![ABP Premium](https://cdn.abplive.com/imagebank/Premium-ad-Icon.png)
Sidhu Moose Wala: ਸਿੱਧੂ ਮੂਸੇਵਾਲਾ ਨੂੰ ਮੌਤ ਤੋਂ ਇੱਕ ਦਿਨ ਪਹਿਲਾਂ ਯੋਗਰਾਜ ਸਿੰਘ ਨੇ ਕੀ ਨਸੀਹਤ ਦਿੱਤੀ ਸੀ, ਸਾਬਕਾ ਕ੍ਰਿਕੇਟਰ ਨੇ ਕੀਤਾ ਖੁਲਾਸਾ
Yograj Singh: ਯੋਗਰਾਜ ਸਿੰਘ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਮੂਸੇਵਾਲਾ ਤੇ ਉਸ ਦੇ ਪਰਿਵਾਰ ਦੇ ਨਾਲ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ 'ਤੇ ਗੱਲ ਕੀਤੀ ਸੀ।
![Sidhu Moose Wala: ਸਿੱਧੂ ਮੂਸੇਵਾਲਾ ਨੂੰ ਮੌਤ ਤੋਂ ਇੱਕ ਦਿਨ ਪਹਿਲਾਂ ਯੋਗਰਾਜ ਸਿੰਘ ਨੇ ਕੀ ਨਸੀਹਤ ਦਿੱਤੀ ਸੀ, ਸਾਬਕਾ ਕ੍ਰਿਕੇਟਰ ਨੇ ਕੀਤਾ ਖੁਲਾਸਾ what advice did former cricketer yograj singh gave to sidhu moose wala before a day of his death watch video to know Sidhu Moose Wala: ਸਿੱਧੂ ਮੂਸੇਵਾਲਾ ਨੂੰ ਮੌਤ ਤੋਂ ਇੱਕ ਦਿਨ ਪਹਿਲਾਂ ਯੋਗਰਾਜ ਸਿੰਘ ਨੇ ਕੀ ਨਸੀਹਤ ਦਿੱਤੀ ਸੀ, ਸਾਬਕਾ ਕ੍ਰਿਕੇਟਰ ਨੇ ਕੀਤਾ ਖੁਲਾਸਾ](https://feeds.abplive.com/onecms/images/uploaded-images/2023/10/17/7f1f26489e2b1ec09587b69e6abc3b721697535050835469_original.png?impolicy=abp_cdn&imwidth=1200&height=675)
Yograj Singh On Sidhu Moose Wala Death: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਸ ਦੀ ਮੌਤ ਦੇ ਇੰਨੇਂ ਸਮੇਂ ਬਾਅਦ ਵੀ ਕੋਈ ਉਸ ਨੂੰ ਭੁਲਾ ਨਹੀਂ ਸਕਿਆ ਹੈ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਆਪਣੇ ਗੀਤਾਂ ਦੇ ਰਾਹੀਂ ਜ਼ਿੰਦਾ ਹੈ। ਇਸ ਦੇ ਨਾਲ ਨਾਲ ਆਏ ਦਿਨ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈਕੇ ਵੀ ਖੁਲਾਸੇ ਹੁੰਦੇ ਰਹਿੰਦੇ ਹਨ।
ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਐਕਟਰ ਤੇ ਸਾਬਕਾ ਕ੍ਰਿਕੇਟਰ ਅਤੇ ਯੁਵਰਾਜ ਸਿਘ ਦੇ ਪਿਤਾ ਯੋਗਰਾਜ ਸਿੰਘ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਮੂਸੇਵਾਲਾ ਤੇ ਉਸ ਦੇ ਪਰਿਵਾਰ ਦੇ ਨਾਲ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ 'ਤੇ ਗੱਲ ਕੀਤੀ ਸੀ। ਇਹੀ ਨਹੀਂ ਉਸ ਦੇ ਮਾਪਿਆਂ ਨੇ ਯੋਗਰਾਜ ਸਿੰਘ ਨੂੰ ਮੂਸੇਵਾਲਾ ਨੂੰ ਸਮਝਾਉਣ ਲਈ ਵੀ ਕਿਹਾ ਸੀ।
ਯੋਗਰਾਜ ਸਿੰਘ ਦੀ ਇਹ ਵੀਡੀਓ ਬਰਿੱਟ ਏਸ਼ੀਆ ਟੀਵੀ ਨੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 'ਉਸ ਨੇ ਮੇਰਾ ਕਹਿਣਾ ਨਹੀਂ ਮੰਨਿਆ। ਬੜੇ ਬੰਦੇ ਇਸ ਦੇ ਨਾਲ ਰੱਖੇ, ਪਰ ਉਹ ਦਿਨ ਹੀ ਬਹੁਤ ਮਾੜਾ ਸੀ। ਬਹੁਤ ਹੀ ਚੰਗਾ ਮੁੰਡਾ ਸੀ। ਮੈਨੂੰ ਮੂਸੇਵਾਲਾ ਦੇ ਪਿਤਾ ਦਾ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਸੀ ਕਿ ਤੁਸੀਂ ਆ ਕੇ ਇਸ ਨੂੰ ਸਮਝਾਓ। ਇਹ ਬਾਹਰ ਜਾਣੋਂ ਨਹੀਂ ਹਟਦਾ।' ਦੇਖੋ ਹੋਰ ਯੋਗਰਾਜ ਸਿੰਘ ਨੇ ਕੀ ਕਿਹਾ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਵੀ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਿਲਿਆ ਹੈ। ਉਸ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਹਾਲੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)