'K.G.F: Chapter 2' 'ਚ ਆਖਰ ਕਿਉਂ ਮਿਲਿਆ ਸੰਜੇ ਦੱਤ ਨੂੰ ਅਧੀਰਾ ਦਾ ਰੋਲ, ਸੰਜੂ ਬਾਬਾ ਨਹੀਂ ਸੀ ਪਹਿਲੀ ਪਸੰਦ
ਸੰਜੇ ਦੱਤ ਹੁਣ ਕੰਨੜ ਫਿਲਮ 'ਕੇਜੀਐਫ: ਚੈਪਟਰ 2' ਵਿੱਚ ਅਭਿਨੈ ਕਰ ਰਹੇ ਹਨ, ਜੋ 2019 ਦੀ ਹਿੱਟ 'ਕੇਜੀਐਫ' ਮਗਰੋਂ ਬਹੁਤ ਉਡੀਕੀ ਜਾ ਰਹੀ ਸੀ। ਦੱਤ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਨਹੀਂ ਸੀ
K.G.F: Chapter 2: ਸੰਜੇ ਦੱਤ ਨੇ 1981 ਵਿੱਚ ਆਈ ਫਿਲਮ 'ਰੌਕੀ' ਤੇ ਬਾਅਦ ਵਿੱਚ 'ਵਿਧਾਤਾ', 'ਇਮਾਨਦਾਰ', 'ਜੀਤੇ ਹੈਂ ਸ਼ਾਨ ਸੇ', 'ਇਲਾਕਾ', 'ਤਕਤਵਾਰ' ਤੇ 'ਥਾਨੇਦਾਰ' ਜਿਹੀਆਂ ਪ੍ਰਮੁੱਖ ਫਿਲਮਾਂ ਨਾਲ ਹਿੰਦੀ ਸਿਨੇਮਾ ਵਿੱਚ ਸ਼ਾਨਦਾਰ ਐਂਟਰੀ ਕੀਤੀ ਪਰ ਸੁਭਾਸ਼ ਘਈ ਦੀ ਸੁਪਰਹਿੱਟ 'ਖਲਨਾਇਕ' ਵਿੱਚ ਬੱਲੂ ਦੀ ਭੂਮਿਕਾ ਨਿਭਾਉਣ ਨਾਲ ਉਨ੍ਹਾਂ ਨੂੰ ਆਪਣੇ ਆਪ ਨੂੰ ਚੰਗੇ ਕਿਰਦਾਰ ਦੀਆਂ ਭੂਮਿਕਾਵਾਂ ਤੱਕ ਸੀਮਤ ਕਰਨ ਦੀ ਬਜਾਏ ਆਪਣੀ ਪਸੰਦ ਨਾਲ ਪ੍ਰਯੋਗ ਕਰਨ ਦਾ ਮੌਕਾ ਦਿੱਤਾ।
ਸੰਜੇ ਦੱਤ ਹੁਣ ਕੰਨੜ ਫਿਲਮ 'ਕੇਜੀਐਫ: ਚੈਪਟਰ 2' ਵਿੱਚ ਅਭਿਨੈ ਕਰ ਰਹੇ ਹਨ, ਜੋ 2019 ਦੀ ਹਿੱਟ 'ਕੇਜੀਐਫ' ਮਗਰੋਂ ਬਹੁਤ ਉਡੀਕੀ ਜਾ ਰਹੀ ਸੀ। ਦੱਤ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਨਹੀਂ ਸੀ ਕਿ ਸੀਕੁਵਲ ਦੇ ਨਿਰਮਾਤਾ ਮੁੱਖ ਵਿਰੋਧੀ ਅਧੀਰਾ ਦਾ ਕਿਰਦਾਰ ਨਿਭਾਉਣ ਲਈ ਉਨ੍ਹਾਂ ਨਾਲ ਸੰਪਰਕ ਕਰਨਗੇ।
ਉਨ੍ਹਾਂ ਕਿਹਾ, "ਮੈਨੂੰ ਇੱਕ ਦਿਨ ਫ਼ੋਨ ਆਇਆ ਤੇ ਇਹ ਲੋਕ ਮੈਨੂੰ ਮਿਲਣਾ ਚਾਹੁੰਦੇ ਸਨ। ਇਸ ਲਈ ਉਹ ਆਏ ਤੇ ਮੈਂ ਇਸ ਕਿਰਦਾਰ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਮੈਨੂੰ ਫਿਲਮ ਵਿੱਚ ਅਧੀਰਾ ਦਾ ਕਿਰਦਾਰ ਨਿਭਾਉਣ ਬਾਰੇ ਕਿਵੇਂ ਤੇ ਕਿਉਂ ਸੋਚਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਮੈਂ ਹੀ ਇਹ ਰੋਲ ਨਿਭਾਵਾਂ।" ਆਪਣੇ ਕਿਰਦਾਰ ਅਧੀਰਾ ਬਾਰੇ ਗੱਲ ਕਰਦੇ ਹੋਏ, ਅਭਿਨੇਤਾ ਨੇ ਕਿਹਾ ਕਿ ਇਹ ਭੂਮਿਕਾ ਰਿਤਿਕ ਰੋਸ਼ਨ-ਸਟਾਰਰ "ਅਗਨੀਪਥ" ਵਿੱਚ ਕਾਂਚਾ ਚੀਨਾ ਤੋਂ ਬਿਲਕੁਲ ਵੱਖਰਾ ਹੈ।
ਫਿਲਮ ਦੇ ਟ੍ਰੇਲਰ ਵਿੱਚ, ਦੱਤ ਇੱਕ ਲਟਕੇ ਹੋਏ ਵਾਲਾਂ ਤੇ ਮੁੱਛਾਂ ਵਾਲੀ ਸ਼ਖਸੀਅਤ ਨਾਲ ਅਧੀਰਾ ਦੇ ਰੂਪ ਵਿੱਚ ਬੇਹੱਦ ਖਤਰਨਾਕ ਤੇ ਗੁੱਸੇ ਵਿੱਚ ਦਿਖਾਈ ਦੇ ਰਹੇ ਸਨ। ਅਭਿਨੇਤਾ ਨੇ ਖੁਲਾਸਾ ਕੀਤਾ ਕਿ ਆਪਣੇ ਕਰੀਅਰ ਦੌਰਾਨ ਉਨ੍ਹਾਂ ਅਕਸਰ ਅਜਿਹੇ ਹਿੱਸਿਆਂ ਦੀ ਭਾਲ ਕੀਤੀ ਹੈ ਜਿੱਥੇ ਪਾਤਰ ਦਾ ਇੱਕ ਖਾਸ ਸਟਾਈਲ ਸਟੇਟਮੈਂਟ ਹੈ। ਹਾਲਾਂਕਿ, ਸਹੀ ਦਿੱਖ ਪ੍ਰਾਪਤ ਕਰਨ ਦੀ ਪ੍ਰਕਿਰਿਆ ਅਕਸਰ ਇੱਕ ਚੁਣੌਤੀ ਹੁੰਦੀ ਹੈ।
ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਤ ਤੇ ਸ਼੍ਰੀਨਿਧੀ ਸ਼ੈਟੀ, ਰਵੀਨਾ ਟੰਡਨ ਤੇ ਪ੍ਰਕਾਸ਼ ਰਾਜ ਅਭਿਨੀਤ, 'ਕੇਜੀਐਫ: ਚੈਪਟਰ 2' 14 ਅਪ੍ਰੈਲ ਨੂੰ ਕੰਨੜ, ਤਾਮਿਲ, ਤੇਲਗੂ, ਮਲਿਆਲਮ ਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ।