Kulwinder Dhillon: ਗਾਇਕ ਕੁਲਵਿੰਦਰ ਢਿੱਲੋਂ ਮੌਤ ਤੋਂ ਪਹਿਲਾਂ ਪਤਨੀ ਤੇ ਬੇਟੇ ਨੂੰ ਕਰਕੇ ਗਏ ਸੀ ਇਹ ਵਾਅਦਾ, ਸੁਣ ਅੱਖਾਂ ਹੋ ਜਾਣਗੀਆਂ ਨਮ
Punjabi Singer Kulwinder Dhillon: ਕੁਲਵਿੰਦਰ ਢਿੱਲੋਂ ਦੀ ਮੌਤ 19 ਮਾਰਚ 2006 ਨੂੰ ਹੋਈ ਸੀ। ਕੀ ਤੁਹਾਨੂੰ ਪਤਾ ਹੈ ਕਿ ਮੌਤ ਦੇ ਦਿਨ ਵਾਲੀ ਸਵੇਰ ਗਾਇਕ ਨੇ ਕੀ-ਕੀ ਕੀਤਾ। 19 ਮਾਰਚ 2006 ਨੂੰ ਢਿੱਲੋਂ ਦਾ ਲੁਧਿਆਣਾ 'ਚ ਲਾਈਵ ਸ਼ੋਅ ਸੀ
Kulwinder Dhillon Death: ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਦੇ ਨਾਂ ਤੋਂ ਸਾਰੇ ਹੀ ਵਾਕਿਫ ਹਨ। ਇਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ 'ਚ ਹੀ ਕਾਫੀ ਵੱਡਾ ਨਾਮ ਕਮਾ ਲਿਆ ਸੀ। ਪਰ ਉਹ ਬਹੁਤ ਹੀ ਛੋਟੀ ਉਮਰ 'ਚ ਦੁਨੀਆ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕੁਲਵਿੰਦਰ ਢਿੱਲੋਂ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਕਿਸੇ ਦੀਆਂ ਅੱਖਾਂ ਵੀ ਨਮ ਹੋ ਜਾਣਗੀਆਂ।
ਕੁਲਵਿੰਦਰ ਢਿੱਲੋਂ ਦੀ ਮੌਤ 19 ਮਾਰਚ 2006 ਨੂੰ ਹੋਈ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਮੌਤ ਦੇ ਦਿਨ ਵਾਲੀ ਸਵੇਰ ਗਾਇਕ ਨੇ ਕੀ-ਕੀ ਕੀਤਾ। 19 ਮਾਰਚ 2006 ਨੂੰ ਕੁਲਵਿੰਦਰ ਢਿੱਲੋਂ ਦਾ ਲੁਧਿਆਣਾ 'ਚ ਲਾਈਵ ਸ਼ੋਅ ਸੀ। ਸ਼ੋਅ 'ਤੇ ਜਾਣ ਤੋਂ ਪਹਿਲਾਂ ਢਿੱਲੋਂ ਸਵੇਰੇ ਆਪਣੇ ਬੇਟੇ ਅਰਮਾਨ ਢਿੱਲੋਂ ਨਾਲ ਖੇਡਦੇ ਰਹੇ। ਇਸ ਤੋਂ ਬਾਅਦ ਆਪਣੀ ਪਤਨੀ ਨੂੰ ਕਿਹਾ, 'ਸ਼ਾਮ ਨੂੰ ਦੋਵੇਂ ਮਾਂ ਪੁੱਤਰ ਤਿਆਰ ਰਿਹੋ, ਆਪਾਂ ਡਿਨਰ ਕਰਨ ਬਾਹਰ ਜਾਵਾਂਗੇ।' ਇਨ੍ਹਾਂ ਕਹਿ ਕੇ ਢਿੱਲੋਂ ਘਰੋਂ ਨਿਕਲ ਗਏ। ਇਹੀ ਨਹੀਂ ਢਿੱਲੋਂ ਨੇ ਲਾਈਵ ਸ਼ੋਅ ਤੋਂ ਬਾਅਦ ਲੁਧਿਆਣਾ ਤੋਂ ਆਪਣੀ ਪਤਨੀ ਨੂੰ ਫੋਨ ਕਰਕੇ ਕਿਹਾ ਕਿ 'ਛੇਤੀ ਤਿਆਰ ਹੋ ਜਾਓ ਮੈਂ ਬੱਸ ਥੋੜ੍ਹੀ ਦੇਰ 'ਚ ਘਰ ਆਇਆ।' ਪਰ ਕਿਸਮਤ ਨੂੰ ਕੱੁਝ ਹੋਰ ਹੀ ਮਨਜ਼ੂਰ ਸੀ। ਕੁਲਵਿੰਦਰ ਢਿੱਲੋਂ ਉਸ ਦਿਨ ਆਪਣੇ ਘਰ ਪਹੁੰਚ ਹੀ ਨਹੀਂ ਸਕੇ।
ਉਨ੍ਹਾਂ ਦੀ ਕਾਰ ਦਾ ਫਗਵਾੜਾ-ਬੰਗਾ ਰੋਡ 'ਤੇ ਭਿਆਨਕ ਐਕਸੀਡੈਂਟ ਹੋ ਗਿਆ। ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਐਕਸੀਡੈਂਟ ਵਾਲੀ ਥਾਂ ਤੋਂ ਕਿਸੇ ਦਾ ਉਸ ਦੀ ਮਾਂ ਨੂੰ ਫੋਨ ਆਇਆ ਕਿ ਢਿੱਲੋਂ ਦਾ ਐਕਸੀਡੈਂਟ ਹੋ ਗਿਆ ਹੈ। ਇਸ 'ਤੇ ਢਿੱਲੋਂ ਦੀ ਪਤਨੀ ਨੇਬ ਯਕੀਨ ਨਹੀਂ ਕੀਤਾ। ਫਿਰ ਜਦੋਂ ਇੱਕ ਤੋਂ ਇੱਕ ਬਾਅਦ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗੇ ਤਾਂ ਉਨ੍ਹਾਂ ਦੀ ਪਤਨੀ ਨੂੰ ਯਕੀਨ ਹੋਇਆ ਕਿ ਗਾਇਕ ਦਾ ਐਕਸੀਡੈਂਟ ਹੋ ਗਿਆ ਹੈ।
ਪਰ ਢਿੱਲੋਂ ਦੀ ਪਤਨੀ ਨੂੰ ਇਹ ਹਸਪਤਾਲ ਪਹੁੰਚ ਕੇ ਦੱਸਿਆ ਗਿਆ ਕਿ ਇਸ ਭਿਆਨਕ ਐਕਸੀਡੈਂਟ 'ਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹ ਐਕਸੀਡੈਂਟ ਜਦੋਂ ਹੋਇਆ ਉਦੋਂ ਢਿਲੋਂ ਕਾਰ ਕਾਫੀ ਤੇਜ਼ ਰਫਤਾਰ ਨਾਲ ਚਲਾ ਰਹੇ ਸੀ। ਕਾਰ ਦੀ ਰਫਤਾਰ ਇੰਨੀਂ ਤੇਜ਼ ਸੀ ਕਿ ਉਹ ਸਪੀਡ ਬਰੇਕਰ 'ਤੇ ਪਹੁੰਚ ਕੇ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ।
ਕਾਬਿਲੇਗ਼ੌਰ ਹੈ ਕਿ ਕੁਲਵਿੰਦਰ ਢਿੱਲੋਂ ਦਾ ਜਨਮ 6 ਜੂਨ 1975 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਗਾਇਕੀ ਦਾ ਕਰੀਅਰ 1998 'ਚ ਸ਼ੁਰੂ ਕੀਤਾ। ਆਪਣੇ 7 ਸਾਲਾਂ ਦੇ ਛੋਟੇ ਜਿਹੇ ਕਰੀਅਰ 'ਚ ਢਿੱਲੋਂ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਐਲਬਮਾਂ ਤੇ ਗੀਤ ਦਿੱਤੇ। ਕੁਲਵਿੰਦਰ ਢਿੱਲੋਂ 31 ਸਾਲ ਦੀ ਛੋਟੀ ਜਿਹੀ ਉਮਰ 'ਚ ਹੀ ਦੁਨੀਆ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਇੱਕ ਗਾਇਕ ਹੈ ਅਤੇ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਿਹਾ ਹੈ।