ਸੰਘਰਸ਼ ਦੇ ਦਿਨਾਂ 'ਚ ਵਹਿਮਾਂ-ਭਰਮਾਂ 'ਚ ਫਸ ਗਏ ਸੀ ਗਿੱਪੀ ਗਰੇਵਾਲ, ਕਾਮਯਾਬੀ ਹਾਸਲ ਕਰਨ ਲਈ ਕੀਤਾ ਸੀ ਇਹ ਟੋਟਕਾ
Carry On Jatta 3: ਗਿੱਪੀ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸੇ ਦੌਰਾਨ ਗਿੱਪੀ ਤੇ ਬਿਨੂੰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal Binnu Dhillon: ਗਿੱਪੀ ਗਰੇਵਾਲ ਦਾ ਨਾਮ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋ ਗਈ ਹੈ। ਰਿਲੀਜ਼ ਹੁੰਦੇ ਸਾਰ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਪਹਿਲੇ ਹੀ ਦਿਨ ਫਿਲਮ ਨੇ ਪੂਰੀ ਦੁਨੀਆ 'ਚ ਸਾਢੇ 8 ਕਰੋੜ ਦੀ ਕਮਾਈ ਕਰ ਲਈ ਹੈ। ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।
ਇਸ ਦਰਮਿਆਨ ਗਿੱਪੀ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸੇ ਦੌਰਾਨ ਗਿੱਪੀ ਤੇ ਬਿਨੂੰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ 'ਚ ਗਿੱਪੀ-ਬਿਨੂੰ ਦੇ ਨਾਲ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨੇ ਸੰਘਰਸ਼ ਦੇ ਦਿਨਾਂ ਦਾ ਇੱਕ ਕਿੱਸਾ ਸ਼ੇਅਰ ਕੀਤਾ।
ਇਹ ਉਦੋਂ ਦੀ ਗੱਲ ਹੈ, ਜਦੋਂ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕਰ ਚੁੱਕੇ ਸੀ, ਪਰ ਉਨ੍ਹਾਂ ਦਾ ਜ਼ਿਆਦਾ ਨਾਮ ਨਹੀਂ ਸੀ। ਇਸ ਦੇ ਨਾਲ ਹੀ ਬਿਨੂੰ ਢਿੱਲੋਂ ਵੀ ਗਿੱਪੀ ਦੇ ਨਾਲ ਨਾਲ ਉਸੇ ਕਿਸ਼ਤੀ ਵਿੱਚ ਸਵਾਰ ਸਨ। ਦੋਵਾਂ ਕੋਲ ਉਸ ਸਮੇਂ ਜ਼ਿਆਦਾ ਕੰਮ ਵੀ ਨਹੀਂ ਸੀ ਤੇ ਪੈਸਾ ਵੀ ਨਹੀਂ ਹੁੰਦਾ ਸੀ।
ਗਿੱਪੀ ਨੇ ਦੱਸਿਆ ਕਿ ਸੰਘਰਸ਼ ਦੇ ਦਿਨਾਂ 'ਚ ਉਹ ਤੇ ਬਿਨੂੰ ਵਹਿਮਾਂ ਭਰਮਾਂ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਕਾਮਯਾਬੀ ਹਾਸਲ ਕਰਨ ਲਈ ਇੱਕ ਟੋਟਕਾ ਕਰਿਆ ਕਰੋ। ਗਿੱਪੀ ਨੇ ਅੱਗੇ ਦੱਸਿਆ ਕਿ ਉਸ ਸ਼ਖਸ ਨੇ ਉਨ੍ਹਾਂ ਨੂੰ ਤੇ ਬਿਨੂੰ ਨੂੰ ਦੁੱਧ ਨਾਲ ਨਹਾਉਣ ਦੀ ਸਲਾਹ ਦਿੱਤੀ। ਅੱਗੋਂ ਗਿੱਪੀ ਬੋਲੇ ਕਿ 'ਦੁੱਧ ਤਾਂ ਸਾਨੂੰ ਪੀਣ ਨੂੰ ਨਹੀਂ ਮਿਲਦਾ ਤੇ ਨਹਾਵਾਂਗੇ ਕਿੱਥੋਂ।'
ਇਸ ਤੋਂ ਬਾਅਦ ਗਿੱਪੀ ਨੇ ਦੱਸਿਆ ਕਿ ਅਸੀਂ ਇੱਕ ਗਲਾਸ ਦੁੱਧ ਦਾ ਲੈਂਦੇ ਸੀ ਤੇ ਮੈਂ ਤੇ ਬਿਨੂੰ ਅੱਧੇ ਅੱਧੇ ਗਲਾਸ ਨਾਲ ਨਹਾਉਂਦੇ ਹੁੰਦੇ ਸੀ। ਕਈ ਵਾਰ ਅਸੀਂ ਇਹ ਟੋਟਕਾ ਕਰਨਾ ਭੁੱਲ ਵੀ ਜਾਂਦੇ ਸੀ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਤੇ ਬਿਨੂੰ ਢਿੱਲੋਂ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਟੌਪ ਦੇ ਕਲਾਕਾਰ ਹਨ। ਪਰ ਦੋਵਾਂ ਨੇ ਪੰਜਾਬੀ ਇੰਡਸਟਰੀ 'ਚ ਸਥਾਪਤ ਹੋਣ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਇਨ੍ਹਾਂ ਦੋਵਾਂ ਦੀ ਮੇਹਨਤ ਰੰਗ ਲਿਆਈ ਹੈ।