Tunisha Sharma: ਤੁਨੀਸ਼ਾ ਸ਼ਾਰਮਾ ਸੁਸਾਈਡ 'ਚ ਕੇਸ 'ਚ ਵੱਡੇ ਖੁਲਾਸੇ, ਸ਼ੀਜ਼ਾਨ ਖਾਨ ਖਿਲਾਫ 524 ਪੇਜਾਂ ਦੀ ਚਾਰਜਸ਼ੀਟ ਦਾਖਲ
Tunisha Sharma Case: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਮੀਰਾਭਾਇੰਦਰ ਪੁਲਿਸ ਨੇ ਮੁਲਜ਼ਮ ਸ਼ੀਜਾਨ ਖ਼ਾਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।
Tunisha Sharma Suicide Case: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਤੋਂ ਹੀ ਅਦਾਕਾਰ ਸ਼ੀਜ਼ਾਨ ਖਾਨ ਜੇਲ੍ਹ ਵਿੱਚ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਮੀਰਾਭਾਇੰਦਰ ਪੁਲਿਸ ਨੇ ਦੋਸ਼ੀ ਸ਼ੀਜਾਨ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰਜਸ਼ੀਟ ਕਰੀਬ 524 ਪੰਨਿਆਂ ਦੀ ਹੈ।
ਰਿਪੋਰਟ ਮੁਤਾਬਕ ਸ਼ੀਜਾਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਭਲਕੇ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਵਸਈ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਦੇ ਨਾਲ ਹੀ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਦੀ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ।
ਚੰਦਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ
ਹਾਲ ਹੀ 'ਚ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦੇ ਕਰੀਬ ਦੋ ਮਹੀਨੇ ਬਾਅਦ ਟੀਵੀ ਐਕਟਰ ਚੰਦਨ ਕੇ ਆਨੰਦ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਤੁਨੀਸ਼ਾ ਡਿਪ੍ਰੈਸ਼ਨ 'ਚ ਨਹੀਂ ਸੀ। ਉਹ ਖੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਉਸ ਨੂੰ ਕੁਝ ਦੱਸਣਾ ਵੀ ਚਾਹੁੰਦੀ ਸੀ, ਪਰ ਉਹ ਉਸ ਨੂੰ ਸਮਾਂ ਨਹੀਂ ਦੇ ਸਕਿਆ। ਹਿੰਦੁਸਤਾਨ ਟਾਈਮਜ਼ ਨਾਲ ਇੰਟਰਵਿਊ 'ਚ ਚੰਦਨ ਨੇ ਕਿਹਾ, 'ਤੁਨੀਸ਼ਾ ਨੇ ਮੈਨੂੰ ਕੁਝ ਕਹਿਣਾ ਸੀ, ਪਰ ਸਮਾਂ ਨਹੀਂ ਮਿਲਿਆ। ਕਈ ਵਾਰ ਸੈੱਟ 'ਤੇ ਕੋਈ ਨਾ ਕੋਈ ਚੀਜ਼ ਆ ਜਾਂਦੀ ਸੀ। ਫਿਰ ਅਗਲੇ ਦਿਨ ਉਸ ਨੇ ਅਜਿਹਾ ਕਦਮ ਚੁੱਕਿਆ। ਮੈਨੂੰ ਨਹੀਂ ਪਤਾ ਕਿ ਉਹ ਮੇਰੇ ਨਾਲ ਕਿਸ ਬਾਰੇ ਗੱਲ ਕਰਨਾ ਚਾਹੁੰਦੀ ਸੀ।
ਡਿਪ੍ਰੈਸ਼ਨ ਵਿੱਚ ਨਹੀਂ ਸੀ ਤੁਨੀਸ਼ਾ ਸ਼ਰਮਾ
'ਅਲੀ ਬਾਬਾ ਦਾਸਤਾਨ-ਏ-ਕਾਬੁਲ' 'ਚ ਤੁਨੀਸ਼ਾ ਦੇ ਮਾਮੇ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਨੇ ਕਿਹਾ, 'ਲੋਕ ਕਹਿ ਰਹੇ ਹਨ ਕਿ ਤੁਨੀਸ਼ਾ ਡਿਪ੍ਰੈਸ਼ਨ ਵਿੱਚ ਸੀ, ਪਰ ਅਜਿਹਾ ਨਹੀਂ ਹੈ। ਮੈਨੂੰ ਬੁਰਾ ਲੱਗਦਾ ਸੀ ਜਦੋਂ ਸਾਰੇ ਕਹਿਣ ਲੱਗੇ ਕਿ ਉਹ ਡਿਪ੍ਰੈਸ਼ਨ ਵਿੱਚ ਹੈ। ਹਾਂ ਇਹ ਸੱਚ ਹੈ ਕਿ ਉਸ ਦਾ ਦਿਲ ਟੁੱਟ ਗਿਆ ਸੀ, ਤੇ ਉਹ ਬੁਰਾ ਮਹਿਸੂਸ ਕਰ ਰਹੀ ਸੀ, ਪਰ ਉਸ ਦੇ ਦਿਲ 'ਚ ਕੀ ਸੀ ਇਹ ਕੋਈ ਨਹੀਂ ਜਾਣਦਾ। ਮੈਨੂੰ ਨਹੀਂ ਪਤਾ, ਪਰ ਜਦੋਂ ਮੈਂ ਉਸ ਬਾਰੇ ਸੋਚਦਾ ਹਾਂ, ਮੈਨੂੰ ਸੈੱਟ 'ਤੇ ਉਸ ਦੀ ਮਿਹਨਤ ਯਾਦ ਆਉਂਦੀ ਹੈ। ਉਹ ਬਹੁਤ ਫੋਕਸ ਅਤੇ ਖੁਸ਼ਮਿਜ਼ਾਜ ਕੁੜੀ ਸੀ। ਪਰ ਕੀ ਕਰੀਏ? ਕੋਈ ਕੁਝ ਨਹੀਂ ਕਰ ਸਕਦਾ।'
ਤੁਨੀਸ਼ਾ ਸ਼ਰਮਾ ਨੇ ਕੀਤੀ ਸੀ ਖੁਦਕੁਸ਼ੀ
ਜ਼ਿਕਰਯੋਗ ਹੈ ਕਿ ਤੁਨੀਸ਼ਾ ਸ਼ਰਮਾ ਨੇ ਪਿਛਲੇ ਸਾਲ 24 ਦਸੰਬਰ ਨੂੰ 'ਅਲੀ ਬਾਬਾ ਦਾਸਤਾਨ-ਏ-ਕਾਬੁਲ' ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਸਾਬਕਾ ਬੁਆਏਫ੍ਰੈਂਡ ਅਤੇ ਸਹਿ-ਅਦਾਕਾਰ ਸ਼ੀਜਾਨ ਖਾਨ 'ਤੇ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ। ਤੁਨੀਸ਼ਾ ਦੀ ਮੌਤ ਤੋਂ ਬਾਅਦ ਸ਼ੀਜਾਨ ਖਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ ਇਸ ਸਮੇਂ ਜੇਲ 'ਚ ਹੈ। ਹਾਲਾਂਕਿ ਇਸ ਦੌਰਾਨ ਸ਼ੀਜਾਨ ਨੇ ਜ਼ਮਾਨਤ ਲੈਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ।