ਕੀ ਕੰਗਨਾ ਰਣੌਤ ਨਾਲ ਕੰਮ ਕਰਨ ਤੋਂ ਡਰ ਲੱਗਦਾ, ਜਾਣੋ ਨਵਾਜ਼ੂਦੀਨ ਸਿੱਦੀਕੀ ਨੇ ਇਸ ਸਵਾਲ ਦਾ ਦਿੱਤਾ ਕੀ ਜਵਾਬ ?
ਨਵਾਜ਼ ਨੇ ਕਿਹਾ ਹੈ ਕਿ, 'ਉਹ ਬਹੁਤ ਚੰਗੇ ਪ੍ਰੋਡਿਊਸਰ ਹੈ ਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਬਹੁਤ ਮਜ਼ਾ ਆਇਆ। ਅਦਾਕਾਰ ਨੇ ਇਹ ਵੀ ਕਿਹਾ ਕਿ ਇੰਡਸਟਰੀ 'ਚ ਕਿਸੇ ਵੀ ਅਭਿਨੇਤਾ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ।

ਮੁੰਬਈ: ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਜਲਦ ਹੀ ਕੰਗਨਾ ਰਣੌਤ ਦੀ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਕੰਗਨਾ ਰਣੌਤ ਨੇ ਪ੍ਰੋਡਿਊਸ ਕੀਤਾ ਹੈ। ਜਦਕਿ ਫਿਲਮ ਦਾ ਨਿਰਦੇਸ਼ਨ ਸਾਈਂ ਕਬੀਰ ਨੇ ਕੀਤਾ ਹੈ। ਫਿਲਮ 'ਚ ਅਵਨੀਤ ਕੌਰ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਫਰਵਰੀ 'ਚ ਖਤਮ ਹੋ ਚੁੱਕੀ ਹੈ ਤੇ ਫਿਲਮ ਨੂੰ ਜਲਦ ਹੀ OTT ਪਲੇਟਫਾਰਮ Amazon 'ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਦੌਰਾਨ ਨਵਾਜ਼ੂਦੀਨ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ 'ਚ ਨਵਾਜ਼ ਤੋਂ ਪੁੱਛਿਆ ਗਿਆ ਕਿ ਕੰਗਨਾ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਕਿਹੋ ਜਿਹਾ ਰਿਹਾ? ਦਰਅਸਲ ਕੰਗਨਾ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਸ ਨਾਲ ਕੰਮ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਹਾਲਾਂਕਿ ਕੰਗਨਾ ਦੀ ਇਸ ਕਥਿਤ ਤਸਵੀਰ ਦੇ ਉਲਟ ਨਵਾਜ਼ੂਦੀਨ ਨੇ ਇੰਟਰਵਿਊ ਦੌਰਾਨ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਨਵਾਜ਼ ਨੇ ਕਿਹਾ ਹੈ ਕਿ, 'ਉਹ ਬਹੁਤ ਚੰਗੇ ਪ੍ਰੋਡਿਊਸਰ ਹੈ ਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਬਹੁਤ ਮਜ਼ਾ ਆਇਆ। ਅਦਾਕਾਰ ਨੇ ਇਹ ਵੀ ਕਿਹਾ ਕਿ ਇੰਡਸਟਰੀ 'ਚ ਕਿਸੇ ਵੀ ਅਭਿਨੇਤਾ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਕੰਗਣਾ ਨਾਲ ਕੰਮ ਕਰਨ ਦੌਰਾਨ ਹੋਏ ਅਨੁਭਵਾਂ ਬਾਰੇ ਗੱਲ ਕਰਦੇ ਹੋਏ ਨਵਾਜ਼ ਕਹਿੰਦੇ ਹਨ, 'ਇਹ ਬਹੁਤ ਮਜ਼ੇਦਾਰ ਸੀ। ਉਹ ਇੱਕ ਚੰਗੀ ਕੁੜੀ ਹੈ।
ਕੰਗਨਾ ਨਾਲ ਜੁੜੀਆਂ ਅਫਵਾਹਾਂ ਜਿਵੇਂ ਕਿ ਅਭਿਨੇਤਰੀ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਹੈ? ਤੇ ਕੀ ਤੁਹਾਨੂੰ ਉਹਨਾਂ ਨਾਲ ਕੰਮ ਕਰਦੇ ਸਮੇਂ ਡਰ ਲੱਗਾ? ਇਸ ਸਵਾਲ ਦੇ ਜਵਾਬ 'ਚ ਨਵਾਜ਼ ਨੇ ਕਿਹਾ ਕਿ ਬਿਲਕੁਲ ਨਹੀਂ ਅਤੇ ਕਿਸ ਗੱਲ ਦਾ ਡਰ? ਉਹ ਇੰਨੀ ਮਹਾਨ ਅਭਿਨੇਤਰੀ ਹੈ, ਇੱਕ ਮਹਾਨ ਪ੍ਰੋਡਿਊਸਰ ਹੈ, ਤੁਸੀਂ ਹੋਰ ਕੀ ਚਾਹੁੰਦੇ ਹੋ?'






















