Bollywood News: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕੀਤਾ ਤੀਜਾ ਵਿਆਹ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋ ਰਹੀਆਂ ਵਾਇਰਲ
Arshad Warsi Marriage: ਬਾਲੀਵੁੱਡ ਦੇ ਸਰਕਿਟ ਯਾਨਿ ਅਰਸ਼ਦ ਵਾਰਸੀ ਆਪਣੇ ਤੀਜੇ ਵਿਆਹ ਨੂੰ ਲੈਕੇ ਚਰਚਾ 'ਚ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨੇ ਕਿਸ ਨਾਲ ਵਿਆਹ ਕੀਤਾ ਹੈ।
Arshad Warsi Third Marriage: ਅਰਸ਼ਦ ਵਾਰਸੀ ਦਾ ਨਾਂ ਬੀ-ਟਾਊਨ ਦੇ ਬਿਹਤਰੀਨ ਕਲਾਕਾਰਾਂ 'ਚ ਸ਼ਾਮਲ ਹੈ। ਜਿਸ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ 'ਚ ਗੈਰ ਰਵਾਇਤੀ ਕਿਰਦਾਰ ਨਿਭਾਏ ਅਤੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਵੀ ਜਿੱਤਿਆ। ਪਰ ਇਨ੍ਹੀਂ ਦਿਨੀਂ ਅਦਾਕਾਰ ਆਪਣੀ ਫਿਲਮ ਨੂੰ ਲੈ ਕੇ ਨਹੀਂ ਸਗੋਂ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ।
ਇਹ ਵੀ ਪੜ੍ਹੋ: ਵੈਲੇਨਟਾਈਨ ਵੀਕ 'ਚ ਦੇਖੋ ਇਹ ਰੋਮਾਂਟਿਕ ਪੰਜਾਬੀ ਫਿਲਮਾਂ, ਪਾਰਟਨਰ ਨਾਲ ਵਧੇਗਾ ਪਿਆਰ, ਦੇਖੋ ਲਿਸਟ
ਦੱਸ ਦਈਏ ਕਿ ਅਰਸ਼ਦ ਵਾਰਸੀ ਨੇ ਤੀਜਾ ਵਿਆਹ ਕਿਸੇ ਹੋਰ ਨਾਲ ਨਹੀਂ, ਸਗੋਂ ਆਪਣੀ ਹੀ ਪਤਨੀ ਨਾਲ ਕੀਤਾ ਹੈ। ਅਰਸ਼ਦ ਨੇ ਵਿਆਹ ਦੇ 25 ਸਾਲ ਬਾਅਦ ਆਪਣੀ ਪਤਨੀ ਮਾਰੀਆ ਨਾਲ ਕੋਰਟ ਮੈਰਿਜ ਕੀਤੀ ਹੈ। ਦਰਅਸਲ, ਇਸ ਜੋੜੇ ਨੇ ਅਜੇ ਤੱਕ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਇਆ ਸੀ। ਇਸ ਲਈ ਨਿਕਾਹ ਅਤੇ ਈਸਾਈ ਵਿਆਹ ਤੋਂ ਬਾਅਦ ਹੁਣ ਉਨ੍ਹਾਂ ਨੂੰ ਤੀਜੀ ਵਾਰ ਕੋਰਟ ਮੈਰਿਜ ਕਰਨੀ ਪਈ। ਇਸ ਤੋਂ ਬਾਅਦ ਇਸ ਜੋੜੇ ਦੀ ਲਵ ਸਟੋਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਜੋ ਕਿ ਕਾਫੀ ਦਿਲਚਸਪ ਹੈ।
ਦਰਅਸਲ, ਜਦੋਂ ਅਰਸ਼ਦ ਅਤੇ ਉਨ੍ਹਾਂ ਦੀ ਪਤਨੀ ਮਾਰੀਆ ਗੋਰੇਟੀ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸਨ। ਉਹ ਦੋਸਤ ਬਣ ਗਏ ਸਨ। ਪਰ ਅਰਸ਼ਦ ਨੂੰ ਮਾਰੀਆ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਅਦਾਕਾਰ ਨੇ ਮਾਰੀਆ ਨੂੰ ਪ੍ਰਪੋਜ਼ ਵੀ ਕੀਤਾ ਪਰ ਮਾਰੀਆ ਨੇ ਸਾਫ਼ ਇਨਕਾਰ ਕਰ ਦਿੱਤਾ ਸੀ।
ਹਾਲਾਂਕਿ ਅਰਸ਼ਦ ਨੂੰ ਪਤਾ ਸੀ ਕਿ ਮਾਰੀਆ ਵੀ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੀ ਹੈ। ਅਜਿਹੇ 'ਚ ਜਦੋਂ ਦੋਵੇਂ ਇਕ ਵਾਰ ਦੁਬਈ ਟੂਰ 'ਤੇ ਗਏ ਸਨ ਤਾਂ ਅਰਸ਼ਦ ਨੇ ਫੈਸਲਾ ਕੀਤਾ ਕਿ ਉਹ ਅੱਜ ਹੀ ਮਾਰੀਆ ਕੋਲੋਂ ਆਪਣੇ ਪਿਆਰ ਦਾ ਇਜ਼ਹਾਰ ਕਰਵਾਉਣਗੇ। ਇਸ ਲਈ ਉਨ੍ਹਾਂ ਨੇ ਮਾਰੀਆ ਦੇ ਡਰਿੰਕ ਵਿੱਚ ਬੀਅਰ ਮਿਲਾ ਦਿੱਤੀ।
View this post on Instagram
ਜਦੋਂ ਮਾਰੀਆ ਸ਼ਰਾਬ ਦੇ ਨਸ਼ੇ 'ਚ ਟੱਲੀ ਹੋਣ ਲੱਗੀ ਤਾਂ ਉਨ੍ਹਾਂ ਨੇ ਅਰਸ਼ਦ ਵਾਰਸੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਫਿਰ 8 ਸਾਲ ਦੀ ਡੇਟਿੰਗ ਤੋਂ ਬਾਅਦ ਇਸ ਜੋੜੇ ਨੇ ਪਹਿਲਾਂ ਵੈਲੇਨਟਾਈਨ ਡੇਅ 'ਤੇ ਵਿਆਹ ਕੀਤਾ ਅਤੇ ਫਿਰ ਈਸਾਈ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾ ਲਿਆ। ਤੁਹਾਨੂੰ ਦੱਸ ਦੇਈਏ ਕਿ ਅੱਜ ਅਰਸ਼ਦ ਵਾਰਸੀ ਅਤੇ ਮਾਰੀਆ ਦੋ ਬੱਚਿਆਂ, ਇੱਕ ਪੁੱਤਰ ਅਤੇ ਇੱਕ ਧੀ ਦੇ ਮਾਤਾ-ਪਿਤਾ ਹਨ। ਇਹ ਜੋੜਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਸ਼ਦ ਵਾਰਸੀ ਇਸ ਸਮੇਂ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾਜਾ 11' ਨੂੰ ਜੱਜ ਕਰ ਰਹੇ ਹਨ। ਜਿਸ ਵਿੱਚ ਮਲਾਇਕਾ ਅਰੋੜਾ ਅਤੇ ਫਰਾਹ ਖਾਨ ਵੀ ਉਨ੍ਹਾਂ ਦੇ ਨਾਲ ਹਨ।