Year Ender 2022: ਪੰਜਾਬੀ ਇੰਡਸਟਰੀ ਲਈ 2022 ਰਿਹਾ ਵਿਵਾਦਾਂ ਵਾਲਾ ਸਾਲ, ਇਨ੍ਹਾਂ ਕਲਾਕਾਰਾਂ ਦਾ ਰਿਹਾ ਵਿਵਾਦਾਂ ਨਾਲ ਨਾਤਾ
Controversial Punjabi Celebs 2022: 2022 ਸਾਲ ਪੰਜਾਬੀ ਇੰਡਸਟਰੀ ਲਈ ਮਿਲਿਆ ਜੁਲਿਆ ਰਿਹਾ। ਆਓ ਜਾਣਦੇ ਹਾਂ ਉਨ੍ਹਾਂ ਕਲਾਕਾਰਾਂ ਬਾਰੇ ਜਿਨ੍ਹਾਂ ਦਾ ਇਸ ਸਾਲ ਵਿਵਾਦਾਂ ਨਾਲ ਨਾਤਾ ਰਿਹਾ ਹੈ।
Controversial Punjabi Artists Of 2022: ਪੰਜਾਬੀ ਇੰਡਸਟਰੀ ਦੀ ਸਫਲਤਾ ਦਾ ਗਰਾਫ ਦਿਨੋਂ ਦਿਨ ਵਧ ਰਿਹਾ ਹੈ। ਪੰਜਾਬੀ ਫਿਲਮਾਂ ਤੇ ਗੀਤਾਂ ਲਈ ਪੂਰੀ ਦੁਨੀਆ ‘ਚ ਜ਼ਬਰਦਸਤ ਕਰੇਜ਼ ਹੈ। ਪੰਜਾਬੀ ਕਲਾਕਾਰਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਹੁਣ ਜਦੋਂ ਕਿ ਸਾਲ 2022 ਬੱਸ ਖਤਮ ਹੋਣ ਹੀ ਵਾਲਾ ਹੈ ਤਾਂ ਅਸੀਂ ਤੁਹਾਨੂੰ ਉਨ੍ਹਾਂ ਘਟਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। 2022 ਸਾਲ ਪੰਜਾਬੀ ਇੰਡਸਟਰੀ ਲਈ ਮਿਲਿਆ ਜੁਲਿਆ ਰਿਹਾ। ਇੰਡਸਟਰੀ ਦੀ ਝੋਲੀ ਕਈ ਪ੍ਰਾਪਤੀਆਂ ਆਈਆਂ, ਤਾਂ ਕਈ ਵਿਵਾਦ ਵੀ ਸਾਹਮਣੇ ਆਏ। ਆਓ ਜਾਣਦੇ ਹਾਂ ਉਨ੍ਹਾਂ ਕਲਾਕਾਰਾਂ ਬਾਰੇ ਜਿਨ੍ਹਾਂ ਦਾ ਇਸ ਸਾਲ ਵਿਵਾਦਾਂ ਨਾਲ ਨਾਤਾ ਰਿਹਾ ਹੈ।
ਮਨਕੀਰਤ ਔਲਖ
View this post on Instagram
ਮਨਕੀਰਤ ਔਲਖ ਸਾਲ 2022 ਦੀਆਂ ਸਭ ਤੋਂ ਵਿਵਾਦਤ ਸ਼ਖਸੀਅਤਾਂ ‘ਚੋਂ ਇੱਕ ਰਿਹਾ ਹੈ। ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਦੋਂ ਤੋਂ ਹੀ ਮਨਕੀਰਤ ਔਲਖ ਸ਼ੱਕ ਦੇ ਘੇਰੇ ‘ਚ ਆ ਗਿਆ। ਪਰ ਪੰਜਾਬ ਪੁਲਿਸ ਦੀ ਜਾਂਚ ਵਿੱਚ ਔਲਖ ਬੇਗੁਨਾਹ ਪਾਇਆ ਗਿਆ। ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਮਨਕੀਰਤ ਕੈਨੇਡਾ ਚਲਾ ਗਿਆ ਸੀ। ਇਸ ਗੱਲ ‘ਤੇ ਵੀ ਕਾਫੀ ਵਿਵਾਦ ਹੋਇਆ ਸੀ।
ਜੈਨੀ ਜੌਹਲ
View this post on Instagram
ਜੈਨੀ ਜੌਹਲ ਆਪਣੇ ਗਾਣੇ ‘ਲੈਟਰ ਟੂ ਸੀਐਮ’ ਤੋਂ ਬਾਅਦ ਚਰਚਾ ਵਿੱਚ ਆਈ। ਇਸ ਗਾਣੇ ‘ਚ ਜੈਨੀ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਾਉਂਦੀ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਵੀ ਕੀਤੀ ਸੀ। ਇਸ ਗਾਣੇ ‘ਤੇ ਖੂਬ ਵਿਵਾਦ ਹੋਇਆ ਸੀ। ਰੌਲੇ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ ‘ਤੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।
ਪਰਮੀਸ਼ ਵਰਮਾ
View this post on Instagram
ਪਰਮੀਸ਼ ਵਰਮਾ ਲਈ ਸਾਲ 2022 ਮਿਲਿਆ ਜੁਲਿਆ ਰਿਹਾ। ਇੱਕ ਪਾਸੇ ਜਿੱਥੇ ਗਾਇਕ ਦੇ ਘਰ ਬੇਟੀ ਦੇ ਰੂਪ ‘ਚ ਖੁਸ਼ੀਆਂ ਆਈਆਂ। ਉਥੇ ਹੀ ਪਰਮੀਸ਼ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ। ਪਰਮੀਸ਼ ਨੂੰ ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ ‘ਚ ਲਾਈਵ ਹੋ ਕੇ ਗੰਦੀਆਂ ਗਾਲਾਂ ਕੱਢੀਆਂ ਸੀ। ਇਸ ਤੋਂ ਬਾਅਦ ਪਰਮੀਸ਼ ਵੀ ਚੁੱਪ ਨਹੀਂ ਰਿਹਾ। ਉਸ ਨੇ ਸੋਸ਼ਲ ਮੀਡੀਆ ਪੋਸਟ ਚ ਸ਼ੈਰੀ ਨੂੰ ਸ਼ਰੇਆਮ ਗਧਾ ਕਿਹਾ ਸੀ। ਇਹੀ ਨਹੀਂ ਪਰਮੀਸ਼ ਦਾ ਬੀ ਪਰਾਕ ਨਾਲ ਵੀ ਵਿਵਾਦ ਹੋਇਆ ਸੀ। ਬੀ ਪਰਾਕ ਨੇ ਪਰਮੀਸ਼ ਨੂੰ ਪੈੱਨ ਡਰਾਈਵ ਆਰਟਿਸਟ ਕਿਹਾ ਤਾਂ ਪਰਮੀਸ਼ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਦਾ ਕਰਾਰਾ ਜਵਾਬ ਦਿੱਤਾ। ਇੱਕ ਨਿੱਜੀ ਚੈਨਲ ਵੱਲੋਂ ਇਹ ਮਾਮਲਾ ਚੁੱਕੇ ਜਾਣ ‘ਤੇ ਪਰਮੀਸ਼ ਕਾਫੀ ਨਾਰਾਜ਼ ਹੋਇਆ ਸੀ। ਇਹੀ ਨਹੀਂ ਪਰਮੀਸ਼ ਨੇ ਉਸ ਚੈਨਲ ਨੂੰ ਚੰਗੀ ਝਾੜ ਵੀ ਪਾਈ ਸੀ।
ਸ਼ੈਰੀ ਮਾਨ
View this post on Instagram
ਸ਼ੈਰੀ ਮਾਨ ਲਈ ਇਹ ਸਾਲ ਕੁੱਝ ਜ਼ਿਆਦਾ ਠੀਕ ਨਹੀਂ ਰਿਹਾ। ਗਾਇਕ ਨੇ ਸ਼ਰਾਬ ਦੇ ਨਸ਼ੇ ‘ਚ ਪਰਮੀਸ਼ ਵਰਮਾ ਨੂੰ ਗੰਦੀਆਂ ਗਾਲਾਂ ਕੱਢੀਆਂ। ਉਸ ਤੋਂ ਬਾਅਦ ਤੋਂ ਹੀ ਸ਼ੈਰੀ ਨਫਰਤ ਕਰਨ ਵਾਲਿਆਂ (ਟਰੋਲਰਾਂ) ਦੇ ਨਿਸ਼ਾਨੇ ‘ਤੇ ਆ ਗਿਆ। ਸੋਸ਼ਲ ਮੀਡੀਆ ‘ਤੇ ਉਸ ਨੂੰ ਕਾਫੀ ਟਰੋਲ ਕੀਤਾ ਗਿਆ। ਇਹੀ ਨਹੀਂ ਗਾਇਕ ਨੂੰ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਤੋਂ ਵੀ ਖਰੀਆਂ ਖਰੀਆਂ ਸੁਣਨੀਆਂ ਪਈਆਂ। ਇਸ ਤੋਂ ਬਾਅਦ ਸ਼ੈਰੀ ਨੂੰ ਪਰਮੀਸ਼ ਤੋਂ ਮੁਆਫੀ ਮੰਗਣੀ ਪਈ।
ਗੁਰਦਾਸ ਮਾਨ
View this post on Instagram
ਗੁਰਦਾਸ ਮਾਨ ਨੇ ਇਸ ਸਾਲ ਆਪਣਾ ਗਾਣਾ ‘ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਗੁਰਦਾਸ ਮਾਨ ਕਾਫੀ ਵਿਵਾਦਾਂ ‘ਚ ਆ ਗਏ। ਇਹੀ ਨਹੀਂ ਗਾਇਕ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਨਫਰਤ ਝੱਲਣੀ ਪਈ। ਇਹ ਇਸ ਕਰਕੇ ਹੋਇਆ ਕਿਉਂਕਿ 2019 ‘ਚ ਗੁਰਦਾਸ ਮਾਨ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ `ਚ ਘਿਰ ਗਏ ਸੀ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।
ਕਰਤਾਰ ਚੀਮਾ
View this post on Instagram
ਪੰਜਾਬੀ ਅਦਾਕਾਰ ਕਰਤਾਰ ਚੀਮਾ (Kartar Cheema) ਵੀ ਇਸ ਸਾਲ ਵਿਵਾਦਾਂ ਵਿੱਚ ਰਹੇ। ਦਰਅਸਲ, ਅਦਾਕਾਰ 'ਤੇ NSUI ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਕਥਿਤ ਪੈਸੇ ਦੇ ਵਿਵਾਦ ਲਈ ਗੈਂਗਸਟਰ ਗੋਲਡੀ ਬਰਾੜ (Gangster Goldy Brar) ਰਾਹੀਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਅਕਸ਼ੈ ਦਾ ਦੋਸ਼ ਸੀ ਕਿ ਕਰਤਾਰ ਚੀਮਾ ਨੇ ਫਿਲਮ ਬਣਾਉਣ ਲਈ ਉਸ ਤੋਂ ਲੱਖਾਂ ਰੁਪਏ ਲਏ ਸਨ ਪਰ ਜਦੋਂ ਵੀ ਪੈਸੇ ਵਾਪਸ ਮੰਗੇ ਜਾਂਦੇ ਸਨ ਤਾਂ ਉਹ ਗੈਂਗਸਟਰਾਂ ਨੂੰ ਬੁਲਾ ਲੈਂਦਾ ਸੀ। ਇਸਦੇ ਚੱਲਦੇ ਅੰਮ੍ਰਿਤਸਰ ਦੀ ਸਿਵਲ ਲਾਈਨ ਪੁਲਿਸ (Amritsar Police Arrest Punjab Actor) ਨੇ ਕਲਾਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਤਿੰਦਰ ਸਰਤਾਜ
View this post on Instagram
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਤਿੰਦਰ ਸਰਤਾਜ ਦਾ ਖੂਬ ਨਾਮ ਹੈ। ਪਰ ਕਲਾਕਾਰ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਉਨ੍ਹਾਂ ਵੱਲੋਂ ਆਪਣੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ। ਅਸਲ ਵਿੱਚ ਸਤਿੰਦਰ ਇੱਕ ਵਿਆਹ ਪਾਰਟੀ 'ਚ ਪਰਫਾਰਮ ਕਰਨ ਲਈ ਪਹੁੰਚੇ ਸੀ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ 'ਤੇ ਮੀਂਹ ਵਾਂਗ ਪੈਸੇ ਬਰਸਾਏ ਜਾ ਰਹੇ ਸੀ। ਗਾਇਕ ਜਿਸ ਸਟੇਜ 'ਤੇ ਗਾ ਰਹੇ ਸੀ ਉਹ ਨੋਟਾਂ ਨਾਲ ਭਰਿਆ ਹੋਇਆ ਸੀ। ਇਸ ਵੀਡੀਓ ਨੂੰ ਦੇਖ ਲੋਕ ਇੰਤਰਾਜ਼ ਕੀਤਾ ਅਤੇ ਕਿਹਾ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਸਹੀ। ਇੱਕ ਯੂਜ਼ਰ ਨੇ ਲਿਖਿਆ, 'ਕੌਣ ਕਹਿੰਦਾ ਹੈ ਕਿ ਦੇਸ਼ 'ਚ ਗਰੀਬੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।' ਇਸ ਕਾਰਨ ਗਾਇਕ ਵੀ ਖੂਬ ਟ੍ਰੋਲ ਹੋਏ।
ਜੈਸਮੀਨ ਸੈਂਡਲਾਸ
View this post on Instagram
ਜੈਸਮੀਨ ਸੈਂਡਲਾਸ ਹਾਲ ਹੀ ‘ਚ ਪੰਜਾਬ ਆਈ ਹੋਈ ਸੀ। ਇਸ ਦੌਰਾਨ ਗਾਇਕਾ ਵਿਵਾਦਾਂ ‘ਚ ਘਿਰੀ ਰਹੀ। ਜੈਸਮੀਨ ਨੇ ਪੰਜਾਬ ਆ ਕੇ ਆਪਣਾ ਗਾਣਾ ‘ਜੀ ਜਿਹਾ ਕਰਦਾ’ ਰਿਲੀਜ਼ ਕੀਤਾ ਸੀ। ਇਸ ਵਿੱਚ ਗਾਇਕਾ ਦੀ ਕਾਫੀ ਬੋਲਡ ਲੁੱਕ ਦੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਹੀ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਈ ਸੀ। ਉਸ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਟਰੋਲ ਕੀਤਾ ਗਿਆ ਸੀ।
ਗਾਇਕ ਕਾਕਾ
View this post on Instagram
ਗਾਇਕ ਕਾਕਾ ਵੀ ਇਸ ਸਾਲ ਵਿਵਾਦਾਂ ‘ਚ ਰਿਹਾ ਸੀ। ਦਰਅਸਲ ਕਾਕਾ ਨੇ ਹਿਸਾਰ ਕੰਸਰਟ ਦੌਰਾਨ ਕਾਫੀ ਹੰਗਾਮਾ ਹੋਇਆ ਸੀ। ਕੁੱਝ ਸ਼ਰਾਰਤੀ ਅਨਸਾਰਾਂ ਨੇ ਸਟੇਜ ‘ਤੇ ਚੜ੍ਹ ਕੇ ਤੋੜ ਭੰਨ੍ਹ ਕੀਤੀ ਸੀ।
ਦਿਲਜੀਤ ਦੋਸਾਂਝ
View this post on Instagram
ਦਿਲਜੀਤ ਦੋਸਾਂਝ ਇੰਨੀਂ ਭਾਰਤ ‘ਚ ਹੈ। ਗਾਇਕ ਹਾਲ ਹੀ ‘ਚ ਆਪਣੇ ਮੁੰਬਈ ਕੰਸਰਟ ਲਈ ਭਾਰਤ ਪਰਤਿਆ। ਭਾਰਤ ਆਉਂਦੇ ਹੀ ਦਿਲਜੀਤ ਸੁਰਖੀਆਂ ‘ਚ ਆ ਗਿਆ। ਇੱਕ ਇੰਟਰਵਿਊ ਦੌਰਾਨ ਦਿਲਜੀਤ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਸਰਕਾਰ ਦੀ ਨਾਲਾਇਕੀ ਦੱਸਿਆ ਸੀ। ਇਸ ਬਿਆਨ ਤੋਂ ਬਾਅਦ ਪੰਜਾਬ ‘ਚ ਸਿਆਸਤ ਭਖ ਗਈ ਸੀ। ਕਈ ਸਿਆਸਤਦਾਨ ਦਿਲਜੀਤ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ ਸੀ।
ਗੁਰਪ੍ਰੀਤ ਘੁੱਗੀ
View this post on Instagram
ਪੰਜਾਬੀ ਫਿਲਮ ‘ਦਾਸਤਾਨ-ਏ-ਸਰਹਿੰਦ’ (Dastan-e-Sirhind) ਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਸੁਰਖੀਆਂ ਵਿੱਚ ਰਹੇ। ਦਰਅਸਲ, ਉਨ੍ਹਾਂ ਦੀ ਇਹ ਫਿਲਮ ਸਿੱਖ ਭਾਈਚਾਰੇ ਦੇ ਵਿਚਾਰਾਂ ਦੇ ਉਲਟ ਦੱਸੀ ਗਈ। ਜੋ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੁਖਾਉਂਦੀ ਹੈ। ਇਹ ਉਹ ਕਲਾਕਾਰ ਹਨ ਜੋ ਕਿਸੀ ਨਾ ਕਿਸੀ ਵਜ੍ਹਾ ਦੇ ਚੱਲਦੇ ਚਰਚਾ ਵਿੱਚ ਰਹੇ।
ਜਸਬੀਰ ਜੱਸੀ
View this post on Instagram
ਜਸਬੀਰ ਜੱਸੀ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਪਰ ਕਈ ਵਾਰ ਜੱਸੀ ਨੂੰ ਉਨ੍ਹਾਂ ਦੀ ਬੇਬਾਕੀ ਦੀ ਕੀਮਤ ਵੀ ਚੁਕਾਉਣੀ ਪਈ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਸਬੀਰ ਜੱਸੀ ਨੇ ਵਿਵਾਦਤ ਬਿਆਨ ਦਿੱਤਾ ਸੀ ਕਿ ਉਹ ਆਪਣੇ ਗੀਤਾਂ ਵਿੱਚ ਕਦੇ ਵੀ ਗੰਨ ਕਲਚਰ ਨੂੰ ਪ੍ਰਮੋਟ ਨਹੀਂ ਕਰਨਗੇ, ਭਾਵੇਂ ਉਨ੍ਹਾਂ ਦੇ ਗਾਣੇ ਬਿਲਬੋਰਡ ਚ ਸ਼ਾਮਲ ਹੋਣ ਜਾਂ ਨਾ ਹੋਣ। ਜੱਸੀ ਦੇ ਇਸ ਬਿਆਨ ‘ਤੇ ਕਾਫੀ ਵਿਵਾਦ ਹੋਇਆ ਸੀ। ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਹੋਣਾ ਪਿਆ ਸੀ।
ਇਹ ਵੀ ਪੜ੍ਹੋ: ਸਾਲ 2022 ਮਨੋਰੰਜਨ ਜਗਤ ‘ਤੇ ਰਿਹਾ ਭਾਰੀ, ਇਹ ਸ਼ਖਸੀਅਤਾਂ ਦੁਨੀਆ ਤੋਂ ਹੋਈਆਂ ਰੁਖਸਤ