Neeru Bajwa: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦਾ ਗਾਣਾ 'ਮਹਿਬੂਬ ਜੀ' ਹੋਇਆ ਰਿਲੀਜ਼, ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਜਿੱਤਿਆ ਦਿਲ
Satinder Sartaaj: ਦੱਸ ਦਈਏ ਕਿ 'ਮਹਿਬੂਬ ਜੀ' ਗਾਣਾ ਸਤਿੰਦਰ ਸਰਤਾਜ ਨੇ ਗਾਇਆ ਹੈ। ਇਸ ਗਾਣੇ 'ਚ ਸਰਤਾਜ ਤੇ ਨੀਰੂ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
Neeru Bajwa Satinder Sartaaj New Song: ਵੈਲੇਨਟਾਈਨ ਵੀਕ ਚੱਲ ਰਿਹਾ ਹੈ। ਹਵਾਵਾਂ 'ਚ ਪਿਆਰ ਦੀ ਖੁਸ਼ਬੂ ਫੈਲੀ ਹੋਈ ਹੈ। 14 ਤਰੀਕ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਪਹਿਲਾ ਗਾਣਾ 'ਮਹਿਬੂਬ ਜੀ' ਵੀ ਰਿਲੀਜ਼ ਹੋ ਗਿਆ ਹੈ।
ਦੱਸ ਦਈਏ ਕਿ 'ਮਹਿਬੂਬ ਜੀ' ਗਾਣਾ ਸਤਿੰਦਰ ਸਰਤਾਜ ਨੇ ਗਾਇਆ ਹੈ। ਇਸ ਗਾਣੇ 'ਚ ਸਰਤਾਜ ਤੇ ਨੀਰੂ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਗਾਣੇ 'ਚ ਨੀਰੂ ਤੇ ਸਤਿੰਦਰ ਸਰਤਾਜ ਚਿੱਟੇ ਰੰਗ ਦੇ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ। ਇੱਕ ਜਗ੍ਹਾ ;ਤੇ ਨੀਰੂ ਤੇ ਸਰਤਾਜ ਗੁਲਾਬੀ ਰੰਗ ਦੇ ਕੱਪੜਿਆਂ 'ਚ ਵੀ ਨਜ਼ਰ ਆ ਰਹੇ ਹਨ, ਪਰ ਇਸ ਸਭ ਦੇ ਦਰਮਿਆਨ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦਿਲ ਜਿੱਤਦੀ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਲਿਿਖਿਆ ਕਿ ਇਹ ਹੁਣ ਤੱਕ ਦੇ ਬਹੁਤ ਸਾਰੇ ਖੂਬਸੂਰਤ ਗਾਣਿਆਂ 'ਚੋਂ ਇੱਕ ਹੈ। ਦੇਖੋ ਇਹ ਪੋਸਟ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਰਿਲੀਜ਼ ਦਾ ਲੋਕ ਬੜੀ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ 'ਕਲੀ ਜੋਟਾ' ਫਿਲਮ 'ਚ ਇਕੱਠੇ ਨਜ਼ਰ ਆਈ ਸੀ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਫੈਨਜ਼ ਦਾ ਖੂਬ ਦਿਲ ਜਿੱਤਿਆ ਸੀ। ਇਸ ਫਿਲਮ 'ਚ ਨੀਰੂ ਤੇ ਸਰਤਾਜ ਦੇ ਨਾਲ ਵਾਮਿਕਾ ਗੱਬੀ ਵੀ ਮੁੱਖ ਕਿਰਦਾਰ 'ਚ ਨਜ਼ਰ ਆਈ ਸੀ।