'ਯਾਰ ਮੇਰਾ ਤਿਤਲੀਆਂ ਵਰਗਾ', ਗਿੱਪੀ ਗਰੇਵਾਲ ਵਲੋਂ ਅਗਲੀ ਫਿਲਮ ਦੀ ਅਨਾਊਸਮੈਂਟ
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਬੈਕ ਟੁ ਬੈਕ ਫ਼ਿਲਮਾਂ ਤੇ ਵੈਬਸੀਰੀਜ਼ ਦੀ ਅਨਾਊਸਮੈਂਟ ਹੋ ਰਹੀ ਹੈ। ਗਿੱਪੀ ਗਰੇਵਾਲ ਨੇ ਹੁਣ ਇਕ ਹੋਰ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ।
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਬੈਕ ਟੁ ਬੈਕ ਫ਼ਿਲਮਾਂ ਤੇ ਵੈਬਸੀਰੀਜ਼ ਦੀ ਅਨਾਊਸਮੈਂਟ ਹੋ ਰਹੀ ਹੈ। ਗਿੱਪੀ ਗਰੇਵਾਲ ਨੇ ਹੁਣ ਇਕ ਹੋਰ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦਾ ਨਾਮ ਹੈ 'ਯਾਰ ਮੇਰਾ ਤਿਤਲੀਆਂ ਵਰਗਾ' ਜੀ ਹਾਂ, ਆਪ ਸਭ ਨੂੰ ਇਹ ਨਾਮ ਸੁਣਿਆ ਸੁਣਿਆ ਹੋਇਆ ਜ਼ਰੂਰ ਲੱਗ ਰਿਹਾ ਹੋਵੇਗਾ। ਅਫਸਾਨਾ ਖਾਨ ਦੇ ਗੀਤ 'ਤਿਤਲੀਆਂ ਵਰਗਾ' ਦੇ ਗੀਤ ਦੀ ਲਾਈਨ ਇਸ ਫਿਲਮ ਦਾ ਟਾਈਟਲ ਹੈ।
ਗਿੱਪੀ ਗਰੇਵਾਲ ਵਲੋਂ ਇਸ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਜਿਸ ਉਪਰ ਇਹ ਲਿਖਿਆ ਹੋਇਆ ਹੈ ਕਿ ਇਹ ਫਿਲਮ ਨਰੇਸ਼ ਕਥੂਰੀਆ ਦੀ ਲਿਖੀ ਹੋਈ ਹੈ। ਗਿੱਪੀ ਗਰੇਵਾਲ ਖੁਦ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗਿੱਪੀ ਗਰੇਵਾਲ ਇਸ ਫਿਲਮ ਦੇ ਲੀਡ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਵਿਕਾਸ ਵਸ਼ਿਸ਼ਟ ਵਲੋਂ ਡਾਇਰੈਕਟ ਕੀਤਾ ਜਾਵੇਗਾ ਜਿੰਨਾ ਦੀ ਬਤੋਰ ਡਾਇਰੈਕਟਰ ਇਹ ਡੈਬਿਊ ਫਿਲਮ ਹੈ। ਫਿਲਮ ਦੇ ਸੰਗੀਤ ਨੂੰ ਜਤਿੰਦਰ ਸ਼ਾਹ ਤਿਆਰ ਕਰਨਗੇ।
ਫਿਲਹਾਲ ਇਸ ਫਿਲਮ ਦੀ ਬਾਕੀ ਕਾਸਟ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਇੰਤਜ਼ਾਰ ਇਹ ਰਹੇਗਾ ਕਿ ਇਸ ਫਿਲਮ 'ਚ ਗਿੱਪੀ ਦੇ ਆਪੋਜ਼ਿਟ ਕਿਹੜੀ ਅਦਾਕਾਰਾ ਨਜ਼ਰ ਆਵੇਗੀ ਤੇ ਕਦ ਇਹ ਫਿਲਮ ਫਲੋਰ 'ਤੇ ਜਾਵੇਗੀ। ਗਿੱਪੀ ਵਲੋਂ ਇਸ ਫਿਲਮ ਨੂੰ ਸਾਲ 2022 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਬਾਕੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਵੇਲੇ ਗਿੱਪੀ ਦੇ ਫੈਨਜ਼ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' ਦਾ ਇੰਤਜ਼ਾਰ ਹੈ। ਜੋ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਨਾਲ ਗਿੱਪੀ ਤੇ ਨੀਰੂ ਬਾਜਵਾ ਦੀ ਜੋੜੀ ਤਕਰੀਬਨ 11 ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।