ਟੀਵੀ ਅਤੇ ਫ਼ਿਲਮੀ ਅਦਾਕਾਰ ਹਿਮਾਂਸ਼ ਕੋਹਲੀ ਕੋਰੋਨਾ ਪੌਜ਼ੇਟਿਵ, ਪ੍ਰਸ਼ੰਸਕਾਂ ਨੂੰ ਦਿੱਤੀ ਇਹ ਸਲਾਹ
ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਹਿਮਾਂਸ਼ ਨੇ ਕਿਹਾ, 'ਰੱਬ ਦੀ ਮੇਹਰ ਅਤੇ ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਪਰਿਵਾਰ ਤੰਦਰੁਸਤੀ ਵੱਲ ਵਧ ਰਿਹਾ ਹੈ । ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਇਮਿਊਨਿਟੀ ਹੈ।
ਟੀ.ਵੀ. ਅਤੇ ਫਿਲਮੀ ਅਦਾਕਾਰ ਹਿਮਾਂਸ਼ ਕੋਹਲੀ ਕੋਰੋਨਾ ਪੌਜ਼ੇਟਿਵ ਹੈ। ਇਸ ਤੋਂ ਪਹਿਲਾਂ ਅਦਾਕਾਰ ਦੇ ਮਾਪੇ ਕੋਰੋਨਾ ਵਾਇਰਸ ਨਾਲ ਪੌਜੇਟਿਵ ਪਾਏ ਗਏ ਸਨ। ਹੁਣ ਹਿਮਾਂਸ਼ ਨੇ ਆਪਣੇ ਆਪ ਦੇ ਕੋਰੋਨਾ ਵਾਇਰਸ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪਹਿਲਾਂ ਹਿਮਾਂਸ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਪਰ ਬਾਅਦ ਵਿਚ ਕੋਰੋਨਾ ਦੇ ਲੱਛਣ ਵਧਣ ਮਗਰੋਂ ਜਦੋਂ ਉਨ੍ਹਾਂ ਟੈਸਟ ਕਰਵਾਇਆ ਤਾਂ ਹਿਮਾਂਸ਼ ਕੋਰੋਨਾ ਪੌਜ਼ੇਟਿਵ ਪਾਇਆ ਗਿਆ।
ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਹਿਮਾਂਸ਼ ਨੇ ਕਿਹਾ, 'ਰੱਬ ਦੀ ਮੇਹਰ ਅਤੇ ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਪਰਿਵਾਰ ਤੰਦਰੁਸਤੀ ਵੱਲ ਵਧ ਰਿਹਾ ਹੈ । ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਇਮਿਊਨਿਟੀ ਹੈ। ਮੇਰੇ ਨਾਲ ਕੁਝ ਨਹੀਂ ਹੋਵੇਗਾ, ਅਸੀਂ ਯੋਧੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਵਧੇਰੇ ਸਾਵਧਾਨੀ ਵਰਤਦੇ ਹਾਂ।'
ਉਨ੍ਹਾਂ ਲਿਖਿਆ 'ਮਾਪਿਆਂ ਤੋਂ ਬਾਅਦ, ਮੈਨੂੰ ਆਪਣੇ ਅੰਦਰ ਕੋਰੋਨਾ ਦੇ ਲੱਛਣ ਮਹਿਸੂਸ ਹੋਏ। ਜਿਸ ਤੋਂ ਬਾਅਦ ਮੇਰਾ ਕੋਰੋਨਾ ਟੈਸਟ ਹੋਇਆ, ਤੇ ਮੈਂ ਪੌਜ਼ੇਟਿਵ ਪਾਇਆ ਗਿਆ। ਮੈਂ ਬਿਲਕੁਲ ਡਰਿਆ ਨਹੀਂ, ਕਿਉਂਕਿ ਰਿਕਵਰੀ ਦੀ ਦਰ ਬਹੁਤ ਜ਼ਿਆਦਾ ਹੈ। ਪਰ ਮੈਂ ਇਸ ਵਾਇਰਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਂਦਾ। ਮੈਂ ਅਰਦਾਸ ਕਰਦਾ ਹਾਂ ਕਿ ਇਹ ਤੁਹਾਡੇ ਵਿੱਚੋਂ ਕਿਸੇ ਤੱਕ ਨਾ ਪਹੁੰਚੇ।
ਆਪਣੀ ਪੋਸਟ 'ਚ ਹਿਮਾਂਸ਼ ਨੇ ਇਸ ਤੋਂ ਠੀਕ ਹੋਣ ਦੇ ਨੁਸਖੇ ਵੀ ਦੱਸੇ ਤੇ ਇਹ ਵੀ ਲਿਖਿਆ ਕਿ , "ਪੌਜ਼ੇਟਿਵ ਹੋਣ ਦੀ ਉਡੀਕ ਨਾ ਕਰੋ, ਸਾਵਧਾਨੀ ਵਰਤਣਾ ਸ਼ੁਰੂ ਕਰੋ।"
ਚੋਣਾਂ ਤੋਂ ਪਹਿਲਾਂ ਟਰੰਪ ਨੂੰ ਆ ਰਹੀ ਭਾਰਤ ਦੀ ਯਾਦ- ਕਿਹਾ ਮੋਦੀ ਮੇਰੇ ਚੰਗੇ ਮਿੱਤਰ ਤੇ ਮਹਾਨ ਲੀਡਰ
ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ