ਪੜਚੋਲ ਕਰੋ

Sunny Deol: 'ਡਰ' ਫਿਲਮ ਦੇ ਸੈੱਟ 'ਤੇ ਸ਼ਾਹਰੁਖ 'ਤੇ ਕਿਉਂ ਭੜਕੇ ਸੀ ਸੰਨੀ ਦਿਓਲ, ਗੁੱਸੇ 'ਚ ਫਾੜ ਲਈ ਸੀ ਆਪਣੀ ਪੈਂਟ

Shah Rukh Khan Sunny Deol: ਸੰਨੀ ਦਿਓਲ ਆਪਣੀ ਫਿਲਮ 'ਡਰ' ਨਾਲ ਜੁੜਿਆ ਇੱਕ ਕਿੱਸਾ ਦੱਸ ਰਹੇ ਹਨ। ਜਿਸ ਨੂੰ ਸੁਣ ਕੇ ਲੋਕ ਅੱਜ ਵੀ ਹੈਰਾਨ ਹੋ ਰਹੇ ਹਨ। ਇਹ ਗੱਲ ਹੈ 1992-93 ਦੀ, ਜਦੋਂ ਸੰਨੀ ਸਟਾਰ ਸਨ ਤੇ ਸ਼ਾਹਰੁਖ ਸੰਘਰਸ਼ ਕਰ ਰਹੇ ਸਨ

Sunny Deol Shah Rukh Khan: ਬਾਲੀਵੁੱਡ ਦੇ ਹੀ ਮੈਨ ਸੰਨੀ ਦਿਓਲ ਦੇ ਨਾਮ ਤੋਂ ਤਾਂ ਸਭ ਵਾਕਿਫ ਹਨ। ਇੰਨੀਂ ਦਿਨੀਂ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ 'ਗਦਰ' ਕਰਕੇ ਸੁਰਖੀਆਂ ;ਚ ਹਨ। ਉਨ੍ਹਾਂ ਦੀ ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸੰਨੀ ਦਿਓਲ ਦਾ ਇੱਕ ਪੁਰਾਣਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ। 

ਵੀਡੀਓ 'ਚ ਸੰਨੀ ਦਿਓਲ ਆਪਣੀ ਫਿਲਮ 'ਡਰ' ਨਾਲ ਜੁੜਿਆ ਇੱਕ ਕਿੱਸਾ ਦੱਸ ਰਹੇ ਹਨ। ਜਿਸ ਨੂੰ ਸੁਣ ਕੇ ਲੋਕ ਅੱਜ ਵੀ ਹੈਰਾਨ ਹੋ ਰਹੇ ਹਨ। ਦਰਅਸਲ, ਇਹ ਗੱਲ ਹੈ 1992-93 ਦੀ, ਜਦੋਂ ਸੰਨੀ ਦਿਓਲ ਸੁਪਰਸਟਾਰ ਸਨ ਤੇ ਸ਼ਾਹਰੁਖ ਖਾਨ ਉਸ ਸਮੇਂ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸਨ। ਉਸ ਦੌਰ ਵਿੱਚ ਸ਼ਾਹਰੁਖ ਨੂੰ ਸਿਰਫ ਵਿਲਨ ਦੇ ਰੋਲ ਹੀ ਮਿਲਦੇ ਹੁੰਦੇ ਸੀ। 

ਡਰ ਫਿਲਮ 'ਚ ਵੀ ਸ਼ਾਹਰੁਖ ਨੇ ਵਿਲਨ ਦਾ ਰੋਲ ਨਿਭਾਇਆ ਸੀ। ਇਹ ਕਿੱਸਾ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਸੀਨ ਵਿੱਚ ਸ਼ਾਹਰੁਖ ਖਾਨ ਨੇ ਸੰਨੀ ਦਿਓਲ ਨੂੰ ਚਾਕੂ ਮਾਰਨਾ ਸੀ। ਪਰ ਸੰਨੀ ਦਿਓਲ ਇਸ ਗੱਲ ਤੋਂ ਬਹੁਤ ਹੀ ਖਿਜ ਗਏ ਸੀ ਕਿ ਸ਼ਾਹਰੁਖ ਖਾਨ ਉਨ੍ਹਾਂ ਨੂੰ ਚਾਕੂ ਕਿਵੇਂ ਮਾਰ ਸਕਦੇ ਹਨ। 

ਵੀਡੀਓ 'ਚ ਸੰਨੀ ਦਿਓਲ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਮੈਂ ਇਸ ਫਿਲਮ 'ਚ ਕਮਾਂਡੋ ਦਾ ਰੋਲ ਨਿਭਾ ਰਿਹਾ ਹਾਂ, ਜੇ ਇੱਕ ਲੜਕਾ ਮੇਰੇ ਹੀ ਸਾਹਮਣੇ ਮੈਨੂੰ ਚਾਕੂ ਮਾਰ ਦੇਵੇ, ਤਾਂ ਫਿਰ ਮੈਂ ਕਾਹਦਾ ਕਮਾਂਡੋ ਹੋਇਆ', ਪਰ ਫਿਲਮ ਮੇਕਰਜ਼ ਫਿਲਮ 'ਚ ਇਹ ਸੀਨ ਰੱਖਣਾ ਚਾਹੁੰਦੇ ਸੀ, ਜਦਕਿ ਸੰਨੀ ਦਿਓਲ ਕਹਿ ਰਹੇ ਸੀ ਕਿ ਇਹ ਸੀਨ ਗਲਤ ਹੈ। ਕਿਉਂਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬੜਾ ਹੀ ਸਮਝਦਾਰ ਤੇ ਤੇਜ਼ ਤਰਾਰ ਕਮਾਂਡੋ ਦਾ ਸੀ।

ਅੱਗੇ ਸੰਨੀ ਦਿਓਲ ਨੇ ਕਿਹਾ ਕਿ 'ਮੈਨੂੰ ਸ਼ਾਹਰੁਖ ਤੋਂ ਚਾਕੂ ਮਰਵਾਉਣ 'ਚ ਕੋਈ ਇਤਰਾਜ਼ ਨਹੀਂ, ਪਰ ਉਹ ਮੈਨੂੰ ਸੀਨ 'ਚ ਚਾਕੂ ਉਦੋਂ ਮਾਰੇ, ਜਦੋਂ ਮੇਰਾ ਧਿਆਨ ਉਸ ਵੱਲ ਨਾ ਹੋਵੇ।' ਇਸ ਗੱਲ 'ਤੇ ਸੰਨੀ ਦਿਓਲ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਉਸ ਸਮੇਂ ਆਪਣੇ ਹੱਥ ਪੈਂਟ ਦੀ ਜੇਬ 'ਚ ਪਾਏ ਹੋਏ ਸੀ, ਜਿਸ ਕਰਕੇ ਗੁੱਸੇ 'ਚ ਉਨ੍ਹਾਂ ਨੇ ਆਪਣੇ ਹੀ ਹੱਥਾਂ ਨਾਲ ਆਪਣੀ ਪੈਂਟ ਪਾੜ ਲਈ। ਇਸ ਤੋਂ ਬਾਅਦ ਸੈੱਟ 'ਤੇ ਮਾਹੌਲ ਕਾਫੀ ਗਰਮਾ ਗਿਆ ਸੀ। ਫਿਲਮ ਦੇ ਸੈੱਟ 'ਤੇ ਮੌਜੂਦ ਸਾਰੇ ਲੋਕ ਡਰਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪਏ। ਕਿਹਾ ਜਾਂਦਾ ਹੈ ਕਿ ਸ਼ਾਹਰੁਖ ਖਾਨ ਤੱਕ ਵੀ ਉਸ ਸਮੇਂ ਸੰਨੀ ਦਿਓਲ ਤੋਂ ਕਤਰਾਉਣ ਲੱਗ ਪਏ ਸੀ। ਕਿਉਂਕਿ ਸਭ ਨੇ ਸੰਨੀ ਦਾ ਗੁੱਸਾ ਦੇਖ ਲਿਆ ਸੀ।

ਕਾਬਿਲੇਗ਼ੌਰ ਹੈ ਕਿ 'ਡਰ' ਫਿਲਮ 1993 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਨੀ ਦਿਓਲ ਤੇ ਜੂਹੀ ਚਾਵਲਾ ਮੁੱਖ ਭੂਮਿਕਾਵਾਂ 'ਚ ਸਨ। ਜਦਕਿ ਸ਼ਾਹਰੁਖ ਖਾਨ ਨੇ ਫਿਲਮ 'ਚ ਵਿਲਨ ਦਾ ਰੋਲ ਨਿਭਾਇਆ ਸੀ। ਪਰ ਸ਼ਾਹਰੁਖ ਦੀ ਐਕਟਿੰਗ ਇੰਨੀਂ ਜ਼ਬਰਦਸਤ ਸੀ ਕਿ ਉਹ ਸੰਨੀ ਦਿਓਲ 'ਤੇ ਵੀ ਭਾਰੀ ਪੈ ਗਏ ਸੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਗੁਰਦਾਸ ਮਾਨ ਬਣ ਗਏ ਦਾਦਾ, ਨੂੰਹ ਸਿਮਰਨ ਕੌਰ ਨੇ ਦਿੱਤਾ ਪੁੱਤਰ ਨੂੰ ਜਨਮ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)

Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ

Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Embed widget