Salman Khan: 'ਦ ਕੇਰਲਾ ਸਟੋਰੀ' ਦੀ ਹਨੇਰੀ 'ਚ ਉੱਡ ਗਏ ਸਲਮਾਨ ਖਾਨ, ਫਿਲਮ ਨੇ 9 ਦਿਨਾਂ 'ਚ ਕਮਾ ਲਏ 100 ਕਰੋੜ
The Kerala Story Box Offuce: ਫਿਲਮ ਨੇ ਮਹਿਜ਼ 9 ਦਿਨਾਂ ਵਿੱਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹੀ ਨਹੀਂ ਹੁਣ 'ਕੇਰਲਾ ਸਟੋਰੀ' ਦੀ ਹਨੇਰੀ 'ਚ ਭਾਈਜਾਨ ਸਲਮਾਨ ਖਾਨ ਵੀ ਉੱਡਦੇ ਨਜ਼ਰ ਆ ਰਹੇ ਹਨ।
The Kerala Story Surpasses Kisi Ka Bhai Kisi Ki Jaan: 'ਦ ਕੇਰਲਾ ਸਟੋਰੀ' ਫਿਲਮ ਲਗਾਤਾਰ ਵਿਵਾਦਾਂ 'ਚ ਘਿਰੀ ਹੋਈ ਹੈ, ਪਰ ਇਸ ਦੇ ਨਾਲ ਨਾਲ ਫਿਲਮ ਦੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਜਾਰੀ ਹੈ। ਫਿਲਮ ਨੇ ਮਹਿਜ਼ 9 ਦਿਨਾਂ ਵਿੱਚ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹੀ ਨਹੀਂ ਹੁਣ 'ਕੇਰਲਾ ਸਟੋਰੀ' ਦੀ ਹਨੇਰੀ 'ਚ ਭਾਈਜਾਨ ਸਲਮਾਨ ਖਾਨ ਵੀ ਉੱਡਦੇ ਨਜ਼ਰ ਆ ਰਹੇ ਹਨ।
ਸਲਮਾਨ ਖਾਨ ਦੀ ਫਿਲਮ ਦੀ ਹਾਲ ਪਹਿਲਾਂ ਹੀ ਕਾਫੀ ਖਸਤਾ ਸੀ। ਫਿਲਮ ਇੱਕ ਹਫਤੇ ਬਾਅਦ ਵੀ ਮੁਸ਼ਕਲ ਨਾਲ ਹੀ 100 ਕਰੋੜ ਦੀ ਕਮਾਈ ਕਰ ਪਾਈ ਸੀ। ਇਸ ਦੇ ਨਾਲ ਨਾਲ ਫਿਲਮ ਨੂੰ ਪਹਿਲਾਂ ਹੀ ਸਾਊਥ ਦੀ ਬਲਾਕਬਸਟਰ ਫਿਲਮ 'ਪੋਨੀਅਨ ਸਿਲਵੇਨ 2' ਤੋਂ ਕੜੀ ਟੱਕਰ ਮਿਲ ਰਹੀ ਸੀ। ਇਸ ਤੋਂ ਬਾਅਦ 5 ਮਈ ਨੂੰ ਫਿਲਮ 'ਕੇਰਲਾ ਸਟੋਰੀ' ਰਿਲੀਜ਼ ਹੋ ਗਈ। ਇਸ ਤੋਂ ਬਾਅਦ ਸਲਮਾਨ ਦੀ ਫਿਲਮ ਦੀ ਰਫਤਾਰ ਬਾਕਸ ਆਫਿਸ 'ਤੇ ਰੁਕ ਗਈ।
ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬਾਲੀਵੁੱਡ ਦੇ ਦਿੱਗਜ ਕਲਾਕਾਰ ਸਲਮਾਨ ਖਾਨ ਨੂੰ ਇਸ ਤਰ੍ਹਾਂ ਇੱਕ ਛੋਟੇ ਬਜਟ ਦੀ ਫਿਲਮ ਤੋਂ ਕਰਾਰੀ ਮਾਤ ਮਿਲੇਗੀ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।
ਕੇਰਲਾ ਸਟੋਰੀ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਮਹਿਜ਼ 9 ਦਿਨਾਂ ਵਿੱਚ ਹੀ 100 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਨਾਲ ਫਿਲਮ ਨੇ ਅਜੇ ਦੇਵਗਨ ਦੀ 'ਭੋਲਾ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਅਜੇ ਦੇਵਗਨ ਦੀ ਫਿਲਮ ਨੂੰ 100 ਕਰੋੜ ਦੀ ਕਮਾਈ ਕਰਨ ਲਈ 10-11 ਦਿਨਾਂ ਦਾ ਸਮਾਂ ਲੱਗ ਗਿਆ ਸੀ।
View this post on Instagram
ਇੱਥੇ ਇਹ ਵੀ ਦੱਸਣਯੋਗ ਹੈ ਕਿ ਫਿਲਮ ਨੂੰ 2 ਸੂਬਿਆਂ 'ਚ ਬੈਨ ਕਰਨ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ।