ਪੜਚੋਲ ਕਰੋ

Harnaaz Sandhu: ਉਪਾਸਨਾ ਸਿੰਘ ਨਾਲ ਵਿਵਾਦ ਨੂੰ ਲੈਕੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ 6 ਅਕਤੂਬਰ ਨੂੰ ਅਦਾਲਤ ਪੇਸ਼ ਹੋਣ ਦੇ ਹੁਕਮ

ਉਪਾਸਨਾ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਨੇ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ

Miss Universr Harnaaz Sandhu: ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਸਮੇਤ 14 ਹੋਰਾਂ ਨੂੰ ਅਦਾਕਾਰਾ ਉਪਾਸਨਾ ਸਿੰਘ ਵੱਲੋਂ ਦਾਇਰ ਸਿਵਲ ਕੇਸ ਵਿੱਚ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਮਲੇ ਦੀ ਸੁਣਵਾਈ 'ਤੇ ਜਵਾਬ ਪੇਸ਼ ਨਾ ਹੋਣ 'ਤੇ ਅਦਾਲਤ ਨੇ ਹੁਣ 6 ਅਕਤੂਬਰ ਦੀ ਤਰੀਕ ਤੈਅ ਕਰ ਦਿੱਤੀ ਹੈ। ਇੱਕ ਮਹੀਨਾ ਪਹਿਲਾਂ ਉਪਾਸਨਾ ਸਿੰਘ ਨੇ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਨਾਲ ਜੁੜੇ ਵਿਵਾਦ ਨੂੰ ਲੈ ਕੇ ਕੋਟ 'ਚ ਇਹ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਵਿੱਚ ਮਾਮਲਾ ਨੋਟਿਸ ਅਤੇ ਰਿਕਾਰਡ ਪੇਸ਼ ਕਰਨ ਲਈ ਲੱਗਾ ਹੋਇਆ ਹੈ। ਮਾਮਲੇ 'ਚ ਮੁਆਵਜ਼ੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।

ਹਰਨਾਜ਼ ਸੰਧੂ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ੈਰੀ ਗਿੱਲ, ਐਮਾ ਸਾਵਲ, ਦਿ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ, ਸਿਟੀ ਆਫ ਦਾ ਹਾਲੀਵੁੱਡ ਫਲੋਰੀਡਾ, ਟਾਈਮਜ਼ ਗਰੁੱਪ ਸੀਆਰਐਮ ਆਦਿ ਸ਼ਾਮਲ ਹਨ। ਉਪਾਸਨਾ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਨੇ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਹੁਣ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਨ੍ਹਾਂ ਕੋਲ ਹਰਨਾਜ਼ ਖ਼ਿਲਾਫ਼ ਸਬੂਤ ਵੀ ਹਨ।

ਉਪਾਸਨਾ ਸਿੰਘ ਮੁਤਾਬਕ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਅਸਫਲ ਰਹੇ। ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਬਣਨ ਤੋਂ ਬਾਅਦ ਕਿਸੇ ਦੀਆਂ ਕਾਲਾਂ ਜਾਂ ਮੈਸਜਾਂ ਦਾ ਜਵਾਬ ਤੱਕ ਨਹੀਂ ਦਿੱਤਾ। ਜਿਸ ਕਾਰਨ ਫ਼ਿਲਮ ਮੇਕਰਜ਼ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ ਹੈ। 27 ਮਈ 2022 ਤੋਂ, ਫਿਲਮ ਦੀ ਰਿਲੀਜ਼ ਨੂੰ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਫਿਲਮ ਦੀ ਦੇਰੀ ਕਾਰਨ ਫਿਲਮ ਦੀ ਕਾਸਟ ਅਤੇ ਕਰੂ ਨੂੰ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਦਾਇਰ ਕੇਸ ਦੇ ਅਨੁਸਾਰ, ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਹਰਨਾਜ਼ ਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼ ਐਲਐਲਪੀ ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਅਨੁਸਾਰ ਉਨ੍ਹਾਂ ਨੇ 'ਬਾਈ ਜੀ ਕੁੱਟਣਗੇ' ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਹਰਨਾਜ਼ ਦੀ ਮੁੱਖ ਭੂਮਿਕਾ ਸੀ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਉਪਲਬਧ ਹੋਣਾ ਸੀ।

ਉਪਾਸਨਾ ਸਿੰਘ ਮੁਤਾਬਕ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਵਪਾਰ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ। ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਉਪਾਸਨਾ ਨੇ ਆਪਣੇ ਬੇਟੇ ਨੂੰ ਇਸ ਫਿਲਮ ਰਾਹੀਂ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਚੰਡੀਗੜ੍ਹ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
Delhi Election 2025: ਦਿੱਲੀ 'ਚ ਹੁਣ ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
Delhi Election 2025: ਦਿੱਲੀ 'ਚ ਹੁਣ ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ
ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ
Advertisement
ABP Premium

ਵੀਡੀਓਜ਼

ਪੰਜਾਬ ਸੁਣਦੇ ਨੇ ਗੰਦੇ ਗੀਤ , ਸਾਡੇ ਤੇ ਲੱਗਦੇ ਸੀ ਇਲਜ਼ਾਮ : ਰਾਣਾ ਰਣਬੀਰਦਿਲਜੀਤ ਤੇ ਤੱਤੀ ਹੋਈ ਕੰਗਨਾ , ਕਿਸਾਨੀ ਅੰਦੋਲਨ ਤੇ PM ਦਾ ਛੇੜਿਆ ਮੁੱਦਾਗੱਲਾਂ ਦੇ ਨਾਲ ਸਰਤਾਜ ਦੀ ਗਾਇਕੀ , ਹੋਸ਼ਿਆਰ ਸਿੰਘ ਦੇ ਇਵੇੰਟ ਤੇ ਵੇਖੋ ਕੀ ਹੋਇਆਸੈਫ ਅਲੀ ਖਾਨ ਤੇ ਹਮਲਾ ਬਾਅਦ , ਕੁਮਾਰ ਵਿਸ਼ਵਾਸ ਦੀ Aresst ਦੀ ਮੰਗ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
Delhi Election 2025: ਦਿੱਲੀ 'ਚ ਹੁਣ ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
Delhi Election 2025: ਦਿੱਲੀ 'ਚ ਹੁਣ ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ
ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ
Data Dump Technology: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ਖਸ਼ ਦੀ Data Dump ਰਾਹੀਂ ਖੁੱਲ੍ਹੀ ਪੋਲ ? ਜਾਣੋ ਇਸ ਤਕਨਾਲੋਜੀ ਬਾਰੇ ਡਿਟੇਲ...
ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ਖਸ਼ ਦੀ Data Dump ਰਾਹੀਂ ਖੁੱਲ੍ਹੀ ਪੋਲ ? ਜਾਣੋ ਇਸ ਤਕਨਾਲੋਜੀ ਬਾਰੇ ਡਿਟੇਲ...
Cyber Fraud 'ਤੇ ਲੱਗੇਗੀ ਲਗਾਮ! ਸਰਕਾਰ ਨੇ ਲਾਂਚ ਕੀਤੀ ਨਵੀਂ  App, ਘਰ ਬੈਠਿਆਂ ਕਰ ਸਕਦੇ ਧੋਖਾਧੜੀ ਦੀ ਸ਼ਿਕਾਇਤ
Cyber Fraud 'ਤੇ ਲੱਗੇਗੀ ਲਗਾਮ! ਸਰਕਾਰ ਨੇ ਲਾਂਚ ਕੀਤੀ ਨਵੀਂ App, ਘਰ ਬੈਠਿਆਂ ਕਰ ਸਕਦੇ ਧੋਖਾਧੜੀ ਦੀ ਸ਼ਿਕਾਇਤ
Punjab News: ਪੰਜਾਬ 'ਚ ਦਹਿਸ਼ਤ ਦਾ ਮਾਹੌਲ,
Punjab News: ਪੰਜਾਬ 'ਚ ਦਹਿਸ਼ਤ ਦਾ ਮਾਹੌਲ, "ਨਿਹੰਗਾਂ" ਨੇ ਪੁਲਿਸ ਟੀਮ 'ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਮਾਮਲਾ
ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ 'ਚ ਖੇਡਣਗੇ ਜਾਂ ਨਹੀਂ? ਸਾਹਮਣੇ ਆਇਆ ਵੱਡਾ ਅਪਡੇਟ
ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟਰਾਫੀ 'ਚ ਖੇਡਣਗੇ ਜਾਂ ਨਹੀਂ? ਸਾਹਮਣੇ ਆਇਆ ਵੱਡਾ ਅਪਡੇਟ
Embed widget