Navjot Sidhu: ਪੰਜਾਬੀ ਕਿਉਂ ਕਹਿੰਦੇ ਹਨ 'ਚੱਕ ਦੇ ਫੱਟੇ'? ਕੀ ਹੁੰਦਾ ਹੈ ਇਸ ਦਾ ਮਤਲਬ, ਵੀਡੀਓ 'ਚ ਨਵਜੋਤ ਸਿੱਧੂ ਤੋਂ ਸੁਣੋ
Navjot Sidhu Video: ਕਪਿਲ ਦੇ ਸ਼ੋਅ ਪਹਿਲਾਂ ਕਈ ਵਾਰ ਨਵਜੋਤ ਸਿੱਧੂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ 'ਚੱਕ ਦੇ ਫੱਟੇ, ਨੱਪ ਦੇ ਕਿੱਲੀ, ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ।' ਕਪਿਲ ਦੇ ਸ਼ੋਅ 'ਚ ਹੀ ਸਿੱਧੂ ਨੇ ਇਸ ਦਾ ਮਤਲਬ ਵੀ ਦੱਸਿਆ ਸੀ।
Navjot Sidhu Video: ਅਸੀਂ ਸਾਰੇ ਪੰਜਾਬੀਆਂ ਨੂੰ ਅਕਸਰ ਹੀ ਕਹਿੰਦੇ ਸੁਣਦੇ ਹਾਂ 'ਚੱਕ ਦੇ ਫੱਟੇ'। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਜੁਮਲਾ ਕਿਉਂ ਕਿਹਾ ਜਾਂਦਾ ਹੈ ਤੇ ਇਸ ਦਾ ਮਤਲਬ ਕੀ ਹੈ। ਤੁਸੀਂ ਕਪਿਲ ਦੇ ਸ਼ੋਅ ਪਹਿਲਾਂ ਕਈ ਵਾਰ ਨਵਜੋਤ ਸਿੱਧੂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ 'ਚੱਕ ਦੇ ਫੱਟੇ, ਨੱਪ ਦੇ ਕਿੱਲੀ, ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ।' ਕਪਿਲ ਦੇ ਸ਼ੋਅ 'ਚ ਹੀ ਸਿੱਧੂ ਨੇ ਇਸ ਦਾ ਮਤਲਬ ਵੀ ਦੱਸਿਆ ਸੀ।
ਦਰਅਸਲ, ਇਹ ਇੱਕ ਪੁਰਾਣਾ ਵੀਡੀਓ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਸਿੱਧੂ ਜੱਜ ਦੀ ਕੁਰਸੀ ਸੰਭਾਲਦੇ ਸੀ। ਉਦੋਂ ਕਪਿਲ ਨੇ ਨਵਜੋਤ ਸਿੱਧੂ ਕੋਲੋਂ ਸਵਾਲ ਪੁੱਛਿਆ ਸੀ ਕਿ ਆਖਰ ਕੀ ਕਾਰਨ ਹੈ ਕਿ ਸਾਰੇ ਪੰਜਾਬੀ 'ਚੱਕ ਦੇ ਫੱਟੇ' ਬੋਲਦੇ ਹਨ। ਇਸ ਦਾ ਮਤਲਬ ਕੀ ਹੁੰਦਾ। ਇਸ 'ਤੇ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਸੀ, 'ਜਦੋਂ ਪੰਜਾਬ 'ਚ ਮੋਟਰ ਚੱਲਦੀ ਹੈ, ਤਾਂ ਉਸ 'ਤੇ ਫੱਟਾ ਰੱਖਿਆ ਹੁੰਦਾ ਹੈ। ਉਹ ਫੱਟਾ ਚੁੱਕ ਕੇ ਹੇਠਾਂ ਰੱਖਿਆ ਜਾਂਦਾ ਹੈ ਤੇ ਕਿੱਲੀ ਦੱਬੀ ਜਾਂਦੀ ਹੈ। ਇਸ ਲਈ ਕਹਿੰਦੇ ਹਨ 'ਚੱਕ ਦੇ ਫੱਟੇ ਨੱਪ ਦੇ ਕਿੱਲੀ''। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਦਾ ਸ਼ੋਅ ਹੁਣ ਨੈੱਟਫਲਿਕਸ 'ਤੇ ਸ਼ਿਫਟ ਹੋ ਗਿਆ ਹੈ। ਇਸ ਸ਼ੋਅ ਨੂੰ ਪੂਰੇ ਇੰਡੀਆ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਹਿਲਾਂ ਇਸ ਸ਼ੋਅ 'ਤੇ ਨਵਜੋਤ ਸਿੱਧੂ ਜੱਜ ਹੁੰਦੇ ਸੀ ਤੇ ਹੁਣ ਇਹ ਕਮਾਨ ਅਰਚਨਾ ਪੂਰਨ ਸਿੰਘ ਨੇ ਸੰਭਾਲੀ ਹੈ। ਨਵਜੋਤ ਸਿੱਧੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨਗੇ, ਕਿਉਂਕਿ ਉਨ੍ਹਾਂ ਦੀ ਪਤਨੀ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਉਨ੍ਹਾਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹਨ।