Kaikala Satyanarayana: ਦਿੱਗਜ ਸਾਊਥ ਅਦਾਕਾਰ ਕੈਕਲਾ ਸੱਤਿਆਨਾਰਾਇਣ ਦਾ ਦੇਹਾਂਤ, 87 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Kaikala Satyanarayana Death: ਦਿੱਗਜ ਦੱਖਣ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਦਿਹਾਂਤ ਹੋ ਗਿਆ ਹੈ। ਵਾਮਸ਼ੀ ਅਤੇ ਸ਼ੇਖਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਂਝੀ ਕੀਤੀ ਹੈ।
Kaikala Satyanarayana Passes Away: ਦੱਖਣੀ ਸਿਨੇਮਾ ਤੋਂ ਦੁਖਦ ਖ਼ਬਰ ਆ ਰਹੀ ਹੈ। ਮਸ਼ਹੂਰ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਦਿਹਾਂਤ ਹੋ ਗਿਆ ਹੈ। ਅਭਿਨੇਤਾ ਨੇ ਆਖ਼ਰਕਾਰ ਸਵੇਰੇ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। 87 ਸਾਲ ਦੀ ਉਮਰ ਵਿੱਚ ਅਦਾਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਉਹ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ 23 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਸਤਿਆਨਾਰਾਇਣ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪੂਰੀ ਸਿਨੇਮਾ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ।
ਦੱਖਣੀ ਸਿਨੇਮਾ ਤੋਂ ਦੁਖਦ ਖ਼ਬਰ
ਵਾਮਸ਼ੀ ਅਤੇ ਸ਼ੇਖਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਅਦਾਕਾਰ ਕੈਕਲਾ ਸਤਿਆਨਾਰਾਇਣ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਵੇਟਰਨ ਐਕਟਰ ਕੈਕਲਾ ਸਤਿਆਨਾਰਾਇਣ ਗਾਰੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।' ਇਸ ਪੋਸਟ ਤੋਂ ਬਾਅਦ ਦੱਖਣ ਫਿਲਮਾਂ ਦੇ ਸਾਰੇ ਸਿਤਾਰੇ ਅਤੇ ਪ੍ਰਸ਼ੰਸਕ ਅਭਿਨੇਤਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ ਅਭਿਨੇਤਾ ਦਾ ਅੰਤਿਮ ਸੰਸਕਾਰ ਭਲਕੇ 24 ਦਸੰਬਰ ਨੂੰ ਮਹਾਪ੍ਰਸਥਾਨਮ ਵਿੱਚ ਕੀਤਾ ਜਾਵੇਗਾ।
Rest in peace legend 💔#KaikalaSatyanarayana garu
— Director Maruthi (@DirectorMaruthi) December 23, 2022
We miss you for ever pic.twitter.com/remzBGxvrY
ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਦਿਹਾਂਤ
ਕੈਕਲਾ ਸਤਿਆਨਾਰਾਇਣ ਨੇ ਸਾਲ 1960 ਵਿੱਚ ਨਾਗੇਸ਼ਵਰਮਾ ਨਾਲ ਵਿਆਹ ਕੀਤਾ ਸੀ ਅਤੇ ਉਹ ਦੋ ਬੇਟੀਆਂ ਅਤੇ ਦੋ ਪੁੱਤਰਾਂ ਦੇ ਮਾਪੇ ਹਨ। ਇਹ ਅਭਿਨੇਤਾ ਤੇਲਗੂ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਸੀ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਨ੍ਹਾਂ ਨੇ 750 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਮਹੇਸ਼ ਬਾਬੂ, ਐਨਟੀਆਰ ਤੋਂ ਲੈ ਕੇ ਯਸ਼ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਹੈ। ਸਤਿਆਨਾਰਾਇਣ ਦੀ ਮੌਤ ਤੇਲਗੂ ਫਿਲਮ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਹੈ।
87 ਸਾਲ ਦੇ ਕੈਕਲਾ ਸਤਿਆਨਾਰਾਇਣ ਬੁਢਾਪੇ ਕਾਰਨ ਕਈ ਬਿਮਾਰੀਆਂ ਤੋਂ ਪੀੜਤ ਸਨ। ਪਿਛਲੇ ਸਾਲ ਉਨ੍ਹਾਂ ਨੂੰ ਸਾਹ ਚੜ੍ਹਨ ਦੀ ਸ਼ਿਕਾਇਤ ਤੋਂ ਬਾਅਦ ਹੈਦਰਾਬਾਦ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਖਣ ਭਾਰਤੀ ਫਿਲਮਾਂ ਦੇ ਸਾਰੇ ਵੱਡੇ ਕਲਾਕਾਰ ਅਭਿਨੇਤਾ ਦੀ ਮੌਤ 'ਤੇ ਸੋਗ ਮਨਾ ਰਹੇ ਹਨ।