Virat Kohli ਦੇ ਹੋਟਲ ਰੂਮ ਦਾ ਵੀਡੀਓ ਵਾਇਰਲ ਹੋਣ 'ਤੇ ਭੜਕੀ ਉਰਵਸ਼ੀ, ਕਿਹਾ - ਜੇਕਰ ਕਿਸੇ ਕੁੜੀ ਨਾਲ ਅਜਿਹਾ ਹੁੰਦਾ ਤਾਂ?
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾ ਸਟੋਰੀ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, "ਕਲਪਨਾ ਕਰੋ, ਜੇਕਰ ਇਹੀ ਗੱਲ ਕਿਸੇ ਕੁੜੀ ਨਾਲ ਹੁੰਦੀ ਤਾਂ ਕੀ ਹੁੰਦਾ? ਇਹ ਬਹੁਤ ਬੇਸ਼ਰਮੀ ਅਤੇ ਮਾੜੀ ਗੱਲ ਹੈ।"
Virat Kohli Room Video: ਇਨ੍ਹੀਂ ਦਿਨੀਂ ਭਾਰਤੀ ਕ੍ਰਿਕਟ ਟੀਮ (Indian Cricket Team) ਆਸਟ੍ਰੇਲੀਆ (Australia) 'ਚ ਚੱਲ ਰਹੇ ਟੀ-20 ਵਿਸ਼ਵ ਕੱਪ (T20 World Cup) 'ਚ ਹਿੱਸਾ ਲੈ ਰਹੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਲਾਈਮਲਾਈਟ 'ਚ ਆ ਗਏ ਹਨ। ਦਰਅਸਲ, ਆਸਟ੍ਰੇਲੀਆ 'ਚ ਵਿਰਾਟ ਕੋਹਲੀ ਜਿਸ ਹੋਟਲ 'ਚ ਠਹਿਰੇ ਹਨ, ਉਸ ਹੋਟਲ ਤੋਂ ਉਨ੍ਹਾਂ ਦੇ ਨਿੱਜੀ ਕਮਰੇ ਦਾ ਵੀਡੀਓ ਲੀਕ ਹੋ ਗਿਆ ਹੈ। ਇਸ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਾਫੀ ਨਾਰਾਜ਼ਗੀ ਜਤਾਈ ਹੈ। ਬਾਲੀਵੁੱਡ (Bollywood) ਦੇ ਦਿੱਗਜ ਅਦਾਕਾਰ (Actor) ਰਿਤਿਕ ਰੌਸ਼ਨ (Hrithik Roshan) ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਵਿਰਾਟ ਕੋਹਲੀ ਦੇ ਕਮਰੇ ਦੇ ਲੀਕ ਹੋਏ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰਾਟ ਦਾ ਸਮਰਥਨ ਕੀਤਾ ਹੈ। ਆਓ ਜਾਣਦੇ ਹਾਂ ਰਿਤਿਕ ਅਤੇ ਉਰਵਸ਼ੀ ਨੇ ਕੀ ਟਿੱਪਣੀ ਕੀਤੀ ਹੈ?
ਉਰਵਸ਼ੀ ਨੇ ਇੰਝ ਦਿੱਤੀ ਪ੍ਰਤੀਕਿਰਿਆ
ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾ ਸਟੋਰੀ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, "ਕਲਪਨਾ ਕਰੋ, ਜੇਕਰ ਇਹੀ ਗੱਲ ਕਿਸੇ ਕੁੜੀ ਨਾਲ ਹੁੰਦੀ ਤਾਂ ਕੀ ਹੁੰਦਾ? ਇਹ ਬਹੁਤ ਬੇਸ਼ਰਮੀ ਅਤੇ ਮਾੜੀ ਗੱਲ ਹੈ।"
ਰਿਤਿਕ ਨੇ ਵਿਰਾਟ ਕੋਹਲੀ ਦਾ ਕੀਤਾ ਸਮਰਥਨ
ਹਿੰਦੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਨੇ ਵੀ ਵਿਰਾਟ ਕੋਹਲੀ ਦੇ ਕਮਰੇ ਤੋਂ ਲੀਕ ਹੋਏ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਵਿਰਾਟ ਦਾ ਸਮਰਥਨ ਕੀਤਾ ਹੈ। ਰਿਤਿਕ ਨੇ ਆਪਣੀ ਟਿੱਪਣੀ 'ਚ ਕਿਹਾ, "ਲਾਹਨਤ ਹੈ ਉਸ ਵਿਅਕਤੀ ਨੂੰ ਲੱਭ ਕੇ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।" ਇਸ ਦੇ ਨਾਲ ਹੀ ਰਿਤਿਕ ਨੇ ਕਿਹਾ, "ਹੋਟਲ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।"
ਵੀਡੀਓ 'ਚ ਕੀ ਸੀ?
ਵਿਰਾਟ ਕੋਹਲੀ ਦੇ ਨਿੱਜੀ ਕਮਰੇ ਤੋਂ ਲੀਕ ਹੋਈ ਵੀਡੀਓ 'ਚ ਕਮਰੇ ਦੇ ਅੰਦਰ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਵਿਰਾਟ ਦੀਆਂ ਟੋਪੀਆਂ, ਜੁੱਤੀਆਂ ਦੇ ਸਾਰੇ ਜੋੜੇ ਅਤੇ ਐਨਕਾਂ ਸਮੇਤ ਹੋਰ ਚੀਜ਼ਾਂ ਵੀ ਦਿਖਾਈ ਦੇ ਰਹੀਆਂ ਹਨ। ਇਸ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਹੀ ਵਿਰਾਟ ਕੋਹਲੀ ਨੇ ਆਪਣੀ ਨਾਰਾਜ਼ਗੀ ਜਤਾਈ ਹੈ।
ਇਸ ਸਮੇਂ ਆਸਟ੍ਰੇਲੀਆ (Australia) 'ਚ ਚੱਲ ਰਹੇ ਟੀ-20 ਵਿਸ਼ਵ ਕੱਪ (T20 World Cup) 'ਚ ਵਿਰਾਟ ਕੋਹਲੀ (Virat Kohli) ਦਾ ਬੱਲਾ ਧੂਮ ਮਚਾ ਰਿਹਾ ਹੈ। ਵਿਰਾਟ ਕੋਹਲੀ ਨੇ ਪਾਕਿਸਤਾਨ (Pakistan) ਨਾਲ ਮੈਚ 'ਚ ਜ਼ਬਰਦਸਤ ਬੱਲੇਬਾਜ਼ੀ ਕੀਤੀ ਸੀ। ਇਸ ਟੀ-20 ਵਿਸ਼ਵ ਕੱਪ 'ਚ ਪ੍ਰਸ਼ੰਸਕਾਂ ਨੂੰ ਵਿਰਾਟ ਤੋਂ ਬਹੁਤ ਉਮੀਦਾਂ ਹਨ।