `ਰਜ਼ਾ` ਜ਼ਬਰਦਸਤ ਹਿੱਟ ਸਾਬਤ ਹੋਇਆ ਹੈ। ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਗੀਤ `ਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਰਹਿਣ ਦਾ ਸੰਦੇਸ਼ ਦਿਤਾ ਗਿਆ ਹੈ। ਇਸ ਦੇ ਨਾਲ ਜੱਸੜ ਦੀ ਅਗਲੀ ਫ਼ਿਲਮ ਮਾਂ ਦਾ ਲਾਡਲਾ ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਫ਼ਿਲਮ 2022 ਵਿੱਚ ਹੀ ਰਿਲੀਜ਼ ਹੋ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)