Tunisha Sharma: ਤੁਨੀਸ਼ਾ ਸ਼ਰਮਾ ਦੀ ਮਾਂ ਨੇ ਸ਼ੀਜ਼ਾਨ ਦੇ ਵਕੀਲ ਵੱਲੋਂ ਲਾਏ ਦੋਸ਼ਾਂ ਦਾ ਦਿੱਤਾ ਜਵਾਬ ਕਿਹਾ- ਝੂਠਾ ਹੈ ਸ਼ੀਜ਼ਾਨ ਤੇ ਉਸ ਦਾ ਪਰਿਵਾਰ
Tunisha Sharma Death: ਤੁਨੀਸ਼ਾ ਦੀ ਮਾਂ ਨੇ ਸ਼ੀਜ਼ਾਨ ਦੇ ਵਕੀਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਵਨੀਤਾ ਨੇ ਕਿਹਾ ਕਿ 'ਪੁਲਿਸ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਮਾਮਲੇ ਜਿਸ ਤਰ੍ਹਾਂ ਜਾਂਚ ਚੱਲ ਰਹੀ ਹੈ ਉਹ ਉਸ ਤੋਂ ਸੰਤੁਸ਼ਟ ਹੈ
Tunia Sharma Suicide; ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਾਮਲੇ 'ਚ ਦੋਸ਼ੀ ਅਦਾਕਾਰ ਸ਼ੀਜ਼ਾਨ ਮੁਹੰਮਦ ਖਾਨ ਅਤੇ ਉਸ ਦੇ ਪਰਿਵਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਸ ਦੌਰਾਨ ਸੋਮਵਾਰ ਨੂੰ ਸ਼ੀਜ਼ਾਨ ਖਾਨ ਦੇ ਪਰਿਵਾਰ ਅਤੇ ਉਸ ਦੇ ਵਕੀਲ ਦੀ ਤਰਫੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ ਵਿਚ ਵਨੀਤਾ ਦੀ ਧੀ ਦੇ ਤੁਨੀਸ਼ਾ ਸ਼ਰਮਾ ਨਾਲ ਰਿਸ਼ਤੇ ਦਾ ਖੁਲਾਸਾ ਕੀਤਾ ਗਿਆ ਸੀ। ਇਸ ਦੌਰਾਨ ਅਭਿਨੇਤਾ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਨੇ 2 ਦਸੰਬਰ ਨੂੰ ਸ਼ੀਜ਼ਾਨ ਖਾਨ ਦੇ ਪਰਿਵਾਰ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ 'ਚ ਵੱਡਾ ਦਾਅਵਾ ਕੀਤਾ। ਉਸ ਨੇ ਦਾਅਵਾ ਕੀਤਾ- 'ਤੁਨੀਸ਼ਾ ਸ਼ਰਮਾ ਦਾ ਆਪਣੀ ਮਾਂ ਨਾਲ ਰਿਸ਼ਤਾ ਚੰਗਾ ਨਹੀਂ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤੁਨੀਸ਼ਾ ਸ਼ਰਮਾ ਕਾਫੀ ਡਿਪ੍ਰੈਸ਼ਨ 'ਚ ਰਹਿਣ ਲੱਗੀ। ਤੁਨੀਸ਼ਾ ਨੂੰ ਪਤਾ ਲੱਗਾ ਸੀ ਕਿ ਉਸ ਦੀ ਮਾਂ ਸੰਜੀਵ ਕੌਸ਼ਲ ਨਾਂ ਦੇ ਵਿਅਕਤੀ ਨਾਲ ਰਿਲੇਸ਼ਨਸ਼ਿਪ 'ਚ ਸੀ, ਜੋ ਕਿ ਤੁਨੀਸ਼ਾ ਸ਼ਰਮਾ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ।
ਤੁਨੀਸ਼ਾ ਦੀ ਮਾਂ ਨੇ ਦਿੱਤਾ ਇਲਜ਼ਾਮਾਂ ਦਾ ਜਵਾਬ
ਤੁਨੀਸ਼ਾ ਦੀ ਮਾਂ ਇੰਨੀਂ ਦਿਨੀਂ ਖਰੜ 'ਚ ਹੈ। ਇਸ ਦੌਰਾਨ ਉਨ੍ਹਾਂ ਨੇ ਏਬੀਪੀ ਸਾਂਝਾ ਦੇ ਨਾਲ ਗੱਲਬਾਤ ਕੀਤੀ। ਤੁਨੀਸ਼ਾ ਦੀ ਮਾਂ ਨੇ ਸ਼ੀਜ਼ਾਨ ਦੇ ਵਕੀਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਵਨੀਤਾ ਨੇ ਕਿਹਾ ਕਿ 'ਪੁਲਿਸ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਤੁਨੀਸ਼ਾ ਮਾਮਲੇ ਜਿਸ ਤਰ੍ਹਾਂ ਜਾਂਚ ਚੱਲ ਰਹੀ ਹੈ ਉਹ ਉਸ ਤੋਂ ਸੰਤੁਸ਼ਟ ਹੈ।' ਸ਼ੀਜ਼ਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਵਨੀਤਾ ਨੇ ਕਿਹਾ, 'ਸ਼ੀਜ਼ਾਨ ਦਾ ਪਰਿਵਾਰ ਸਰਾਸਰ ਝੂਠ ਬੋਲ ਰਿਹਾ ਹੈ। ਤੁਸੀਂ ਚਾਹੋ ਤਾਂ ਮੇਰੀ ਬੈਂਕ ਸਟੇਟਮੈਂਟ ਚੈੱਕ ਕਰ ਸਕਦੇ ਹੋ। ਸ਼ੀਜ਼ਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਤੁਨੀਸ਼ਾ ਦਾ ਕਤਲ ਕੀਤਾ ਹੈ। ਮੈਂ ਸ਼ੀਜ਼ਾਨ ਨੂੰ ਨਹੀਂ ਛੱਡਾਂਗੀ।' ਤੁਨੀਸ਼ਾ ਦੀ ਮਾਂ ਨੇ ਅੱਗੇ ਕਿਹਾ, 'ਜਦੋਂ ਸ਼ੀਜ਼ਾਨ ਉਸ ਦੀ ਜ਼ਿੰਦਗੀ 'ਚ ਆਇਆ ਤਾਂ ਉਹ ਕਾਫੀ ਬਦਲ ਗਈ। ਉਹ ਉਰਦੂ ਬੋਲਣ ਲੱਗ ਪਈ ਸੀ। ਦੋ ਮਹੀਨਿਆਂ ਤੋਂ ਉਹ ਮੇਰੇ ਨਾਲ ਝੂਠ ਬੋਲ ਰਹੀ ਸੀ। ਇੱਥੋਂ ਤੱਕ ਕਿ ਦੋਸਤਾਂ ਤੋਂ ਪੈਸੇ ਮੰਗ ਕੇ ਸ਼ੀਜ਼ਾਨ ਨੂੰ ਗਿਫਟ ਦਿੰਦੀ ਸੀ।'
ਸ਼ੀਜ਼ਾਨ ਖਾਨ ਨਿਆਂਇਕ ਹਿਰਾਸਤ ਵਿੱਚ
ਪੁਲਿਸ ਪਹਿਲਾਂ ਹੀ ਟੀਵੀ ਸੀਰੀਅਲ 'ਅਲੀ ਬਾਬਾ-ਦਾਸਤਾਨ ਏ ਕਾਬੁਲ' ਦੇ ਅਭਿਨੇਤਾ ਸ਼ੀਜ਼ਾਨ ਖਾਨ ਨੂੰ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਅਦਾਕਾਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਚੁੱਕੀ ਹੈ। ਹਾਲ ਹੀ 'ਚ ਸ਼ੀਜਾਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਜਿਹੇ 'ਚ ਹੁਣ ਸ਼ੀਜਨ ਦਾ ਪਰਿਵਾਰ ਅੱਜ ਉਸ ਦੀ ਜ਼ਮਾਨਤ ਲਈ ਪਟੀਸ਼ਨ ਦਾਇਰ ਕਰੇਗਾ।