ਕੀ ਕਪਿਲ ਸ਼ਰਮਾ ਦੇ ਸ਼ੋਅ 'ਚ ਫਿਰ ਤੋਂ 'ਗੁਥੀ' ਦੇ ਕਿਰਦਾਰ 'ਚ ਨਜ਼ਰ ਆਉਣਗੇ ਸੁਨੀਲ ਗਰੋਵਰ? ਐਕਟਰ ਨੇ ਕਿਹਾ- 'ਫਿਰ...
Sunil Grover: ਐਕਟਰ-ਕਾਮੇਡੀਅਨ ਸੁਨੀਲ ਗਰੋਵਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਾਪਸੀ ਬਾਰੇ ਗੱਲ ਕੀਤੀ। ਹਾਲਾਂਕਿ ਅਦਾਕਾਰ ਨੇ ਸਾਫ਼ ਤੌਰ 'ਤੇ ਕਲੀਅਰ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।
Sunil Grover On Kapil Sharma: ਐਕਟਰ-ਕਾਮੇਡੀਅਨ ਸੁਨੀਲ ਗਰੋਵਰ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ' 'ਚ 'ਗੁਥੀ' ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰ ਹੋਏ ਸਨ। ਸੁਨੀਲ ਇਸ ਸਮੇਂ ਨਵੇਂ ਸਿਟਕਾਮ 'ਯੂਨਾਈਟਿਡ ਕੱਚੇ' ਨਾਲ ਵਾਪਸੀ ਕਰ ਰਹੇ ਹਨ। ਅਦਾਕਾਰ ਸ਼ਾਹਰੁਖ ਖਾਨ ਦੇ ਨਾਲ ਵੱਡੇ ਬਜਟ ਦੀ ਫਿਲਮ 'ਜਵਾਨ' 'ਚ ਵੀ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਜੂਨ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੂਜੇ ਪਾਸੇ ਕਪਿਲ ਦੇ ਸ਼ੋਅ 'ਚ ਵਾਪਸੀ ਨੂੰ ਲੈ ਕੇ ਸੁਨੀਲ ਨੇ ਸਾਫ ਕਿਹਾ ਹੈ ਕਿ ਉਹ ਹੁਣ ਫਿਕਸ਼ਨ ਕਰ ਕੇ ਖੁਸ਼ ਹਨ।
ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਕਰਨਗੇ ਸੁਨੀਲ ਗਰੋਵਰ?
ਦਰਅਸਲ, ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸੁਨੀਲ ਗਰੋਵਰ ਤੋਂ ਪੁੱਛਿਆ ਗਿਆ ਸੀ, ਕਾਮੇਡੀ ਨਾਈਟਸ ਵਿੱਚ ਤੁਹਾਡਾ ਕਿਰਦਾਰ ਤੁਹਾਡਾ ਸਭ ਤੋਂ ਮਸ਼ਹੂਰ ਕਿਰਦਾਰ ਰਿਹਾ ਹੈ। ਕਪਿਲ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਸ਼ੋਅ 'ਚ ਤੁਹਾਡਾ ਵੈਲਕਮ ਹੈ। ਕੀ ਤੁਸੀਂ ਉਸ ਨਾਲ ਦੁਬਾਰਾ ਕੰਮ ਕਰਨ ਲਈ ਤਿਆਰ ਹੋ? ਇਸ 'ਤੇ ਅਦਾਕਾਰ ਨੇ ਕਿਹਾ, ''ਅਭੀ ਤੋ ਐਸਾ ਕੋਈ... ਜਾਂ ਤਾਂ ਤੁਸੀਂ ਪੁੱਛ ਸਕਦੇ ਹੋ। ਮੈਂ ਵੀ ਇਸ ਸਮੇਂ ਰੁੱਝਿਆ ਹੋਇਆ ਹਾਂ ਅਤੇ ਜੋ ਮੈਂ ਕਰ ਰਿਹਾ ਹਾਂ ਉਸ ਦਾ ਆਨੰਦ ਲੈ ਰਿਹਾ ਹਾਂ। ਉਹ ਵੀ ਬਿਜ਼ੀ ਹਨ ਅਤੇ ਚੰਗਾ ਕੰਮ ਕਰ ਰਹੇ ਹਨ। ਮੈਂ ਵੀ ਚੰਗਾ ਕੰਮ ਕਰ ਰਿਹਾ ਹਾਂ। ਮੈਂ ਆਪਣੇ ਨਾਨ-ਫਿਕਸ਼ਨ ਪੇਜ ਦਾ ਪਹਿਲਾਂ ਹੀ ਮਜ਼ਾ ਲੈ ਲਿਆ ਹੈ ਅਤੇ ਵਰਤਮਾਨ ਵਿੱਚ ਫਿਕਸ਼ਨ ਸੈੱਟਅੱਪ ਪਸੰਦ ਕਰ ਰਿਹਾ ਹਾਂ। ਇੱਕ ਕਲਾਕਾਰ ਦੇ ਰੂਪ ਵਿੱਚ ਨਵਾਂ ਐਕਸਪੀਰੀਅੰਸ ਲੈ ਰਿਹਾ ਹਾਂ। ਮੈ ਮਜੇ ਕਰ ਰਿਹਾ ਹਾਂ। ਹਾਲੇ ਅਜਿਹੀ ਕੋਈ ਪਲਾਨਿੰਗ ਨਹੀਂ ਹੈ।
2018 ਵਿੱਚ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਵਿੱਚ ਹੋਈ ਸੀ ਲੜਾਈ
ਦੱਸ ਦੇਈਏ ਕਿ ਸੁਨੀਲ ਗਰੋਵਰ ਨੇ 2018 'ਚ ਅਚਾਨਕ 'ਦਿ ਕਪਿਲ ਸ਼ਰਮਾ ਸ਼ੋਅ' ਛੱਡ ਦਿੱਤਾ ਸੀ। ਇਸ ਤੋਂ ਬਾਅਦ ਖਬਰ ਆਈ ਕਿ ਫਲਾਈਟ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਲੜਾਈ ਹੋ ਗਈ ਸੀ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਕਪਿਲ ਨੇ ਸੁਨੀਲ 'ਤੇ ਹੱਥ ਵੀ ਚੁੱਕਿਆ ਸੀ। ਇਸ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ। ਬਾਅਦ ਵਿੱਚ ਕਪਿਲ ਸ਼ਰਮਾ ਨੇ ਇਹ ਵੀ ਖੁਲਾਸਾ ਕੀਤਾ ਕਿ ਸੁਨੀਲ ਅਤੇ ਉਨ੍ਹਾਂ ਦੀ ਅਸਲ ਵਿੱਚ ਲੜਾਈ ਹੋਈ ਸੀ। ਪਿੰਕਵਿਲਾ ਨਾਲ ਗੱਲਬਾਤ ਦੌਰਾਨ ਕਪਿਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸ਼ੋਰਟ ਟੈਂਪਰ ਹੋਣ ਕਰਕੇ ਉਨ੍ਹਾਂ ਦੀ ਸੁਨੀਲ ਨਾਲ ਲੜਾਈ ਹੋਈ ਸੀ ਕਿਉਂਕਿ ਉਨ੍ਹਾਂ ਦੀ ਸੁਨੀਲ ਨਾਲ ਤਕਰਾਰ ਚੱਲ ਰਿਹਾ ਸੀ।
'ਯੂਨਾਈਟਿਡ ਕੱਚੇ' ਤੋਂ ਮਸ਼ਹੂਰ ਹੋਏ ਸੁਨੀਲ ਗਰੋਵਰ
ਆਪਣੇ ਲੇਟੇਸਟ ਸ਼ੋਅ 'ਯੂਨਾਈਟਿਡ ਕੱਚੇ' ਵਿੱਚ, ਸੁਨੀਲ ਨੇ ਟੈਂਗੋ ਦੀ ਭੂਮਿਕਾ ਨਿਭਾਈ ਹੈ ਜੋ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਲੰਡਨ ਵਿੱਚ ਸੈਟਲ ਹੋਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ, ਪਰ ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਦੂਜੇ ਪਾਸੇ ਵੀ ਗ੍ਰਾਸ ਗੀਨ ਨਹੀਂ ਹੈ। ਇਹ ਸੀਰੀਜ਼ G5 'ਤੇ ਸਟ੍ਰੀਮ ਹੋ ਚੁੱਕੀ ਹੈ ਅਤੇ ਛਾਈ ਹੋਈ ਹੈ। 8 ਐਪੀਸੋਡਾਂ ਦੀ ਇਸ ਸੀਰੀਜ਼ 'ਚ ਸੁਨੀਲ ਗਰੋਵਰ ਨੇ ਸ਼ਾਨਦਾਰ ਐਕਟਿੰਗ ਕੀਤੀ ਹੈ।
ਇਹ ਵੀ ਪੜ੍ਹੋ: 'ਇਹ ਤਾਂ ਮਨਹੂਸ ਹੈ..' Vidya Balan ਨੇ ਸੁਣਾਇਆ ਆਪਣੀ ਜ਼ਿੰਦਗੀ ਦਾ ਕੜਵਾ ਸੱਚ, ਖੁਦ ਤੋਂ ਉੱਠ ਗਿਆ ਸੀ ਭਰੋਸਾ