ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਿਹਾਨਾ ਦੇ ਟਵੀਟ ਮਗਰੋਂ ਬਾਲੀਵੁੱਡ ਟਵੀਟਸ ਦੀ ਹੁਣ ਹੋਏਗੀ ਜਾਂਚ
ਅਮਰੀਕੀ ਪੌਪ ਗਾਇਕਾ ਰਿਹਾਨਾ, ਸਮਾਜਕ ਕਾਰਕੁਨ ਗ੍ਰੇਟਾ ਥਨਬਰਗ, ਸਾਬਕਾ ਪੋਰਨ ਸਟਾਰ ਮੀਆ ਖ਼ਲੀਫ਼ਾ, ਮਾਡਲ ਅਮਾਂਡਾ ਸਰਨੀ ਤੇ ਔਸਕਰ ਵਿਜੇਤਾ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ।
![ਰਿਹਾਨਾ ਦੇ ਟਵੀਟ ਮਗਰੋਂ ਬਾਲੀਵੁੱਡ ਟਵੀਟਸ ਦੀ ਹੁਣ ਹੋਏਗੀ ਜਾਂਚ Tweets of Bollywood after Rihana's Tweet will be investigated by Maharashtra police ਰਿਹਾਨਾ ਦੇ ਟਵੀਟ ਮਗਰੋਂ ਬਾਲੀਵੁੱਡ ਟਵੀਟਸ ਦੀ ਹੁਣ ਹੋਏਗੀ ਜਾਂਚ](https://feeds.abplive.com/onecms/images/uploaded-images/2021/02/08/0f4235254afb0d134054a7e381a09d1f_original.jpg?impolicy=abp_cdn&imwidth=1200&height=675)
Rihana
ਮੁੰਬਈ: ਅਮਰੀਕੀ ਪੌਪ ਗਾਇਕਾ ਰਿਹਾਨਾ, ਸਮਾਜਕ ਕਾਰਕੁਨ ਗ੍ਰੇਟਾ ਥਨਬਰਗ, ਸਾਬਕਾ ਪੋਰਨ ਸਟਾਰ ਮੀਆ ਖ਼ਲੀਫ਼ਾ, ਮਾਡਲ ਅਮਾਂਡਾ ਸਰਨੀ ਤੇ ਔਸਕਰ ਵਿਜੇਤਾ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਇਹ ਸਭ ਵਿਦੇਸ਼ੀ ਹਸਤੀਆਂ ਲਗਾਤਾਰ ਕਿਸਾਨਾਂ ਦੇ ਹੱਕ 'ਚ ਡਟੀਆਂ ਹਨ ਪਰ ਇਸ ਸਭ ਦੀ ਸ਼ੁਰੂਆਤ ਪੌਪ ਸਟਾਰ ਰਿਹਾਨਾ ਦੇ ਇੱਕ ਟਵੀਟ ਮਗਰੋਂ ਹੋਈ।
ਰਿਹਾਨਾ ਦੇ ਇੱਕ ਟਵੀਟ ਦਾ ਬਾਲੀਵੁੱਡ ਸਤਾਰਿਆਂ ਤੇ ਕ੍ਰਿਕਟ ਖਿਡਾਰੀਆਂ ਨੂੰ ਇੰਨਾ ਸੇਕ ਲੱਗਾ ਕੇ ਉਹ ਵੀ ਰਾਸ਼ਨ ਪਾਣੀ ਲੈ ਕੇ ਟਵਿੱਟਰ ਤੇ ਆ ਗਏ ਤੇ #IndiaTogether ਦੇ ਨਾਲ ਟਵੀਟ ਕਰਨ ਲੱਗੇ ਪਰ ਇਹ ਟਵੀਟ ਇੰਨੇ ਮਿਲਦੇ ਜੁਲਦੇ ਸੀ ਜਿਵੇਂ ਕਿਸੇ ਇੱਕ ਹੀ ਸ਼ਖਸ ਨੇ ਲਿਖੇ ਹੋਣ। ਇਸ ਮਗਰੋਂ ਹੁਣ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਟਵੀਟਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਟਵੀਟਸ ਲਈ ਬਾਲੀਵੁੱਡ ਸਤਾਰਿਆਂ ਦੇ ਕਾਫੀ ਅਲੋਚਨਾ ਵੀ ਹੋ ਰਹੀ ਹੈ।ਇਹ ਵੀ ਪੜ੍ਹੋ: ਜਾਣੋ ਕੌਣ ਹੈ ਰਿਹਾਨਾ ਜਿੰਨ੍ਹਾਂ ਕਿਸਾਨ ਅੰਦੋਲਨ 'ਤੇ ਕੀਤਾ ਟਵੀਟ ਤਾਂ ਮੱਚ ਗਿਆ ਬਵਾਲ
ਕਾਂਗਰਸ ਪਾਰਟੀ ਨੇ ਬਾਲੀਵੁੱਡ ਸਤਾਰਿਆਂ ਵੱਲੋਂ ਕੀਤੇ ਗਏ ਟਵੀਟਸ ਦੀ ਪੁਲਿਸ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕਾਂਗਰਸ ਨੇ ਇਹ ਪਤਾ ਲਾਉਣ ਲਈ ਜਾਂਚ ਦੀ ਮੰਗ ਕੀਤੀ ਸੀ ਕਿ ਕੀਤੇ ਸਰਕਾਰ ਦੇ ਪੱਖ ਵਿੱਚ ਇਹ ਬਾਲੀਵੁੱਡ ਦੇ ਟਵੀਟ ਬੀਜੇਪੀ ਸਰਕਾਰ ਦੇ ਦਬਾਅ ਹੇਠ ਤਾਂ ਨਹੀਂ? ਇਹ ਵੀ ਪੜ੍ਹੋ: Farmer Protest: ਰਿਹਾਨਾ ਦੀ ਕਿਸਾਨ ਅੰਦੋਲਨ ਨੂੰ ਹਮਾਇਤ ਮਗਰੋਂ ਮੱਚੀ ਖਲਬਲੀ, ਦਿਲਜੀਤ ਤੇ ਐਮੀ ਸਣੇ ਕਈ ਬਾਲੀਵੁੱਡ ਸਿਤਾਰਿਆਂ ਕੀਤਾ ਸਵਾਗਤ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)