ਆਖਰ ਅਮਿਤਾਭ ਬੱਚਨ ਨੇ ਕਿਉਂ ਨਹੀਂ ਲਗਵਾਈ ਕੋਰੋਨਾ ਵੈਕਸੀਨ, ਦੱਸਿਆ ਕਾਰਨ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਇਸ਼ਾਰਾ ਕੀਤਾ ਕਿ ਉਹ ਅੱਖਾਂ ਦੀ ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਜਲਦੀ ਹੀ ਕੋਰੋਨਾਵਾਇਰਸ ਦੀ ਵੈਕਸੀਨ ਲਗਵਾਉਣਗੇ। ਦਰਅਸਲ, ਇਸ ਮਹੀਨੇ 78 ਸਾਲਾ ਅਮਿਤਾਭ ਨੇ ਆਪਣੀ ਆਈ ਸਰਜਰੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਹੁਣ ਹੌਲੀ ਹੌਲੀ ਠੀਕ ਹੋ ਰਹੇ ਹਨ।
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਇਸ਼ਾਰਾ ਕੀਤਾ ਕਿ ਉਹ ਅੱਖਾਂ ਦੀ ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਜਲਦੀ ਹੀ ਕੋਰੋਨਾਵਾਇਰਸ ਦੀ ਵੈਕਸੀਨ ਲਗਵਾਉਣਗੇ। ਦਰਅਸਲ, ਇਸ ਮਹੀਨੇ 78 ਸਾਲਾ ਅਮਿਤਾਭ ਨੇ ਆਪਣੀ ਆਈ ਸਰਜਰੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਹੁਣ ਹੌਲੀ ਹੌਲੀ ਠੀਕ ਹੋ ਰਹੇ ਹਨ। ਪਿਛਲੇ ਹਫਤੇ ਅਮਿਤਾਭ ਬੱਚਨ ਦੀ ਦੂਸਰੀ ਅੱਖ ਦੀ ਸਰਜਰੀ ਹੋਈ ਸੀ।
ਅਮਿਤਾਭ ਨੇ ਆਪਣੇ ਬਲਾੱਗ 'ਤੇ ਕੋਵਿਡ -19 ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਆਪਣੀ ਆਉਣ ਵਾਲੀ ਫਿਲਮ "ਚੇਹਰੇ" ਬਾਰੇ ਦੱਸਿਆ। ਉਨ੍ਹਾਂ ਨੇ ਲਿਖਿਆ, “ਕੋਰੋਨਾਵਾਇਰਸ ਦਾ ਡਰ ਹਾਲੇ ਵੀ ਸਤਾ ਰਿਹਾ ਹੈ। ਵੈਕਸੀਨ ਲਗਵਾਉਣਾ ਲਾਜ਼ਮੀ ਹੋ ਗਿਆ ਹੈ ਅਤੇ ਜਲਦੀ ਹੀ ਮੈਨੂੰ ਵੀ ਕਤਾਰ 'ਚ ਲਗਣਾ ਪਵੇਗਾ। ਜਿਵੇਂ ਹੀ ਅੱਖਾਂ ਦਾ ਇਲਾਜ਼ ਠੀਕ ਹੋ ਜਾਉ ਮੈਂ ਵੈਕਸੀਨ ਲਗਵਾਉਗਾ। ਫਿਲਹਾਲ ਅੱਖਾਂ ਦੇ ਇਲਾਜ਼ ਕਰਕੇ ਦੁਨੀਆਂ ਅਜੀਬ ਲੱਗ ਰਹੀ ਹੈ।
ਅਮਿਤਾਭ ਬੱਚਨ ਸਾਲ 11 ਜੁਲਾਈ 2020 'ਚ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ। ਜਿਸ ਤੋਂ ਠੀਕ ਹੋਣ ਲਈ ਅਮਿਤਾਭ ਤਕਰੀਬਨ 20 ਦਿਨ ਹਸਪਤਾਲ 'ਚ ਭਰਤੀ ਰਹੇ। ਐਂਟਰਟੇਨਮੈਂਟ ਜਗਤ ਦੇ ਬਹੁਤ ਸਾਰੇ ਸਿਤਾਰਿਆਂ ਨੇ ਕੋਵਿਡ 19 ਦੀ ਵੈਕਸੀਨ ਲਗਵਾ ਲਈ ਹੈ। ਇਨ੍ਹਾਂ ਵਿੱਚ ਸ਼ਰਮੀਲਾ ਟੈਗੋਰ, ਧਰਮਿੰਦਰ, ਜਤਿੰਦਰ ਵਰਗੇ ਨਾਮ ਸ਼ਾਮਲ ਹਨ। ਸਾਊਥ ਸਿਨੇਮਾ ਦੀ ਗੱਲ ਕਰੀਏ ਤਾਂ ਕਮਲ ਹਾਸਨ, ਨਾਗਰਜੁਨ, ਮੋਹਨ ਲਾਲ ਨੇ ਵੈਕਸੀਨ ਦਾ ਇੰਜੈਕਸ਼ਨ ਲਗਵਾ ਲਿਆ ਹੈ।