ਪੜਚੋਲ ਕਰੋ
ਆਮਿਰ ਦੀ ਠੱਗ ਸੇਨਾ ਨੇ ਮਾਰੀ ਜਨਤਾ ਨਾਲ ਠੱਗੀ..!
ਮਨਵੀਰ ਕੌਰ
ਮੁੰਬਈ: ਅੱਜ ਯਾਨੀ 8 ਨਵੰਬਰ ਨੂੰ ਆਮਿਰ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਠੱਗਸ ਆਫ਼ ਹਿੰਦੁਸਤਾਨ’ ਰਿਲੀਜ਼ ਹੋ ਗਈ ਹੈ। ਜਿਸ ਨੂੰ ਦੇਖਣ ਦਾ ਲੋਕਾਂ ‘ਚ ਖਾਸਾ ਉਤਸ਼ਾਹ ਸੀ। ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋ ਗਈ ਅਤੇ ਲੋਕਾਂ ਦਾ ਫ਼ਿਲਮ ਬਾਰੇ ਲੋਕਾਂ ਤੇ ਮਸ਼ਹੂਰ ਫ਼ਿਲਮ ਸਮੀਖਿਅਕਾਂ ਦਾ ਕੀ ਕਹਿਣਾ ਹੈ ਇਹ ਵੀ ਸਾਹਮਣੇ ਆ ਗਿਆ ਹੈ।
ਫ਼ਿਲਮ ਲੋਕਾਂ ਨੂੰ ਕੁਝ ਖਾਸ ਇੰਪ੍ਰੈਸ ਨਹੀਂ ਕਰ ਪਾਈ ਹੈ। ਫ਼ਿਲਮ ਨੇ ਸਮੀਖਿਅਕਾਂ ਨੂੰ ਵੀ ਨਿਰਾਸ਼ ਕੀਤਾ ਹੈ। ਕਈਆਂ ਨੇ ਤਾਂ ਫ਼ਿਲਮ ਨੂੰ ਬੇਹੱਦ ਖ਼ਰਾਬ ਕਰਾਰ ਦਿੱਤਾ ਅਤੇ ਕਈਆਂ ਦਾ ਕਹਿਣਾ ਹੈ ਕਿ ਫ਼ਿਲਮ ਦਾ ਕ੍ਰੇਜ਼ ਜਲਦੀ ਹੀ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਵੀ ਫ਼ਿਲਮ ਖ਼ਰਾਬ ਅਤੇ ਬੋਰੀਅਤ ਵਾਲੀ ਲੱਗੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ 20-25 ਮਿੰਟ ਵੱਧ ਹੈ ਜੋ ਥੋੜ੍ਹੀ ਘੱਟ ਸਕਦੀ ਸੀ। ਬਾਲੀਵੁੱਡ ਫ਼ਿਲਮਾਂ ਗੀਤਾਂ ਕਰਕੇ ਮਸ਼ਹੂਰ ਹਨ ਪਰ ਇਸ ਫ਼ਿਲਮ ਵਿੱਚ ਸਿਰਫ ਇੱਕੋ ਗਾਣਾ ਹੀ ਠੀਕ ਪਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ‘ਤੇ ਵੀ ਹੋਰ ਕੰਮ ਹੋ ਸਕਦਾ ਸੀ ਨਾਲ ਹੀ ਫ਼ਿਲਮ ਪੁਰਾਣੇ ਸਮੇਂ ਦੀ ਥਾਂ ਅੱਜ ਦੇ ਦੌਰ ਦੀ ਕਹਾਣੀ ਲੱਗਦੀ ਹੈ। ਫ਼ਿਲਮ ਕਮਾਈ ਤਾਂ ਕਰ ਸਕਦੀ ਹੈ ਪਰ ਗੁਣਵੱਤਾ ਦੇ ਹਿਸਾਬ ਨਾਲ ਫ਼ਿਲਮ ਫਲੋਪ ਹੈ।
ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ਲਿਖਿਆ, ‘ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਹ ਕਹਾਵਤ ‘ਠੱਗਸ ਆਫ ਹਿੰਦੁਸਤਾਨ’ ‘ਤੇ ਸਹੀ ਫਿੱਟ ਹੁੰਦੀ ਹੈ। ਸ਼ੁਰੂਆਤ ‘ਚ ਮੰਨੋਰੰਜਕ ਪਰ ਬਾਅਦ ‘ਚ ਫਾਰਮੂਲਾ-ਸਵਾਰ ਸਾਜ਼ਿਸ਼, ਸੁਵਿਧਾ ਕੀ ਪਟਕਥਾ, ਕਮਜ਼ੋਰ ਡਾਇਰੇਕਸ਼ਨ। ਸਿਰਫ਼ ਦੋ ਸਟਾਰ।’
ਫ਼ਿਲਮ ਵਿੱਚ ਅਮਿਤਾਭ ਬੱਚਨ, ਆਮਿਰ ਖ਼ਾਨ ਤੇ ਕੈਟਰੀਨਾ ਕੈਫ਼ ਜਿਹੇ ਵੱਡੇ ਸਿਤਾਰੇ ਹਨ, ਜਿਨ੍ਹਾਂ ਨੇ ਅਦਾਕਾਰੀ ਵੀ ਚੰਗੀ ਕੀਤੀ ਹੈ। ਪਰ ਇਸ ਦੇ ਬਾਵਜੂਦ ਫ਼ਿਲਮ ਦਰਸ਼ਕਾਂ ਨੂੰ ਜੋੜ ਕੇ ਰੱਖਣ ਵਿੱਚ ਸਫ਼ਲ ਨਹੀਂ ਹੋ ਸਕਦੀ। ਜੇਕਰ ਤੁਸੀਂ ਇਸ ਫ਼ਿਲਮ ਨੂੰ ਦੇਖ ਆਏ ਹੋ ਤਾਂ ਸਾਨੂੰ ਆਪਣੀ ਰਾਏ ਜ਼ਰੂਰ ਦੱਸਣਾ ਅਤੇ ਜੇਕਰ ਜਾਣਾ ਚਾਹੁੰਦੇ ਹੋ ਤਾਂ ਆਪਣੇ ਰਿਸਕ ‘ਤੇ ਜਾ ਸਕਦੇ ਹੋ।#OneWordReview…#ThugsOfHindostan: DISAPPOINTING. Rating: ⭐️⭐️ All that glitters is NOT gold... Holds true for #TOH... Some engrossing moments in the first hour, that’s about it... Formula-ridden plot, screenplay of convenience, shoddy direction are the main culprits... 👎👎👎
— taran adarsh (@taran_adarsh) November 8, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement