ਪੜਚੋਲ ਕਰੋ
(Source: ECI/ABP News)
Video: 'ਗੁਲਾਬੋ ਸਿਤਾਬੋ' 'ਚ ਬਿੱਗ ਬੀ ਇੰਝ ਬਣੇ ਮਿਰਜ਼ਾ, ਵੀਡੀਓ ‘ਚ ਦੇਖੋ ਅਯੁਸ਼ਮਾਨ-ਅਮਿਤਾਭ ਬੱਚਨ ਦੀ ਮਸਤੀ
ਫਿਲਮ ਨਾਲ ਸਬੰਧਤ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ‘ਚ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਮਸਤੀ ਕਰਦੇ ਦਿਖਾਈ ਦੇ ਰਹੇ ਹਨ।
![Video: 'ਗੁਲਾਬੋ ਸਿਤਾਬੋ' 'ਚ ਬਿੱਗ ਬੀ ਇੰਝ ਬਣੇ ਮਿਰਜ਼ਾ, ਵੀਡੀਓ ‘ਚ ਦੇਖੋ ਅਯੁਸ਼ਮਾਨ-ਅਮਿਤਾਭ ਬੱਚਨ ਦੀ ਮਸਤੀ Video: Big B becomes Mirza in 'Gulabo Sitabo', watch the video of Ayushman-Amitabh Bachchan's fun Video: 'ਗੁਲਾਬੋ ਸਿਤਾਬੋ' 'ਚ ਬਿੱਗ ਬੀ ਇੰਝ ਬਣੇ ਮਿਰਜ਼ਾ, ਵੀਡੀਓ ‘ਚ ਦੇਖੋ ਅਯੁਸ਼ਮਾਨ-ਅਮਿਤਾਭ ਬੱਚਨ ਦੀ ਮਸਤੀ](https://static.abplive.com/wp-content/uploads/sites/5/2020/06/11191931/amitabh-bachchan-ayushmann-khurrana-Gulabo-Sitabo.jpg?impolicy=abp_cdn&imwidth=1200&height=675)
ਮੁੰਬਈ: ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਜਾ ਰਹੀ ਫਿਲਮ 'ਗੁਲਾਬੋ ਸਿਤਾਬੋ' 12 ਜੂਨ ਯਾਨੀ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਨਾ ਦੀ ਭਰਪੂਰ ਤਾਰੀਫ ਕਰ ਰਹੇ ਹਨ। ਹਾਲਾਂਕਿ, ਇਸ ਫਿਲਮ ਨਾਲ ਵਿਵਾਦ ਵੀ ਜੁੜਿਆ ਹੋਇਆ ਹੈ। ਇਸ ਦੀ ਲੇਖਕ ਜੂਹੀ ਚਤੁਰਵੇਦੀ 'ਤੇ ਕਹਾਣੀ ਚੋਰੀ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਵਿਵਾਦ ਦੇ ਵਿਚਕਾਰ ਫਿਲਮ ਨਾਲ ਸਬੰਧਤ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ‘ਚ ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਮਸਤੀ ਕਰਦੇ ਦਿਖਾਈ ਦੇ ਰਹੇ ਹਨ।
ਦਰਅਸਲ, ਅਮੇਜ਼ਨ ਪ੍ਰਾਈਮ ਦੇ ਯੂ- ਟਿਊਬ ਚੈਨਲ 'ਤੇ ਜਾਰੀ ਕੀਤੀ ਗਈ ਫਿਲਮ ਦੀ ਮੇਕਿੰਗ ਦੀ ਵੀਡੀਓ ਹੈ। ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਵੀ ਫਿਲਮ ਨਿਰਮਾਣ ਦੌਰਾਨ ਮਸਤੀ ਕਰਦੇ ਦਿਖਾਈ ਦਿੱਤੇ। ਵੀਡੀਓ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਮੇਕਅਪ ਨਾਲ ਹੋਈ ਹੈ, ਜਿਸ ਵਿੱਚ ਉਹ ਮਿਰਜ਼ਾ ਦੇ ਰੂਪ ਵਿੱਚ ਤਿਆਰ ਕੀਤੇ ਜਾ ਰਹੇ ਹਨ। ਮੇਕਅਪ ਆਰਟਿਸਟ ਦੇ ਨਾਲ ਇਸ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਵੀ ਮੇਕਅਪ 'ਚ ਆਪਣਾ ਟੱਚਅਪ ਦਿੰਦੇ ਦਿਖਾਈ ਦੇ ਰਹੇ ਹਨ।
ਵੀਡੀਓ ‘ਚ ਅਮਿਤਾਭ ਤੇ ਆਯੁਸ਼ਮਾਨ ਦੇ ਕਈ ਸੀਨ ਵੀ ਇਕੱਠੇ ਸ਼ੂਟ ਕੀਤੇ ਜਾ ਰਹੇ ਹਨ। ਇਸ ਦੌਰਾਨ ਉਹ ਕਾਫੀ ਮਸਤੀ ਕਰਦੇ ਦਿਖਾਈ ਦਿੱਤੇ। ਦੋਵੇਂ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਇੱਕ ਸੀਨ ਵਿੱਚ ਆਯੁਸ਼ਮਾਨ ਬਿੱਗ ਬੀ ਨਾਲ ਮਜ਼ਾਕ ਕਰਦਾ ਹੈ, ਫਿਰ ਅਮਿਤਾਭ ਉਸ ਨਾਲ ਚਿੜ ਜਾਂਦੇ ਹਨ। ਫਿਰ ਆਯੂਸ਼ਮਾਨ ਦੇ ਨਾਲ, ਉੱਥੇ ਮੌਜੂਦ ਹੋਰ ਲੋਕ ਵੀ ਹੱਸਣ ਲੱਗ ਪੈਂਦੇ ਹਨ।
ਵ੍ਹੀਲਚੇਅਰ 'ਤੇ ਬੈਠੇ ਫੋਟੋਗ੍ਰਾਫਰ ਨੂੰ ਦੇਖ ਰੁਕੀ ਐਸ਼ਵਰਿਆ, ਸ਼ਖ਼ਸ ਨੇ ਚੁੰਮਿਆ ਅਦਾਕਾਰ ਦਾ ਹੱਥ, ਤਸਵੀਰਾਂ ਵਾਇਰਲ
Inside Pics: ਬੇਹਦ ਸ਼ਾਨਦਾਰ ਹੈ ਸੈਫ ਅਲੀ ਖਾਨ ਦਾ 150 ਕਮਰਿਆਂ ਵਾਲਾ ਪਟੌਦੀ ਪੈਲੇਸ, 800 ਕਰੋੜ ਰੁਪਏ ਹੈ ਕੀਮਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)