The Kapil Sharma Show: ਨਵੇਂ ਸੀਜ਼ਨ ਨਾਲ ਟੀਵੀ `ਤੇ ਵਾਪਸੀ ਕਰ ਰਹੇ ਕਪਿਲ ਸ਼ਰਮਾ, ਤੁਸੀਂ ਵੀ ਬਣ ਸਕਦੇ ਹੋ ਸ਼ੋਅ ਦਾ ਹਿੱਸਾ
The Kapil Sharma Show New Season: ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ' ਇੱਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੇ ਹਨ। ਅਤੇ ਇਸ ਵਾਰ ਤੁਸੀਂ ਵੀ ਇਸਦਾ ਹਿੱਸਾ ਬਣ ਸਕਦੇ ਹੋ।
The Kapil Sharma Show: ਟੀਵੀ ਦੀ ਦੁਨੀਆ ਦਾ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਘਰ-ਘਰ ਖੂਬ ਪਸੰਦ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਇਹ ਸ਼ੋਅ ਟੀਵੀ ਤੋਂ ਬੰਦ ਹੋ ਗਿਆ ਸੀ। ਹਾਲਾਂਕਿ ਹੁਣ ਇਹ ਸ਼ੋਅ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ।
ਕਪਿਲ ਸ਼ਰਮਾ ਦੀ ਨਵੇਂ ਸੀਜ਼ਨ ਨਾਲ ਧਮਾਕੇਦਾਰ ਵਾਪਸੀ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਸਾਲ 2016 ਤੋਂ ਆਪਣੇ ਸ਼ੋਅ ਰਾਹੀਂ ਲੋਕਾਂ ਨੂੰ ਹਸਾ ਰਹੇ ਹਨ। ਇਸ ਦੇ ਨਾਲ ਹੀ ਉਹ ਨਵੇਂ ਸੀਜ਼ਨ ਨਾਲ ਟੀਵੀ 'ਤੇ ਵਾਪਸੀ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਿੱਤੀ ਹੈ।
View this post on Instagram
ਤੁਸੀਂ ਵੀ ਸ਼ੋਅ ਦਾ ਹਿੱਸਾ ਬਣ ਸਕਦੇ ਹੋ
ਕਪਿਲ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਵਾਰ ਸ਼ੋਅ 'ਚ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣਗੇ ਅਤੇ ਜੇਕਰ ਤੁਸੀਂ ਵੀ ਲੋਕਾਂ ਨੂੰ ਹਸਾ ਸਕਦੇ ਹੋ ਤਾਂ ਤੁਸੀਂ ਵੀ ਆਪਣੇ ਪਿਆਰੇ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣ ਸਕਦੇ ਹੋ।
ਨਵੇਂ ਸੀਜ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ- ''ਸਾਨੂੰ ਸਭ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਪਸੰਦ ਹੈ, ਪਰ ਜੇਕਰ ਤੁਸੀਂ ਇਸ ਦਾ ਹਿੱਸਾ ਹੋ ਤਾਂ ਤੁਹਾਨੂੰ ਇਸ ਸ਼ੋਅ ਨਾਲ ਹੋਰ ਜ਼ਿਆਦਾ ਪਿਆਰ ਹੋ ਜਾਵੇਗਾ। ਆਪਣਾ ਪ੍ਰੋਫਾਈਲ ਭੇਜੋ
ਸੁਨੀਲ ਗਰੋਵਰ ਨੂੰ ਵਾਪਸ ਲਿਆਉਣ ਦੀ ਮੰਗ
ਜਿਵੇਂ ਹੀ ਕਪਿਲ ਸ਼ਰਮਾ ਨੇ ਨਵੇਂ ਸੀਜ਼ਨ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਅਤੇ ਉਹ ਨਵੇਂ ਸੀਜ਼ਨ ਲਈ ਕਾਫੀ ਬੇਤਾਬ ਨਜ਼ਰ ਆਏ। ਲੋਕਾਂ ਨੇ ਕਮੈਂਟ ਸੈਕਸ਼ਨ 'ਚ ਲਿਖਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਅਗਲੇ ਸੀਜ਼ਨ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਸੁਨੀਲ ਗਰੋਵਰ ਨੂੰ ਦੁਬਾਰਾ ਸ਼ੋਅ 'ਚ ਲਿਆਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੁਨੀਲ 'ਡਾਕਟਰ ਮਸ਼ੂਰ ਗੁਲਾਟੀ' ਦਾ ਕਿਰਦਾਰ ਨਿਭਾਉਂਦੇ ਸਨ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਕਦੋਂ ਸ਼ੁਰੂ ਹੁੰਦਾ ਹੈ ਅਤੇ ਇਸ 'ਚ ਕਿਹੜੇ-ਕਿਹੜੇ ਨਵੇਂ ਚਿਹਰੇ ਨਜ਼ਰ ਆਉਂਦੇ ਹਨ।