(Source: ECI/ABP News)
Shah Rukh Khan: ਜਦੋਂ ਸ਼ਾਹਰੁਖ ਖਾਨ ਨੂੰ ਇਸ ਸਿੰਘ ਕੋਲੋਂ ਮੰਗਣੀ ਪਈ ਸੀ ਮੁਆਫੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Harinder Singh Sikka : ਸ਼ਾਹਰੁਖ ਖਾਨ ਨੂੰ ਉਨ੍ਹਾਂ ਦੇ ਡਾਊਨ ਟੂ ਅਰਥ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸ਼ਾਹਰੁਖ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

When Shah Rukh Khan Apologized To Harinder Sikka: ਸ਼ਾਹਰੁਖ ਖਾਨ ਨੂੰ ਬਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਸ਼ਾਹਰੁਖ ਖਾਨ ਨੇ ਬੜੀ ਮੇਹਨਤ ਤੇ ਸੰਘਰਸ਼ ਦੇ ਨਾਲ ਫਿਲਮ ਇੰਡਸਟਰੀ 'ਚ ਇਹ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਨਾਲ ਐਕਟਰ ਨੂੰ ਉਨ੍ਹਾਂ ਦੇ ਡਾਊਨ ਟੂ ਅਰਥ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸ਼ਾਹਰੁਖ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ।
ਇਹ ਗੱਲ ਉਦੋਂ ਦੀ ਹੈ, ਜਦੋਂ ਸ਼ਾਹਰੁਖ ਦੀ ਹੋਮ ਪ੍ਰੋਡਕਸ਼ਨ ਕੰਪਨੀ ਰੈੱਡ ਚਿੱਲੀਜ਼ ਐਂਟਰਟੇਨਮੈਂਟ ਫਿਲਮ ਬਣਾਉਣ ਲਈ ਨਵੀਆਂ ਕਹਾਣੀਆਂ ਦੀ ਤਲਾਸ਼ ਵਿੱਚ ਸੀ। ਇਸ ਦੇ ਲਈ ਰੈੱਡ ਚਿੱਲੀਜ਼ ਦੇ ਮੈਨੇਜਰ ਸਮਰ ਸਿੰਘ ਨੇ ਨਵੀਂ ਕਹਾਣੀ ਲਈ ਮਸ਼ਹੂਰ ਲੇਖਕ ਹਰਿੰਦਰ ਸਿੰਘ ਸਿੱਕਾ ਨਾਲ ਸੰਪਰਕ ਕੀਤਾ ਸੀ। ਹਰਿੰਦਰ ਸਿੱਕਾ ਲੇਖਨ ਦੀ ਦੁਨੀਆ ਦਾ ਜਾਣਿਆ ਪਛਾਣਿਆ ਨਾਮ ਹੈ, ਜਿਨ੍ਹਾ ਦੀ ਲਿਖੀ ਕਿਤਾਬ 'ਸਹਿਮਤ' 'ਤੇ ਆਲੀਆ ਭੱਟ ਦੀ ਸੁਪਰਹਿੱਟ ਫਿਲਮ 'ਰਾਜ਼ੀ' ਬਣੀ ਸੀ।
ਸਮਰ ਸਿੰਘ ਨੇ ਹਰਿੰਦਰ ਸਿੱਕਾ ਨਾਲ ਗੱਲਬਾਤ ਕੀਤੀ, ਪਰ ਹਰਿੰਦਰ ਸਿੱਕਾ ਨੂੰ ਘੱਟ ਫੀਸ ਦੀ ਪੇਸ਼ਕਸ਼ ਕੀਤੀ ਗਈ। ਇਸ 'ਤੇ ਹਰਿੰਦਰ ਸਿੱਕਾ ਨੇ ਇਤਰਾਜ਼ ਜਤਾਇਆ ਤਾਂ ਸਮਰ ਸਿੰਘ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਪੈਸੇ ਕੰਪਨੀ ਤੁਹਾਨੂੰ ਦੇ ਨਹੀਂ ਸਕਦੀ, ਕਿਉਂਕਿ ਅਸੀਂ ਤਾਂ ਚੇਤਨ ਭਗਤ ਨੂੰ ਵੀ 10 ਲੱਖ ਤੋਂ ਵੀ ਘੱਟ ਫੀਸ ਦਿੱਤੀ ਸੀ। ਇਸ 'ਤੇ ਹਰਿੰਦਰ ਸਿੱਕਾ ਨੂੰ ਬਹੁਤ ਬੁਰਾ ਲੱਗਿਆ। ਬਾਅਦ 'ਚ ਸਿੱਕਾ ਨੂੰ ਪਤਾ ਲੱਗਿਆ ਕਿ ਰੈੱਡ ਚਿੱਲੀਜ਼ ਸ਼ਾਹਰੁਖ ਖਾਨ ਦੀ ਕੰਪਨੀ ਹੈ, ਤਾਂ ਉਨ੍ਹਾਂ ਨੇ ਸ਼ਾਹਰੁਖ ਦੇ ਸਹੁਰੇ ਨੂੰ ਕਮੈਂਟ ਕੀਤਾ।
ਜਦੋਂ ਸ਼ਾਹਰੁਖ ਦੇ ਸਹੁਰੇ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਇਹ ਗੱਲ ਸ਼ਾਹਰੁਖ ਨੂੰ ਬੁਰੀ ਲੱਗੀ ਅਤੇ ਉਨ੍ਹਾਂ ਨੇ ਖੁਦ ਹਰਿੰਦਰ ਸਿੱਕਾ ਕੋਲੋਂ ਮੁਆਫੀ ਮੰਗੀ। ਕਿਉਂਕਿ ਸਿੱਕਾ ਤੇ ਸ਼ਾਹਰੁਖ ਦੇ ਸਹੁਰੇ ਵਿਚਾਲੇ ਬਹੁਤ ਡੂੰਘੀ ਦੋਸਤੀ ਹੈ ਅਤੇ ਦੋਵੇਂ ਇਕੱਠੇ ਗੋਲਫ ਵੀ ਖੇਡਦੇ ਰਹੇ ਹਨ।
View this post on Instagram
ਪਰ ਬਾਅਦ 'ਚ ਸ਼ਾਹਰੁਖ ਖਾਨ ਹਰਿੰਦਰ ਸਿੱਕਾ ਕੋਲੋਂ ਬਹੁਤ ਨਾਰਾਜ਼ ਹੋਏ, ਕਿਉਂਕਿ ਸਿੱਕਾ ਨੇ ਸ਼ਾਹਰੁਖ ਦੀ ਮੁਆਫੀ ਵਲੀ ਗੱਲ ਬਾਹਰ ਕੱਢ ਦਿੱਤੀ ਸੀ। ਕਿਉਂਕਿ ਸ਼ਾਹਰੁਖ ਤੇ ਉਨ੍ਹਾਂ ਦੀ ਟੀਮ ਨਹੀਂ ਚਾਹੁੰਦੀ ਸੀ ਕਿ ਇਹ ਗੱਲ ਬਾਹਰ ਆਵੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
