Urfi Javed ਨੇ ਇੱਕ ਵਾਰ ਫਿਰ ਆਪਣੇ ਆਊਟਫਿੱਟ ਨਾਲ ਕੀਤਾ ਹੈਰਾਨ, ਕੈਰੀ ਕੀਤੀ 20 ਕਿਲੋ ਦੀ ਗਲਾਸ ਡ੍ਰੈੱਸ
Urfi Javed glass dress: ਉਰਫੀ ਜਾਵੇਦ ਜੋ ਕਰਦੀ ਹੈ ਵੱਖਰਾ ਹੀ ਕਰਦੀ ਹੈ। ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਉਰਫੀ ਨੇ ਇਸ ਵਾਰ 20 ਕਿਲੋ ਦੀ ਡਰੈੱਸ ਪਾਈ ਹੈ। ਇਹ 20 ਕਿਲੋ ਦਾ ਗਲਾਸ ਆਊਟਫਿਟ ਸੀ
Urfi Javed glass dress: ਉਰਫੀ ਜਾਵੇਦ ਜੋ ਕਰਦੀ ਹੈ ਵੱਖਰਾ ਹੀ ਕਰਦੀ ਹੈ। ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਉਰਫੀ ਨੇ ਇਸ ਵਾਰ 20 ਕਿਲੋ ਦੀ ਡਰੈੱਸ ਪਾਈ ਹੈ। ਇਹ 20 ਕਿਲੋ ਦਾ ਗਲਾਸ ਆਊਟਫਿਟ ਸੀ ਜਿਸ 'ਚ ਉਰਫੀ ਕਾਫੀ ਗਲੈਮਰਸ ਲੱਗ ਰਹੀ ਸੀ। ਉਰਫੀ ਨੇ ਇਹ ਡਰੈੱਸ ਇਕ ਖਾਸ ਮੌਕੇ 'ਤੇ ਪਹਿਨੀ ਸੀ। ਉਰਫੀ ਦੇ ਇੰਸਟਾਗ੍ਰਾਮ 'ਤੇ 3 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਇਸ ਨੂੰ ਸੈਲੀਬ੍ਰੇਟ ਕਰਨ ਲਈ ਉਰਫੀ ਨੇ ਪਾਰਟੀ ਥ੍ਰੋਅ ਕੀਤੀ ਤੇ ਇਸੇ ਪਾਰਟੀ 'ਚ ਉਰਫੀ ਦਾ ਇਹ ਹੌਟ ਅੰਦਾਜ਼ ਦੇਖਿਆ ਗਿਆ।
ਉਰਫੀ ਨੇ ਇਹ ਵ੍ਹਾਈਟ ਕਲਰ ਦੀ ਡਰੈੱਸ ਪਹਿਨੀ ਸੀ ਜਿਸ ਦੇ ਬਾਹਰ ਗਲਾਸ ਲੱਗਿਆ ਸੀ। ਇਹ ਪਾਰਟੀ ਇੱਕ ਕਲੱਬ ਵਿੱਚ ਹੋਈ ਅਤੇ ਇਸ ਵਿੱਚ ਕਈ ਮਸ਼ਹੂਰ ਹਸਤੀਆਂ ਆਈਆਂ... ਇਸ ਪਾਰਟੀ ਵਿੱਚ ਰਾਖੀ ਸਾਵੰਤ, ਅਕਸ਼ਿਤ ਸੁਖੀਜਾ, ਪ੍ਰਿਯਾਂਕ ਸ਼ਰਮਾ ਤੇ ਉਰਫੀ ਦੇ ਮੈਨੇਜਰ ਸੰਜੀਤ ਅਸਗਾਂਵਕਰ ਨੇ ਸ਼ਿਰਕਤ ਕੀਤੀ ਤੇ ਉਰਫੀ ਨੇ ਸਾਰਿਆਂ ਨਾਲ ਖੂਬ ਪੋਜ਼ ਦਿੱਤੇ। ਉਰਫੀ ਜਾਵੇਦ ਬਿੱਗ ਬੌਸ ਓਟੀਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਗਈ ਹੈ। ਉਰਫੀ ਦੀ ਡਰੈੱਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਹੈ ਅਤੇ ਉਸ ਦਾ ਹਰ ਸਟਾਈਲ ਖੂਬ ਵਾਇਰਲ ਹੋ ਜਾਂਦਾ ਹੈ।
ਉਰਫੀ ਨੂੰ ਲੋਕ ਟ੍ਰੋਲ ਵੀ ਕਰਦੇ ਹਨ। ਭੱਦੇ ਕਮੈਂਟਸ ਵੀ ਕਰਦੇ ਹਨ ਅਤੇ ਉਰਫੀ ਕਈ ਵਾਰ ਉਹਨਾਂ ਨੂੰ ਢੁਕਵਾਂ ਜਵਾਬ ਵੀ ਦਿੰਦੀ ਹੈ। ਵੈਸੇ ਵੀ, ਇਹ ਲੜਕੀ ਦੀ ਪਸੰਦ ਹੈ ਕਿ ਕੀ ਪਹਿਨਣਾ ਹੈ ਅਤੇ ਕੀ ਨਹੀਂ, ਪਰ ਉਰਫੀ ਨੇ ਇਕ ਗੱਲ ਸਾਬਤ ਕਰ ਦਿੱਤੀ ਹੈ ਕਿ ' 'u can love her or hate her but u can't ignore her' ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਉਰਫੀ ਨੇ ਇਸ ਪਹਿਰਾਵੇ ਦੇ ਨਾਲ ਕੱਚ ਦੇ ਟੁਕੜਿਆਂ ਦਾ ਬਣਿਆ ਇੱਕ ਪੀਸ ਪਾਇਆ ਹੋਇਆ ਸੀ, ਜਿਸ ਨੂੰ ਉਰਫੀ ਨੇ ਇੱਕ ਸ਼ਰੱਗ ਦੇ ਰੂਪ ਵਿੱਚ ਕੈਰੀ ਕੀਤਾ ਹੈ।
ਹਰ ਵਾਰ ਦੀ ਤਰ੍ਹਾਂ ਉਰਫੀ ਇਸ ਲੁੱਕ 'ਚ ਵੀ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੀ। ਹਾਲਾਂਕਿ ਉਸ ਦੀ ਇਸ ਝਲਕ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਦਿਮਾਗ 'ਚ ਕਈ ਸਵਾਲ ਆਉਣ ਲੱਗੇ, ਜੋ ਉਨ੍ਹਾਂ ਨੇ ਕਮੈਂਟ ਸੈਕਸ਼ਨ 'ਚ ਪੁੱਛੇ ਹਨ। ਇਕ ਯੂਜ਼ਰ ਨੇ ਲਿਖਿਆ, 'ਉਹ ਇਸ ਤਰ੍ਹਾਂ ਕਿਵੇਂ ਬੈਠੇਗੀ?' ਇਕ ਹੋਰ ਨੇ ਲਿਖਿਆ, 'ਉਹ ਟ੍ਰੈਵਲ ਕਿਵੇਂ ਕਰ ਸਕਦੀ ਹੈ?