Gurdas Maan: ਗੁਰਦਾਸ ਮਾਨ ਨੇ ਕਿਉਂ ਕਿਹਾ ਸੀ 'ਮੈਂ ਸਿੰਗਰ ਨਹੀਂ ਪਰਫਾਰਮਰ ਹਾਂ', ਬਿਆਨ ਨੇ ਸਭ ਨੂੰ ਕੀਤਾ ਸੀ ਹੈਰਾਨ
ਗੁਰਦਾਸ ਮਾਨ ਜਿੰਨੇ ਵਧੀਆ ਗਾਇਕ ਹਨ, ਓਨੇ ਹੀ ਵਧੀਆ ਇਨਸਾਨ ਵੀ ਹਨ, ਇਸੇ ਲਈ ਉਹ ਦਿਲ ਦੀ ਗੱਲ ਕਰਦੇ ਹਨ, ਦਿਲੋਂ ਗਾਉਂਦੇ ਹਨ ਅਤੇ ਦਿਲਾਂ ਨੂੰ ਛੂਹ ਲੈਂਦੇ ਹਨ। ਗੁਰਦਾਸ ਮਾਨ ਨੇ ਕਿਹਾ ਸੀ ਕਿ ਉਹ ਕੋਈ ਗਾਇਕ ਨਹੀਂ ਹੈ, ਉਹ ਸਿਰਫ਼ ਇੱਕ ਪਰਫਾਰਮਰ ਹੈ
Gurdas Maan News: ਪੰਜਾਬ ਦੇ ਮਸ਼ਹੂਰ ਲੋਕ ਗਾਇਕ ਗੁਰਦਾਸ ਮਾਨ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਵੀਡੀਓ ਐਲਬਮ ਹੋਵੇ ਜਾਂ ਸਟੇਜ 'ਤੇ ਉਸ ਦੀ ਪੇਸ਼ਕਾਰੀ, ਗੁਰਦਾਸ ਮਾਨ ਦੀ ਆਵਾਜ਼ ਸੁਣ ਕੇ ਰੂਹ ਭਰ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਜਿੰਨੇ ਵਧੀਆ ਗਾਇਕ ਹਨ, ਓਨੇ ਹੀ ਵਧੀਆ ਇਨਸਾਨ ਵੀ ਹਨ, ਇਸੇ ਲਈ ਉਹ ਦਿਲ ਦੀ ਗੱਲ ਕਰਦੇ ਹਨ, ਦਿਲੋਂ ਗਾਉਂਦੇ ਹਨਅਤੇ ਦਿਲਾਂ ਨੂੰ ਛੂਹ ਲੈਂਦੇ ਹਨ। ਇੱਕ ਵਾਰ ਗੁਰਦਾਸ ਮਾਨ ਨੇ ਆਪਣੇ ਖੁਦ ਲਈ ਅਜਿਹੀ ਗੱਲ ਕਹਿ ਦਿੱਤੀ ਸੀ ਕਿ ਸਟੇਜ 'ਤੇ ਮੌਜੂਦ ਹਰ ਇਨਸਾਨ ਉਨ੍ਹਾਂ ਦਾ ਕਾਇਲ ਹੋ ਗਿਆ ਸੀ। ਤੁਸੀਂ ਵੀ ਇਹ ਵੀਡੀਓ ਦੇਖ ਕਹੋਗੇ ਕਿ ਗੁਰਦਾਸ ਮਾਨ ਜਿੰਨਾ ਡਾਊਨ ਟੂ ਅਰਥ ਕਲਾਕਾਰ ਪੰਜਾਬੀ ਇੰਡਸਟਰੀ 'ਚ ਕੋਈ ਨਹੀਂ ਹੈ।
ਇੰਡੀਅਨ ਆਈਡਲ ਵਿੱਚ ਮਹਿਮਾਨ ਵਜੋਂ ਪਹੁੰਚੇ ਗੁਰਦਾਸ ਮਾਨ
ਗੁਰਦਾਸ ਮਾਨ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਮਹਿਮਾਨ ਵਜੋਂ ਪਹੁੰਚੇ ਸਨ। ਉਸ ਸਮੇਂ ਜ਼ਿਆਦਾਤਰ ਮੁਕਾਬਲੇਬਾਜ਼ਾਂ ਨੇ ਆਪਣੇ-ਆਪਣੇ ਗੀਤ ਪੇਸ਼ ਕੀਤੇ। ਜਦੋਂ ਇਨ੍ਹਾਂ ਵਿੱਚੋਂ ਇੱਕ ਮੁਕਾਬਲੇਬਾਜ਼ ਨੇ ਗੁਰਦਾਸ ਮਾਨ ਵੱਲੋਂ ਗਾਇਆ ਗੀਤ ਸੁਣਾਇਆ ਤਾਂ ਗੁਰਦਾਸ ਆਪਣੇ ਆਪ ਨੂੰ ਸਟੇਜ ’ਤੇ ਆਉਣ ਤੋਂ ਰੋਕ ਨਹੀਂ ਸਕੇ। ਜਦੋਂ ਉਹ ਸਟੇਜ 'ਤੇ ਆਏ ਤਾਂ ਉਸ ਪ੍ਰਤੀਯੋਗੀ ਦੀ ਗਾਇਕੀ ਦੀ ਤਾਰੀਫ ਕੀਤੀ। ਨਾਲ ਹੀ ਉਸ ਦੀ ਕੋਮਲਤਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਜਦੋਂ ਉਸ ਨੇ ਕਿਹਾ ਕਿ ਉਹ ਗਾਇਕ ਨਹੀਂ ਸਗੋਂ ਪਰਫਾਰਮਰ ਹੈ ਤਾਂ ਹਰ ਕੋਈ ਉਨ੍ਹਾਂ ਦਾ ਕਾਇਲ ਹੋ ਗਿਆ।
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ ਸੀ। ਗਾਇਕ ਦੇ ਘਰ ਹਾਲ ਹੀ 'ਚ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੇ ਬੇਟੇ ਗੁਰਿੱਕ ਮਾਨ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਇਸ ਤੋਂ ਇਲਾਵਾ ਗੁਰਦਾਸ ਮਾਨ ਦਾ ਗਾਣਾ 'ਚਿੰਤਾ ਨਾ ਕਰ ਯਾਰ' ਵੀ ਇਸੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਦਾਸ ਨੇ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਆਪਣੇ ਪੁਰਾਣੇ ਸਦਾਬਹਾਰ ਗਾਣੇ 'ਛੱਲਾ' ਨੂੰ ਰੀਕ੍ਰਿਏਟ ਕੀਤਾ ਸੀ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਤੇ ਗੁਰਦਾਸ ਮਾਨ ਦੀ ਜੋੜੀ ਨੇ ਇੱਕ ਫਿਰ ਤੋਂ ਕਮਾਲ ਕਰ ਦਿੱਤਾ ਹੈ।