(Source: ECI/ABP News/ABP Majha)
Urvashi Rauatela: ਸੁਸ਼ਮਿਤਾ ਸੇਨ ਨੇ ਅਦਾਕਾਰਾ ਉਰਵਸ਼ੀ ਰੌਤੇਲਾ ਤੋਂ ਖੋਹ ਲਿਆ ਸੀ ਮਿਸ ਯੂਨੀਵਰਸ ਦਾ ਤਾਜ, ਅਭਿਨੇਤਰੀ ਨੇ ਕੀਤਾ ਖੁਲਾਸਾ
Sushmita Sen: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸਾਲ 2015 ਵਿੱਚ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਸੀ। 2012 ਵਿੱਚ ਸੁਸ਼ਮਿਤਾ ਸੇਨ ਦੇ ਕਾਰਨ ਅਦਾਕਾਰਾ ਨੂੰ ਤਾਜ ਛੱਡਣਾ ਪਿਆ ਸੀ।
Urvashi Rautela Sushmita Sen: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਆਪਣੇ ਹੁਨਰ ਦੇ ਜ਼ਰੀਏ ਥੋੜ੍ਹੇ ਸਮੇਂ 'ਚ ਹੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅਦਾਕਾਰਾ ਉਰਵਸ਼ੀ ਪਿਛਲੇ ਇੱਕ ਦਹਾਕੇ ਤੋਂ ਆਪਣੀ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਇੰਟਰਵਿਊ 'ਚ ਆਪਣੇ ਹੁਣ ਤੱਕ ਦੇ ਸਫਰ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। 2015 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਇਸ ਅਭਿਨੇਤਰੀ ਨੇ ਦੱਸਿਆ ਕਿ ਕਿਵੇਂ ਉਸ ਨੂੰ 2012 'ਚ ਇਹ ਤਾਜ ਛੱਡਣਾ ਪਿਆ। ਅਦਾਕਾਰਾ ਨੇ ਦੱਸਿਆ ਕਿ ਸੁਸ਼ਮਿਤਾ ਸੇਨ ਨੇ ਉਸ ਨੂੰ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਛੱਡਣ ਲਈ ਕਿਹਾ ਸੀ।
ਉਰਵਸ਼ੀ ਰੌਤੇਲਾ ਨੇ ਕੀਤਾ ਖੁਲਾਸਾ
ਮਿਰਚੀ ਪਲੱਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਰਵਸ਼ੀ ਰੌਤੇਲਾ ਨੇ ਆਪਣੇ ਹੁਣ ਤੱਕ ਦੇ ਸਫਰ ਬਾਰੇ ਖੁਲਾਸਾ ਕੀਤਾ ਅਤੇ ਕਿਹਾ- ਸਾਲ 2012 ਵਿੱਚ ਮਿਸ ਯੂਨੀਵਰਸ ਇੰਡੀਆ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਦੀ ਉਮਰ ਸੀਮਾ ਤੈਅ ਕੀਤੀ ਗਈ ਸੀ। ਉਰਵਸ਼ੀ ਉਸ ਸਮੇਂ ਇਸ ਮਾਮਲੇ ਤੋਂ ਅਣਜਾਣ ਸੀ। ਉਸਨੇ ਸਾਲ 2012 ਵਿੱਚ ਆਈ ਐਮ ਸ਼ੀ ਮਿਸ ਯੂਨੀਵਰਸ ਵਿੱਚ ਭਾਗ ਲਿਆ ਸੀ। ਪਰ ਉਸ ਸਮੇਂ ਫੇਮਿਨਾ ਮਿਸ ਇੰਡੀਆ ਨੇ ਮਿਸ ਯੂਨੀਵਰਸ ਦੇ ਚੋਣ ਅਧਿਕਾਰ ਕਿਸੇ ਹੋਰ ਨੂੰ ਦੇ ਦਿੱਤੇ ਸਨ। ਇਸ ਨੂੰ ਉਸ ਸਮੇਂ ਸੁਸ਼ਮਿਤਾ ਸੇਨ ਦੀ ਕੰਪਨੀ ਨੇ ਸੰਭਾਲ ਲਿਆ ਸੀ। ਇਸ ਮੁਤਾਬਕ ਸੁਸ਼ਮਿਤਾ ਸੇਨ ਭਾਰਤ ਦੀ ਪ੍ਰਤੀਨਿਧੀ ਚੁਣਨ ਜਾ ਰਹੀ ਸੀ। ਉਰਵਸ਼ੀ ਨੇ ਕਿਹਾ- ਹੁਣ ਕਿਉਂਕਿ ਉਸ ਸਮੇਂ ਮੇਰੀ ਉਮਰ 18 ਸਾਲ ਤੋਂ ਘੱਟ ਸੀ, ਮੈਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਸਾਡਾ ਬੌਸ ਡੋਨਾਲਡ ਟਰੰਪ ਸੀ। ਕਿਉਂਕਿ ਉਹ ਮਿਸ ਯੂਨੀਵਰਸ ਦੇ ਸਹਿ-ਮਾਲਕ ਸੀ।
View this post on Instagram
ਸੁਸ਼ਮਿਤਾ ਸੇਨ ਨੇ ਦਿੱਤੀ ਇਹ ਸਲਾਹ
ਉਰਵਸ਼ੀ ਨੇ ਦੱਸਿਆ ਕਿ ਉਸ ਸਮੇਂ ਸੁਸ਼ਮਿਤਾ ਸੇਨ ਨੇ ਉਨ੍ਹਾਂ ਨੂੰ ਕਿਹਾ ਕਿ ਉਰਵਸ਼ੀ ਤੁਸੀਂ ਨਹੀਂ ਜਾ ਸਕਦੇ। ਅਦਾਕਾਰਾ ਨੇ ਅੱਗੇ ਕਿਹਾ- ਸੁਸ਼ਮਿਤਾ ਸੇਨ ਤੋਂ ਇਹ ਸਭ ਸੁਣ ਕੇ ਮੈਨੂੰ ਲੱਗਾ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀ ਹਾਰੀ ਹੋਈ ਇਨਸਾਨ ਹਾਂ। ਉਸ ਸਮੇਂ ਮੇਰੀ ਉਮਰ 18 ਸਾਲ ਦੀ ਹੋਣ ਵਾਲੀ ਸੀ ਪਰ 24 ਦਿਨਾਂ ਬਾਅਦ। ਇਸ ਲਈ ਮੈਨੂੰ ਸਿਰਫ 24 ਦਿਨਾਂ ਦੇ ਵਕਫੇ ਕਾਰਨ ਆਪਣਾ ਸਭ ਤੋਂ ਮਹੱਤਵਪੂਰਨ ਮੌਕਾ ਗੁਆਉਣਾ ਪਿਆ।
ਅਦਾਕਾਰਾ ਨੇ ਦੱਸਿਆ ਕਿ ਮੈਂ ਬਾਲੀਵੁੱਡ ਜੁਆਇਨ ਕਰ ਲਈ ਹੈ। ਇਸ ਤੋਂ ਬਾਅਦ, ਸਾਲ 2015 ਵਿੱਚ, ਮੈਂ ਦੁਬਾਰਾ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ। 2015 ਵਿੱਚ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਅਦਾਕਾਰਾ ਨੇ ਕਿਹਾ- ਜਦੋਂ ਮੈਂ ਇਸ ਮੁਕਾਬਲੇ ਲਈ ਆਡੀਸ਼ਨ ਦੇਣ ਆਈ ਸੀ ਤਾਂ ਲੋਕ ਮੈਨੂੰ ਜੱਜ ਮੰਨਦੇ ਸਨ। ਅਦਾਕਾਰਾ ਨੇ ਕਿਹਾ ਕਿ ਉੱਥੇ ਮੌਜੂਦ ਲੜਕੀਆਂ ਨਹੀਂ ਚਾਹੁੰਦੀਆਂ ਸਨ ਕਿ ਮੈਂ ਇਸ ਮੁਕਾਬਲੇ 'ਚ ਹਿੱਸਾ ਲਵਾਂ। ਲੋਕ ਮੇਰਾ ਮਜ਼ਾਕ ਉਡਾਉਣ ਲੱਗੇ ਅਤੇ ਕਹਿਣ ਲੱਗੇ- 12ਵੀਂ ਪਾਸ ਕਰਕੇ 10ਵੀਂ ਦੀ ਪ੍ਰੀਖਿਆ ਕੌਣ ਦਿੰਦਾ ਹੈ? ਪਰ ਮੈਂ ਉਸ ਸਮੇਂ ਕਿਸੇ ਦੀ ਨਹੀਂ ਸੁਣੀ ਅਤੇ ਅੰਤ ਵਿੱਚ ਮੇਰੀ ਮਜ਼ਬੂਤ ਇੱਛਾ ਦੀ ਜਿੱਤ ਹੋਈ।