(Source: ECI/ABP News/ABP Majha)
National Film Awards 2022: ਅਜੇ ਦੇਵਗਨ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, ਵਿਸ਼ਾਲ ਭਾਰਦਵਾਜ ਬੇਹਤਰੀਨ ਮਿਊਜ਼ਿਕ ਡਾਇਰੈਕਟਰ
68th National Award: ਸੁਪਰਸਟਾਰ ਅਜੇ ਦੇਵਗਨ ਨੂੰ ਰਾਸ਼ਟਰੀ ਫਿਲਮ ਪੁਰਸਕਾਰ 2022 ਦੇ ਤਹਿਤ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਜਦਕਿ ਵਿਸ਼ਾਲ ਭਾਰਦਵਾਜ ਨੂੰ ਸਰਵੋਤਮ ਸੰਗੀਤ ਨਿਰਦੇਸ਼ਨ ਲਈ ਇਹ ਪੁਰਸਕਾਰ ਮਿਲਿਆ ਹੈ।
National Film Awards: 68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੌਰਾਨ, ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੂੰ ਫਿਲਮ ਤਾਨਾਜੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ ਪ੍ਰਸਿੱਧ ਸੰਗੀਤਕਾਰ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੂੰ ਡਾਕੂਮੈਂਟਰੀ 1232 ਕਿਲੋਮੀਟਰ ਦੇ ਗੀਤ ‘ਮਰੇਂਗੇ ਤੋ ਵਹੀ ਜਾਰ’ ਲਈ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪੁਰਸਕਾਰਾਂ ਦਾ ਐਲਾਨ 22 ਜੁਲਾਈ ਨੂੰ ਕੀਤਾ ਗਿਆ ਸੀ। ਅਜਿਹੇ 'ਚ 30 ਸਤੰਬਰ ਨੂੰ ਇਸ ਐਵਾਰਡ ਦੇ ਜੇਤੂਆਂ ਨੂੰ ਐਵਾਰਡ ਦਿੱਤੇ ਜਾ ਰਹੇ ਹਨ।
ਇਨ੍ਹਾਂ ਕਲਾਕਾਰਾਂ ਨੂੰ ਮਿਲਿਆ ਨੈਸ਼ਨਲ ਐਵਾਰਡ
ਨੈਸ਼ਨਲ ਫਿਲਮ ਅਵਾਰਡ 2022 (National Film Awards) ਦੇ ਦੌਰਾਨ, ਸੁਪਰਸਟਾਰ ਅਜੇ ਦੇਵਗਨ ਦੀ ਫਿਲਮ ਤਾਨਾਜੀ ਨੇ ਧਮਾਲਾਂ ਪਾ ਦਿੱਤੀਆਂ ਹਨ। ਅਜੇ ਦੇਵਗਨ ਨੂੰ 68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ 'ਚ ਇਸ ਫਿਲਮ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ ਹੈ, ਜਦਕਿ ਫਿਲਮ ਤਾਨਾਜੀ ਨੂੰ ਸਰਵੋਤਮ ਫੀਚਰ ਫਿਲਮ ਦਾ ਖਿਤਾਬ ਮਿਲਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਭਾਰਦਵਾਜ ਨੂੰ ਸਰਵੋਤਮ ਸੰਗੀਤ ਨਿਰਦੇਸ਼ਨ ਦੀ ਸ਼੍ਰੇਣੀ ਵਿੱਚ ਇਹ ਵੱਡਾ ਪੁਰਸਕਾਰ ਮਿਲਿਆ ਹੈ। ਵਿਸ਼ਾਲ ਤੋਂ ਇਲਾਵਾ ਮਸ਼ਹੂਰ ਗਾਇਕ ਮਨੋਜ ਮੁੰਤਸੀਰ ਨੂੰ ਫਿਲਮ ਸਾਇਨਾ 'ਚ ਸਰਵੋਤਮ ਗੀਤ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਹੈ।
ਅਜੇ ਦੇਵਗਨ ਦੀ ਫਿਲਮ ਤਾਨਾਜੀ ਨੂੰ ਦੋ ਹੋਰ ਸ਼੍ਰੇਣੀਆਂ ਵਿੱਚ ਨੈਸ਼ਨਲ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਆਪਣੇ ਫਿਲਮੀ ਕਰੀਅਰ ਦੌਰਾਨ ਅਜੇ ਦੇਵਗਨ ਨੇ ਤੀਜੀ ਵਾਰ ਨੈਸ਼ਨਲ ਫਿਲਮ ਐਵਾਰਡ ਜਿੱਤਿਆ ਹੈ। ਇਸ ਤੋਂ ਪਹਿਲਾਂ ਸਾਲ 1998 ਵਿੱਚ ਅਜੇ ਦੇਵਗਨ ਨੂੰ ਫਿਲਮ 'ਜ਼ਖਮ' ਅਤੇ 'ਦ ਲੀਜੈਂਡ ਆਫ ਭਗਤ ਸਿੰਘ' ਲਈ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਜਾ ਚੁੱਕਾ ਹੈ।
68th #NationalFilmAwards | Music composer-filmmaker Vishal Bhardwaj receives the National Award for Best Music Direction, for his song 'Marenge Toh Vahin Jaa Kar' in the documentary film '1232 KMs', pic.twitter.com/NANbDb7djO
— ANI (@ANI) September 30, 2022
ਸੂਰੀਆ ਨੇ ਅਜੈ ਦੇਵਗਨ ਦੋਵਾਂ ਨੂੰ ਬੈਸਟ ਐਕਟਰ ਐਵਾਰਡ
ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ 22 ਜੁਲਾਈ ਨੂੰ ਕੀਤਾ ਗਿਆ ਸੀ। ਇਸ ਦੌਰਾਨ ਅਜੈ ਦੇਵਗਨ ਦੇ ਨਾਲ ਦੱਖਣੀ ਸਿਨੇਮਾ ਦੀ ਸੁਪਰਸਟਾਰ ਸੂਰੀਆ ਨੂੰ ਵੀ ਫਿਲਮ 'ਸੂਰਰਾਏ ਪੋਤਰੂ' ਲਈ ਸਰਵੋਤਮ ਅਦਾਕਾਰ ਵਜੋਂ ਚੁਣਿਆ ਗਿਆ। ਅਜਿਹੇ 'ਚ ਇਸ ਵਾਰ ਦੇ ਨੈਸ਼ਨਲ ਫਿਲਮ ਐਵਾਰਡ 'ਚ ਬਾਲੀਵੁੱਡ ਅਤੇ ਸਾਊਥ ਫਿਲਮਾਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਨਵੀਂ ਦਿੱਲੀ 'ਚ ਆਯੋਜਿਤ ਪੁਰਸਕਾਰ ਸਮਾਰੋਹ 'ਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਪੁਰਸਕਾਰ ਦੇ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਹੈ।